ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਾਜਪਾ ਦਾ ਝੰਡਾ ਫੜੇ ਇਕ ਵਿਅਕਤੀ ਨੂੰ ਪੱਥਰਬਾਜ਼ੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਅਤੇ ਆਰਐਸਐਸ ਦੇ ਵਰਕਰਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਲੋਕਾਂ ‘ਤੇ ਪੱਥਰਬਾਜ਼ੀ ਕੀਤੀ ਗਈ ਅਤੇ ਇਸ ਦੌਰਾਨ ਕਈ ਕਿਸਾਨ ਗੰਭੀਰ ਜ਼ਖਮੀ ਵੀ ਹੋ ਗਏ।
ਫੇਸਬੁੱਕ ਪੇਜ “Ferozepur Updates” ਨੇ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ, “RSS ਅਤੇ BJP ਵਾਲੇ ਅੱਤਵਾਦੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਲੋਕਾਂ ਵਿਰੁੱਧ ਪੱਥਰਬਾਜ਼ੀ ਤੇ ਕਈ ਕਿਸਾਨ ਹੋਏ ਗੰਭੀਰ ਜਖਮੀ”

Fact Check/Verification
ਅਸੀਂ ਸਭ ਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ। ਇਨ੍ਹਾਂ ਤਸਵੀਰਾਂ ਵਿਚ ਭਾਜਪਾ ਦਾ ਝੰਡਾ ਹੱਥ ‘ਚ ਫੜੇ ਇਕ ਵਿਅਕਤੀ ਨੂੰ ਪੱਥਰਬਾਜ਼ੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰਾਂ ‘ਤੇ SK Live ਲਿਖਿਆ ਦਿਖਾਈ ਦੇ ਰਿਹਾ ਹੈ। ਸਰਚ ਕਰਨ ‘ਤੇ ਅਸੀਂ ਪਾਇਆ ਕਿ SK Live ਬੰਗਾਲ ਅਤੇ ਸਿੱਕਮ ਦੀਆਂ ਖ਼ਬਰਾਂ ਕਵਰ ਕਰਨ ਵਾਲਾ ਇੱਕ ਨਿਊਜ਼ ਚੈਨਲ ਹੈ।
ਹੁਣ ਅਸੀਂ SK Live ਦੇ ਅਧਿਕਾਰਕ Youtube ਚੈਨਲ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ 7 ਦਸੰਬਰ 2020 ਨੂੰ ਅਪਲੋਡ ਇਕ ਵੀਡੀਓ ਵਿਚ ਵਾਇਰਲ ਤਸਵੀਰ ਵਾਲਾ ਵਿਅਕਤੀ ਨਜ਼ਰ ਆਇਆ। ਵੀਡੀਓ ਦਾ ਕੈਪਸ਼ਨ ਸੀ ,”BJP Protest rally near Uttarkanya”
ਵੀਡੀਓ ਵਿਚ 23 ਮਿੰਟ 50 ਸਕਿੰਟ ਤੋਂ ਲੈ ਕੇ 23 ਮਿੰਟ 58 ਸਕਿੰਟ ਤਕ ਵਾਇਰਲ ਤਸਵੀਰ ਵਾਲਾ ਵਿਅਕਤੀ ਦੇਖਿਆ ਜਾ ਸਕਦਾ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਹੋਰ ਖ਼ਬਰਾਂ ਸਰਚ ਕੀਤੀਆਂ। ਇਸ ਮਾਮਲੇ ਨੂੰ ਲੈ ਕੇ ਸਾਨੂੰ NDTV ਦੀ ਇਕ ਖ਼ਬਰ ਮਿਲੀ। ਖ਼ਬਰ ਅਨੁਸਾਰ ਭਾਜਪਾ ਦਾ ਇਹ ਮਾਰਚ ਟੀਐਮਸੀ ਖਿਲਾਫ਼ ਸੀ ਜਿਸ ਦੌਰਾਨ ਭਾਜਪਾ ਵਰਕਰਾਂ ਦੀ ਬੰਗਾਲ ਪੁਲਿਸ ਨਾਲ ਝੜਪ ਹੋ ਗਈ ਸੀ।

Conclusion
ਵਾਇਰਲ ਤਸਵੀਰਾਂ ਬੰਗਾਲ ਦੇ ਸਿਲੀਗੁੜੀ ਦੀਆਂ ਹਨ ਜਦੋਂ ਦਸੰਬਰ ਵਿਚ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਵਰਕਰਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044