ਸ਼ਨੀਵਾਰ, ਦਸੰਬਰ 21, 2024
ਸ਼ਨੀਵਾਰ, ਦਸੰਬਰ 21, 2024

ਬੁਨਿਆਦੀ ਅਸੂਲ

  • ਨਿਰਪੱਖਤਾ ਪ੍ਰਤੀ ਵਚਨਬੱਧਤਾ

Newschecker.in ਇਕ ਸੁਤੰਤਰ ਤੱਥਾਂ ਦੀ ਜਾਂਚ ਕਰਨ ਵਾਲਾ ਪਲੇਟਫਾਰਮ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਸਾਡਾ ਕੋਈ ਵੀ ਤੱਥ-ਜਾਂਚਕਰਤਾ / ਸਮੀਖਿਅਕ / ਪੱਤਰਕਾਰ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਕਿਸੇ ਵੀ ਸਮੂਹ ਨਾਲ ਸਬੰਧਤ ਨਹੀਂ ਹੈ ਅਤੇ ਉਨ੍ਹਾਂ ਦੀ ਸੰਪਾਦਕੀ ਰਾਏ ਵੀ ਨਿਰਪੱਖ ਅਤੇ ਪਾਰਦਰਸ਼ੀ ਹੈ।ਅਸੀਂ ਹਰ ਤੱਥ ਦੀ ਜਾਂਚ ਲਈ ਇਕ ਹੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਸਬੂਤ ਰਾਹੀਂ ਹੀ ਸਿੱਟਾ ਕੱਢ ਦੇ ਹਾਂ। Newschecker.in ਨਿਰਪੱਖ ਜਾਂਚ ਕਰਦਾ ਹੈ ਅਤੇ ਕਿਸੇ ਵੀ ਮੁੱਧੇ ਤੇ ਕਿਸੇ ਦੀ ਵਕਾਲਤ ਨਹੀਂ ਕਰਦਾ l ਅਸੀਂ ਆਪਣੀ ਕਾਰਜਪ੍ਰਣਾਲੀ ਦੇ ਅਧਾਰ ਤੇ ਜਾਂਚ ਕਰਦੇ ਹਾਂ ਜਿਸ ਵਿਚ ਸਮੇਂ ਦੇ ਨਾਲ ਹੋਰ ਵੀ ਸੁਧਾਰ ਆਵੇਗਾ ਅਤੇ ਸਾਡੀ ਪ੍ਰਕਿਰਿਆਵਾਂ ਵਿੱਚ ਵਧੇਰੇ ਪਾਰਦਰਸ਼ਤਾ ਆਵੇਗੀ। 

  • ਪਾਰਦਰਸ਼ਤਾ 

Newschecker.in ਲੇਖ ਨੂੰ ਪੂਰਨ ਤੌਰ ਤੇ ਸਮਝਾਉਂਦਾ ਹੈ ਅਤੇ ਦਾਅਵੇ ਦੀ ਪੁਸ਼ਟੀ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਵੇਰਵੇ ਸਹਿਤ ਦਸਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਾਠਕ ਖ਼ੁਦ ਦਾਅਵਿਆਂ ਦੀ ਪੜਤਾਲ ਕਰਨ ਦੇ ਯੋਗ ਹੋਣ। Newschecker.in ਹਰ ਤਰਾਂ ਦਾ ਸਰੋਤ ਵਿਸਥਾਰ ਵਿਚ ਪ੍ਰਦਾਨ ਕਰਦਾ ਹੈ ਜਿਸ ਨਾਲ ਸਾਡੇ ਪਾਠਕ ਤੱਥਾਂ ਦੀ ਪੁਸ਼ਟੀ ਕਰ ਸਕਣ.ਸਰੋਤ ਦੀ ਨਿੱਜੀ ਸੁਰੱਖਿਆ ਨੂੰ ਮੁਖ ਰੱਖਿਆ ਜਾਂਦਾ ਹੈ ਤੇ ਉਸਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਂਦਾ। ਅਜਿਹੇ ਮਾਮਲਿਆਂ ਲਈ Newschecker.in ਹਰ ਸੰਭਵ ਵੇਰਵਾ ਪ੍ਰਦਾਨ ਕਰਦਾ ਹੈ ਅਤੇ ਬਹੁ ਸਰੋਤ ਤੋਂ ਵੇਰਵੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਪਾਠਕ ਹਰ ਤੱਥ,ਖੋਜ ਦੀ ਪੁਸ਼ਟੀ ਕਰ ਸਕਣ। 

  • ਫੰਡਿੰਗ ਦੀ ਪਾਰਦਰਸ਼ਤਾ ਅਤੇ ਸੰਗਠਨ 

Newschecker.in NC Media Network ਦੇ ਅਧੀਨ ਇੱਕ ਸੁਤੰਤਰ ਤੱਥ-ਜਾਂਚ ਪਹਿਲ ਹੈ ਜਿਸਦੀ ਖੁਦ ਦੀ ਇੱਕ ਮਾਹਰ ਟੀਮ ਹੈ। NC Media Networks ਇਕ ਸਵੈ-ਫੰਡ ਪ੍ਰਾਪਤ ਸੰਸਥਾ ਹੈ ਜੋ ਟੈਕਨੋਲੋਜੀ ਦੁਆਰਾ ਸੰਚਾਲਿਤ ਸੇਵਾਵਾਂ ਦੇ ਖੇਤਰ ਵਿਚ ਕੰਮ ਕਰ ਰਹੀ ਹੈ। NC Media Networks ਆਪਣੇ ਪਾਠਕਾਂ,ਗ੍ਰਾਹਕਾਂ ਨਾਲ ਕੰਮ ਕਰਦਾ ਹੈ ਪਰੰਤੂ ਗ੍ਰਾਹਕਾਂ ਦਾ Newschecker.in  ਦੇ ਸੰਚਾਲਨ ਅਤੇ ਸੰਪਾਦਕੀ ਨੀਤੀ ਵਿਚ ਕੋਈ ਭੂਮਿਕਾ ਨਹੀਂ ਹੈ। Newschecker.in ਭਾਰਤੀ ਸੋਸ਼ਲ ਮੀਡੀਆ ਨੈਟਵਰਕ ਲਈ ਤੱਥਾਂ ਦੀ ਜਾਂਚ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ ਅਤੇ ਇਸ ਤੱਥ-ਜਾਂਚ ਸੇਵਾਵਾਂ ਲਈ ਮਿਹਨਤਾਨਾ ਪ੍ਰਾਪਤ ਕਰਦਾ ਹੈ।Newschecker.in ਦੇ ਸੰਪਾਦਕੀ ਕਾਰਜਾਂ ਵਿਚ ਸੋਸ਼ਲ ਮੀਡੀਆ ਨੈਟਵਰਕ ਦੀ ਕੋਈ ਭੂਮਿਕਾ ਨਹੀਂ ਹੈ। 

  • ਵਿਧੀ ਦੀ ਪਾਰਦਰਸ਼ਤਾ

Newschecker.in ਉਸ ਵਿਧੀ ਦੀ ਵਿਆਖਿਆ ਕਰਨ ਲਈ ਵਚਨਬੱਧ ਹੈ, ਜਿਸਦੀ ਵਰਤੋਂ ਅਸੀਂ ਜਾਅਲੀ ਖ਼ਬਰਾਂ ਜਾਂ ਝੂਠੇ ਦਾਅਵਿਆਂ ਦਾ ਪਰਦਾਫਾਸ਼ ਕਰਨ ਲਈ ਕਰਦੇ ਹਾਂ। ਚੁਨਣ ਤੋਂ ਲੈਕੇ ਪ੍ਰਕਾਸ਼ਨ ਕਰਨ ਤੱਕ ਅਸੀਂ ਹਰ ਉਸ ਵੇਰਵੇ,ਸਰੋਤ ਨੂੰ ਪ੍ਰਦਾਨ ਕਰਦੇ ਹਾਂ ਜਿਸ ਨਾਲ ਪਾਠਕਾਂ ਨੂੰ ਤੱਥਾਂ,ਦਾਅਵਿਆਂ ਦੀ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਅਸੀਂ ਤੱਥ ਦੀ ਜਾਂਚ ਕਿਵੇਂ ਕਰਦੇ ਹਾਂ। 

  • ਪਾਰਦਰਸ਼ੀ ਸੁਧਾਰ ਨੀਤੀ

ਅਸੀਂ ਇਸ ਤੱਥ ਨੂੰ ਸਵੀਕਾਰ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੀ ਇਸ ਦੁਨੀਆਂ ਵਿਚ ਖ਼ਬਰਾਂ ਜਾਂ ਨਿਊਜ਼ ਸਟੋਰੀਆਂ ਵਿਚ ਬਦਲਾਅ ਆਉਂਦਾ ਰਹਿੰਦਾ ਹੈ ਜਿਸਦੇ ਨਤੀਜੇ ਵਜੋਂ ਖਬਰਾਂ ਨੂੰ ਲਗਾਤਾਰ ਅਪਡੇਟ ਕਰਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਕਿਸੇ ਸੂਰਤ ਵਿਚ ਸਾਡੇ ਪੱਖ ਤੋਂ ਕੋਈ ਗਲਤੀ ਹੁੰਦੀ ਹੈ ਤੇ ਅਸੀਂ ਉਸਨੂੰ ਮੰਨਣ ਅਤੇ ਤੁਰੰਤ ਸੁਧਾਰ ਕਰਨ ਲਈ ਵਚਨਬੱਧ ਹਾਂ। ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਸਾਡੇ ਪਾਠਕਾਂ ਨੂੰ ਜਲਦੀ ਤੋਂ ਜਲਦੀ ਕਹਾਣੀ ਦਾ ਸਹੀ ਸੰਸਕਰਣ ਪੇਸ਼ ਕੀਤਾ ਜਾਵੇ ਅਤੇ ਪਾਰਦਰਸ਼ੀ ਢੰਗ ਨਾਲ ਅਸੀਂ ਪ੍ਰਕਿਰਿਆ ਨੂੰ ਦੋਹਰਾ ,ਆਪਣੇ ਤੱਥਾਂ ਜਾਂ ਖੋਜਾਂ ਨੂੰ ਤੁਰੰਤ ਪੇਸ਼ ਕੀਤਾ ਜਾਵੇ।