ਸੋਮਵਾਰ, ਮਾਰਚ 8, 2021
ਸੋਮਵਾਰ, ਮਾਰਚ 8, 2021

ਸਾਡੇ ਬਾਰੇ ਜਾਣੋ

Newschecker ਦਾ ਉਦੇਸ਼ ਸਮਾਜ ਵਿਚ ਫਰਜ਼ੀ ਖ਼ਬਰਾਂ ਦੇ ਫੈਲਣ ਨੂੰ ਸੀਮਤ ਕਰ ਸਚਾਈ ਨੂੰ ਸਾਹਮਣੇ ਲਿਆਉਣਾ ਹੈl ਅਸੀਂ ਜਨਤਕ ਸ਼ਖਸੀਅਤਾਂ,ਉਪਭੋਗਤਾਵਾਂ ਅਤੇ ਮੀਡਿਆ ਵੱਲੋਂ ਕੀਤੇ ਗਏ ਬਿਆਨਾਂ ਅਤੇ ਤੱਥਾਂ ਦੀ ਜਾਂਚ ਕਰ ਸੱਚਾਈ ਸਾਹਮਣੇ ਲਿਆਉਂਦੇ ਹਾਂ। ਅਸੀਂ ਇਸ ਫਰਜ਼ੀ ਕਾਰਜਸ਼ੈਲੀ ਪਿੱਛੇ ਲੁਕਵੇਂ ਏਜੰਡੇ,ਪ੍ਰਚਾਰ ਜਾਂ ਨੀਅਤ ਦਾ ਪਰਦਾਫਾਸ਼ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ।

ਸਾਡਾ ਮਿਸ਼ਨ ਨਿਰਪੱਖ ਹੈ ਅਤੇ ਅਸੀਂ ਸਿਰਫ ਸਚਾਈ ਪ੍ਰਤੀ ਵਫ਼ਾਦਾਰ ਹਾਂ l ਭਾਵੇਂ ਤੱਥਾਂ ਦੀ ਜਾਂਚ ਕਰਨ ਵਾਲਾ ਉਦਯੋਗ, ਪਲੇਟਫਾਰਮ ਲਗਾਤਾਰ ਵਧਦੇ ਜਾ ਰਹੇ ਹਨ ਪਰੰਤੂ ਹਜੇ ਵੀ ਇਹਨਾਂ ਦੀ ਕਾਰਜਸ਼ੈਲੀ ਵਿਚ ਅਣਗਿਣਤ ਕਮੀਆਂ ਹਨl ਅਸੀਂ ਇਹਨਾਂ ਕਮੀਆਂ ਨੂੰ ਪੂਰਾ ਕਰਦੇ ਹੋਏ ਸੰਪੂਰਨ ਤੌਰ ਤੇ ਤੱਥਾਂ ਦੀ ਜਾਂਚ ਕਰ ਸਚਾਈ ਨੂੰ ਤੁਹਾਡੇ ਸਾਹਮਣੇ ਲਿਆਉਣ ਦਾ ਕੰਮ ਕਰਾਂਗੇ l ਅਸੀਂ ਆਪਣੇ ਪਾਠਕਾਂ ਵੱਲੋਂ ਤੱਥਾਂ ਦੀ ਜਾਂਚ ਕਰਨ ਲਈ ਭੇਜੇ ਗਏ ਬਿਆਨਾਂ,ਦਾਅਵਿਆਂ ਦਾ ਵੀ ਸਵਾਗਤ ਕਰਦੇ ਹਾਂ l

ਜੇਕਰ ਤੁਹਾਨੂੰ ਲਗਦਾ ਹੈ ਕਿ ਕਿਸੇ ਤੱਥ,ਖਬਰ ਜਾਂ ਦਾਅਵੇ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਤੇ ਤੁਸੀਂ ਸਾਨੂੰ ਆਪਣੇ ਸੁਝਾਅ checkthis@newschecker.in ਤੇ ਭੇਜ ਸਕਦੇ ਹੋ ਜਾਂ 9999499044 ਨੰਬਰ ਤੇ ਵਟਸਐਪ ਕਰ ਸਕਦੇ ਹੋ l

Newschecker.in ਐਨ.ਸੀ ਮੀਡਿਆ ਨੇਟਵਰਕਸ ਵੱਲੋਂ ਤੱਥਾਂ ਦੀ ਜਾਂਚ ਕਰਨ ਲਈ ਕੀਤੀ ਗਈ ਇਕ ਸੁਤੰਤਰ ਪਹਿਲ ਹੈ।