Claim
ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਰਿਪੋਰਟਰ ਨੇ ਅਧਿਆਪਕਾਂ ਦੀ ਥਾਂ ਤੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਦੂਜੇ ਲੋਕਾਂ ਨੂੰ ਫੜ ਲਿਆ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

Fact
ਰਿਪੋਰਟਰ ਨੇ ਅਧਿਆਪਕਾਂ ਦੀ ਥਾਂ ਤੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਦੂਜੇ ਲੋਕਾਂ ਨੂੰ ਫੜਨ ਦੇ ਦਾਅਵੇ ਨਾਲ ਸ਼ੇਅਰ ਕੀਤੇ ਜਾ ਰਹੇ ਵੀਡੀਓ ਦੀ ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਵੀਡੀਓ ਨੂੰ ਹਰਸ਼ ਰਾਜਪੂਤ ਨਾਮ ਦੇ ਇੱਕ ਕੰਟੈਂਟ ਕ੍ਰਿਏਟਰ ਦੁਆਰਾ ਅਪਲੋਡ ਕੀਤਾ ਗਿਆ ਹੈ।

ਹਰਸ਼ ਰਾਜਪੂਤ ਨਾਮਕ ਕੰਟੈਂਟ ਕ੍ਰਿਏਟਰ ਦੇ ਪੇਜ ਤੇ ਸਾਨੂੰ ਜਾਣਕਾਰੀ ਮਿਲੀ ਕਿ ਉਹ ਰਿਪੋਰਟਰ ਬਣਨ ਦੀ ਅਦਾਕਾਰੀ ਕਰਦੇ ਹੋਏ ਇਸ ਤਰ੍ਹਾਂ ਦੀਆਂ ਕਈ ਵੀਡੀਓ ਅਪਲੋਡ ਕਰ ਚੁੱਕੇ ਹਨ। ਦੱਸ ਦਈਏ ਕਿ ਹਰਸ਼ ਰਾਜਪੂਤ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਨੂੰ ਖੰਗਾਲਣ ਤੇ ਸਾਨੂੰ ਪੇਚ ਦੁਆਰਾ 19 ਜੁਲਾਈ 2022 ਨੂੰ ‘Dhakad reporter in School, Harsh Rajput’ ਡਿਸਕ੍ਰਿਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਇੱਕ ਪੋਸਟ ਮਿਲਿਆ ਜਿਸ ਵਿਚ ਵਾਇਰਲ ਵੀਡੀਓ ਮੌਜੂਦ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡਿਓ ਦੇ ਸ਼ੁਰੂਆਤ ਵਿੱਚ ਹੀ ਕ੍ਰਿਏਟਰ ਨੇ ਸਾਫ ਕੀਤਾ ਹੈ ਕਿ ਵਾਇਰਲ ਵੀਡੀਓ ਕਾਲਪਨਿਕ ਹੈ ਅਤੇ ਇਸ ਦਾ ਸੱਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਹਰਸ਼ ਰਾਜਪੂਤ ਤੇ ਪੇਜ ਤੋਂ ਸਾਨੂੰ ਇਹ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਇਹ ਵੀਡੀਓ ਯੂ ਟਿਊਬ ਤੇ ਵੀ ਅਪਲੋਡ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਰਿਪੋਰਟਰ ਦੁਆਰਾ ਅਧਿਆਪਕਾਂ ਦੀ ਥਾਂ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਦੂਜੇ ਲੋਕਾਂ ਨੂੰ ਫੜਨ ਦੇ ਨਾਮ ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਵਾਇਰਲ ਹੋ ਰਹੀ ਵੀਡਿਓ ਸਕ੍ਰਿਪਟਡ ਹੈ ਅਤੇ ਇਸ ਦਾ ਸੱਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
Result: False
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ