ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨੂੰ ਇਕ ਵਿਅਕਤੀ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇੜਛਾੜ ਦਾ ਆਰੋਪ ਲਗਾਉਂਦਿਆਂ ਆਈਏਐਸ ਅਫ਼ਸਰ ਦੀ ਪਤਨੀ ਨੇ ਉੱਤਰਾਖੰਡ ਤੋਂ ਭਾਜਪਾ ਆਗੂ ਅਸ਼ਵਨੀ ਅਰੋੜਾ ਦੀ ਕੁੱਟਮਾਰ ਕੀਤੀ।
ਪੰਜਾਬੀ ਮੀਡੀਆ ਚੈਨਲ ਪੰਜਾਬੀ ਲੋਕ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ,”ਭਾਜਪਾ ਆਗੂ ਦੀ ਉਸੇ ਦੇ ਘਰ ਚ ਕੁੱਟਮਾਰ।” 3 ਅਪ੍ਰੈਲ 2021 ਨੂੰ ਅਪਲੋਡ ਇਸ ਵੀਡੀਓ ਨੂੰ ਹੁਣ ਤਕ 63,000 ਤੋਂ ਵੱਧ ਲੋਕ ਦੇਖ ਚੁੱਕੇ ਹਨ।

ਇਸ ਦੇ ਨਾਲ ਹੀ ਇੱਕ ਮੀਡੀਆ ਵੈੱਬਸਾਈਟ ਨੇ ਵੀ ਇਸ ਵੀਡੀਓ ਨੂੰ ਆਪਣੇ ਪੋਰਟਲ ਉੱਤੇ ਸ਼ੇਅਰ ਕੀਤਾ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਵੀਡੀਓ ਤੇ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਲਈ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕੀਤਾ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਏਬੀਪੀ ਨਿਊਜ਼ ਦੁਆਰਾ 8 ਅਕਤੂਬਰ 2018 ਨੂੰ ਅਪਲੋਡ ਮਿਲੀ। ਏਬੀਪੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਉਤਰਾਖੰਡ ਦੀ ਬੀਜੇਪੀ ਆਗੂ ਅਸ਼ਵਨੀ ਅਰੋੜਾ ਦੇ ਨਾਲ ਆਈਏਐਸ ਅਫਸਰ ਦੀ ਪਤਨੀ ਨੇ ਕੁੱਟਮਾਰ ਕੀਤੀ ਆਈਏਐਸ ਅਫਸਰ ਦੀ ਪਤਨੀ ਨੇ ਬੀਜੇਪੀ ਆਗੂ ਦੇ ਉੱਤੇ ਛੇੜਖਾਨੀ ਦਾ ਆਰੋਪ ਲਗਾਇਆ। ਹਾਲਾਂਕਿ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣੀ ਹੈ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਅਮਰ ਉਜਾਲਾ ਦੁਆਰਾ ਅਪਲੋਡ ਮਿਲੀ। ਅਮਰ ਉਜਾਲਾ ਦੀ ਰਿਪੋਰਟ ਦੇ ਮੁਤਾਬਿਕ ਵੀ ਆਈਏਐਸ ਅਫਸਰ ਦੀ ਪਤਨੀ ਨੇ ਭਾਜਪਾ ਆਗੂ ਦੇ ਨਾਲ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਇੰਟਰਨੈੱਟ ਤੇ ਵਾਇਰਲ ਹੋ ਗਈ।

ਕੀ ਆਈਏਐਸ ਅਫ਼ਸਰ ਦੀ ਪਤਨੀ ਨੇ ਭਾਜਪਾ ਆਗੂ ਨਾਲ ਕੀਤੀ ਸੀ ਕੁੱਟਮਾਰ?
ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਟਾਈਮਜ਼ ਆਫ਼ ਇੰਡੀਆ ਦੁਆਰਾ ਅਕਤੂਬਰ 8,2018 ਨੂੰ ਪ੍ਰਕਾਸ਼ਿਤ ਇਕ ਮੀਡੀਆ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਬੀਜੇਪੀ ਦੇ ਊਧਮ ਸਿੰਘ ਨਗਰ ਦੀ ਜ਼ਿਲ੍ਹਾ ਯੂਨਿਟ ਨੇ ਭਾਜਪਾ ਆਗੂ ਅਸ਼ਵਨੀ ਅਰੋੜਾ ਨੂੰ ਪੁਲੀਸ ਅਫ਼ਸਰ ਦੀ ਪਤਨੀ ਦੁਆਰਾ ਲਗਾਏ ਗਏ ਛੇੜਖਾਨੀ ਦੇ ਆਰੋਪ ਤੋਂ ਬਾਅਦ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ।

ਅਸੀਂ ਪਾਇਆ ਕਿ ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਮੱਧ ਪ੍ਰਦੇਸ਼ ਕਾਂਗਰਸ ਨੇ ਵੀ ਇਸ ਵੀਡੀਓ ਨੂੰ ਆਈਐਸ ਦੀ ਪਤਨੀ ਦੁਆਰਾ ਬੀਜੇਪੀ ਵਿਧਾਇਕ ਨਾਲ ਕੀਤੀ ਗਈ ਕੁੱਟਮਾਰ ਦਾ ਦੱਸ ਕੇ ਸ਼ੇਅਰ ਕੀਤਾ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲ ਦੀ ਨਹੀਂ ਸਗੋਂ ਤਿੰਨ ਸਾਲ ਪੁਰਾਣੀ ਹੈ। ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://news.abplive.com/videos/uttarakhand-bjp-leader-beaten-up-for-molestation-764884
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044