ਸ਼ੋਸ਼ਲ ਮੀਡਿਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚਾ ਪਿਆਜ ਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰਨਾ ਵਾਇਰਸ (Coronavirus) ਠੀਕ ਹੋ ਜਾਂਦਾ ਹੈ ਅਤੇ ਇਹ ਘਰੇਲੂ ਇਲਾਜ ਕੋਰੋਨਾ ਦੇ ਟੈਸਟ ਨੂੰ ਨਕਾਰਾਤਮਕ ਕਰਾਰ ਕਰ ਦਿੰਦਾ ਹੈ। ਗੌਰਤਲਬ ਹੈ ਕਿ ਕੱਚੇ ਪਿਆਜ ਦੇ ਵਿੱਚ ਐਂਟੀਬੈਕਟੀਰੀਅਲ ਅਤੇ ਐਟੀਫਲੇਮੇਟਰੀ ਗੁਣ ਹੁੰਦੇ ਹਨ ਪਰ ਹਾਲੇ ਤੱਕ ਇਸ ਚੀਜ਼ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਕੱਚਾ ਪਿਆਜ ਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰਨਾ ਵਾਇਰਸ ਠੀਕ ਹੋ ਜਾਂਦਾ ਹੈ।

ਸੋਸ਼ਲ ਮੀਡਿਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ,’ਜੇਕਰ ਕੋਈ ਕੱਚੇ ਪਿਆਜ ਨੂੰ ਸੇਂਦੇ ਨਮਕ ਨਾਲ ਖਾਵੇਗਾ ਤਾਂ 15 ਮਿੰਟਾਂ ਬਾਅਦ ਉਸ ਵਿਅਕਤੀ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਤੋਂ ਨਕਾਰਾਤਮਕ ਹੋ ਜਾਵੇਗੀ।’ ਸੋਸ਼ਲ ਮੀਡਿਆ ਤੇ ਇਸ ਦਾਅਵੇ ਨੂੰ ਆਡਿਓ ਰਾਹੀਂ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਇਸ ਦਾਅਵੇ ਨੂੰ ਸਾਲ 2020 ਵਿੱਚ ਵੀ ਵਾਇਰਲ ਕੀਤਾ ਗਿਆ ਸੀ। ਇਸ ਦਾਅਵੇ ਨਾਲ ਸੰਬੰਧਿਤ ਬਹੁਤ ਸਾਰਿਆ ਪੋਸਟਾਂ ਫੇਸਬੁੱਕ, ਟਵਿਟਰ ਅਤੇ ਹੋਰ ਸ਼ੋਸ਼ਲ ਮਿਡਿਆ ਪਲੇਟਫਾਰਮਾਂ ਤੇ ਮਿਲਿਆ ਹਨ।
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਫੇਸਬੁੱਕ ਅਤੇ ਵਟਸਐਪ ਤੇ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਅਸੀਂ ਵਰਲਡ ਹੈਲਥ ਓਰਗਾਨਿਜ਼ੇਸ਼ਨ ਦੀ ਅਧਿਕਾਰਿਕ ਵੈਬਸਾਈਟ ਨੂੰ ਖੰਗਾਲਿਆ। ਹਾਲਾਂਕਿ , WHO ਦੀ ਵੈਬਸਾਇਟ ‘ਤੇ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। ਹਾਲਾਂਕਿ, ਵਰਲਡ ਹੈਲਥ ਓਰਗਾਨਿਜ਼ੇਸ਼ਨ ਨੇ ਲੋਕਾਂ ਨੂੰ ਅਜਿਹੇ ਕਿਸੇ ਵੀ ਘਰੇਲੂ ਪ੍ਰਤੀ ਸੁਚੇਤ ਰਹਿਣ ਦੀ ਵੀ ਚਿਤਾਵਨੀ ਦਿੱਤੀ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਸਿਹਤ ਮੰਤਰਾਲਾ ਦੀ ਵੈਬਸਾਈਟ ਨੂੰ ਵੀ ਖੰਗਾਲਿਆ ਪਰ ਸਿਹਤ ਮੰਤਰਾਲਾ ਦੀ ਵੈਬਸਾਈਟ ਤੇ ਵੀ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਪੀਜੀਆਈ,ਚੰਡੀਗੜ੍ਹ ਦੇ ਡਾਕਟਰ ਨੂੰ ਸੰਪਰਕ ਕੀਤਾ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਦਾਅਵਾ ਸੱਚ ਨਹੀਂ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਿਆਜ਼ ਅਤੇ ਲਸਣ ਦਾ ਮਿਸ਼ਰਣ ਐਂਟੀਵਾਇਰਲ ਗਤੀਵਿਧੀ ਨੂੰ ਜਰੂਰ ਵਧਾਉਂਦੇ ਹਨ, ਪਰ ਇਹ ਉਪਚਾਰ ਕੋਰੋਨਾਵਾਇਰਸ ਦਾ ਦਾ ਇਲਾਜ ਨਹੀਂ ਕਰ ਸਕਦਾ।
ਪਿਆਜ਼ ਅਤੇ ਨਮਕ ਨੂੰ ਖਾਣ ਨਾਲ ਨਹੀਂ ਠੀਕ ਹੁੰਦਾ Coronavirus
ਪ੍ਰੈਸ ਇੰਫਰਮੇਸ਼ਨ ਬਿਊਰੋ ਨੇ ਵੀ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ।
‘MyGov Corona Hub’ ਨੇ ਵੀ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਅਤੇ ਗੁੰਮਰਾਹਕੁੰਨ ਦੱਸਿਆ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਕੱਚਾ ਪਿਆਜ਼ ਅਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰੋਨਾਵਾਇਰਸ ਠੀਕ ਹੁੰਦਾ ਹੈ ਇਸ ਨੂੰ ਲੈ ਕੇ ਕੋਈ ਵੀ ਸਬੂਤ ਜਾਂ ਅਧਿਐਨ ਨਹੀਂ ਹੈ।
Result: False
Sources
https://twitter.com/PIBFactCheck/status/1384878244273528832
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044