ਸੋਸ਼ਲ ਮੀਡੀਆ ਤੇ ਨਦੀ ਦੇ ਕਿਨਾਰੇ ਤੇ ਇੱਕ ਕੁੱਤਾ ਨਰ ਕੰਕਾਲ ਵਿੱਚ ਬਦਲ ਚੁੱਕੀ ਲਾਸ਼ ਨੂੰ ਨੋਚਦੇ ਹੋਈ ਦਿਖਾਈ ਦੇ ਰਿਹਾ ਹੈ ਵਾਇਰਲ ਹੋ ਰਹੀ ਤਸਵੀਰ ਨੂੰ Corona ਦੇ ਦੌਰ ਦਾ ਦੱਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ।
ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮੋਦੀ ਸਰਕਾਰ ਦੇ ਅੱਛੇ ਦਿਨ ਤੇ ਕਟਾਸ਼ ਕਰਦਿਆਂ ਲਿਖਿਆ,’ਅੱਛੇ ਦਿਨ ਆਉਣਗੇ, ਕੁੱਤੇ ਲਾਸ਼ਾਂ ਖਾਣਗੇ, ਭਗਤ ਫਿਰ ਵੀ ਮੋਦੀ ਦੇ ਗੁਣ ਗਾਉਣਗੇ।’ ਇਸ ਤਸਵੀਰ ਨੂੰ ਹੁਣ ਤਕ 2500 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਫੇਸਬੁੱਕ ਤੇ ਵਟਸਐਪ ਤੇ ਇਸ ਤਸਵੀਰ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।
Fact Check/Verification
ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ। ਸੋਸ਼ਲ ਮੀਡੀਆ ਤੇ ਹਰ ਰੋਜ਼ ਹਸਪਤਾਲ ਦੇ ਬਾਹਰ ਆਕਸੀਜਨ ਦੇ ਲਈ ਤੜਪਦੇ ਲੋਕ ਜਾਂ ਫਿਰ ਸ਼ਮਸ਼ਾਨਘਾਟ ਵਿੱਚ ਲੱਗੀ ਲੰਮੀਆਂ ਕਤਾਰਾਂ ਦੀਆਂ ਤਸਵੀਰਾਂ ਦੇਖਣ ਨੂੰ ਆਮ ਮਿਲ ਰਹੀਆਂ ਹਨ। ਹਾਲਾਂਕਿ, ਕੋਰੋਨਾ ਦੇ ਦੌਰ ਵਿਚ ਕਈ ਗੁੰਮਰਾਹਕੁਨ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਤਸਵੀਰ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਸਟਾਕ ਇਮੇਜ਼ ਵੈੱਬਸਾਈਟ Alamy ਤੇ ਮਿਲੀ। ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਤਸਵੀਰ ਨੂੰ 20 ਫ਼ਰਵਰੀ 2008 ਨੂੰ ਬਨਾਰਸ ਦੇ ਘਾਟ ਤੇ ਲਿਆ ਗਿਆ ਸੀ ਜਦੋਂ ਇਹ ਕੁੱਤਾ ਇਕ ਲਾਸ਼ ਨੂੰ ਨੋਚ ਰਿਹਾ ਸੀ।

Corona ਦੇ ਦੌਰ ਦੀ ਨਹੀਂ ਹੈ ਵਾਇਰਲ ਤਸਵੀਰ
ਸਰਚ ਦੇ ਦੌਰਾਨ ਹੀ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਹੋਰ ਸਟਾਕ ਫ਼ੋਟੋ ਵੈੱਬਸਾਈਟ Age ਤੇ ਮਿਲੀ। ਹਾਲਾਂਕਿ, ਇਸ ਵੈੱਬਸਾਈਟ ਤੇ ਵਾਇਰਲ ਤਸਵੀਰ ਦੇ ਨਾਲ ਤਰੀਕ ਨਹੀਂ ਦਿੱਤੀ ਗਈ ਸੀ ਪਰ ਵੈੱਬਸਾਈਟ ਤੇ ਤਸਵੀਰ ਨੂੰ ਖਿੱਚਣ ਵਾਲੀ ਫੋਟੋਗ੍ਰਾਫਰ ਦੇ ਨਾਮ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ।

ਵੈੱਬਸਾਈਟ ਦੇ ਮੁਤਾਬਕ ਤਸਵੀਰ ਨੂੰ Dinodia Photo ਦੇ ਫੋਟੋਗ੍ਰਾਫਰ ਰਣਜੀਤ ਸੇਨ ਨੇ ਖਿੱਚਿਆ ਸੀ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਰਣਜੀਤ ਸੇਨ ਦੇ ਫੇਸਬੁੱਕ ਅਕਾਊਂਟ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਰਣਜੀਤ ਸੇਨ ਦੁਆਰਾ 16 ਮਈ 2020 ਨੂੰ ਅਪਲੋਡ ਮਿਲੀ। ਕੁਮੈਂਟ ਸੈਕਸ਼ਨ ਵਿਚ ਕਈ ਲੋਕ ਇਸ ਤਸਵੀਰ ਨੂੰ ਪੁਰਾਣਾ ਦੱਸ ਰਹੇ ਹਨ।

ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਰਣਜੀਤ ਸੇਨ ਨੂੰ ਸੰਪਰਕ ਕੀਤਾ। ਉਨ੍ਹਾਂ ਦਾ ਜਵਾਬ ਮਿਲਦੇ ਹੀ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Conclusion
ਵਾਇਰਲ ਤਸਵੀਰ ਨੂੰ ਲੈ ਕੇ ਅਸੀਂ ਪੁਖਤਾ ਤੌਰ ਤੇ ਨਹੀਂ ਕਹਿ ਸਕਦੇ ਕਿ ਇਹ ਤਸਵੀਰ ਕਦੋਂ ਲਈ ਗਈ ਸੀ ਪਰ ਇਹ ਸਪੱਸ਼ਟ ਹੈ ਕਿ ਇਹ ਤਸਵੀਰ ਸਾਲਾਂ ਪੁਰਾਣੀ ਅਤੇ ਵਾਰਾਣਸੀ ਦੀ ਹੈ। ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਕੋਰੋਨਾ ਦੇ ਵਿਚ ਹੋ ਰਹੀ ਦੁਰਦਸ਼ਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://www.alamy.com/dog-eating-dead-man-on-varanasi-ghat-uttar-pradesh-india-image229240214.html
https://dinodia.photoshelter.com/image/I0000HDulq_adF1w
https://www.facebook.com/ranjit.sen.7/posts/2963064850395244
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044