ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਰੀਜ਼ ਕੋਰੋਨਾ ਦੇ ਸਮੇਂ ਹਸਪਤਾਲ ਦੇ ਹਾਲਾਤ ਬਾਰੇ ਦੱਸ ਰਿਹਾ ਹੈ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੋਹਾਲੀ ਦੇ ਫੇਜ਼ 6 ਹਸਪਤਾਲ ਦੀ ਹੈ।
ਫੇਸਬੁੱਕ ਪੇਜ ਅੱਗ ਬਾਣੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਆਹ ਦੇਖ ਲਉ ਮੁਹਾਲੀ ਸਿਵਲ ਹਸਪਤਾਲ ਹੱਥ ਗਲੂਕੋਜ਼ ਦੀ ਬੋਤਲ ਹੱਥ ਚ ਲੈ ਕੇ ਮਰੀਜ਼ ਤੁਰ ਪਿਆ ਕਰੋ ਸ਼ੇਅਰ।” ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤਕ ਤੋਂ 100 ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ। ਹਰ ਦਿਨ ਦੇਸ਼ ’ਚ ਕੋਰੋਨਾ ਦੇ ਨਵੇਂ ਕੇਸਾਂ ਦਾ ਰਿਕਾਰਡ ਟੁੱਟਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਅੰਦਰ ਭਾਰਤ ਵਿਚ ਰਿਕਾਰਡ ਤੋੜ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਸੋਮਵਾਰ ਯਾਨੀ ਕਿ ਅੱਜ ਭਾਰਤ ’ਚ 3.52 ਲੱਖ ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ ਕਿ ਹੁਣ ਤੱਕ ਦੁਨੀਆ ’ਚ ਸਭ ਤੋਂ ਵੱਡਾ ਅੰਕੜਾ ਹੈ।
ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਰੀਜ਼ ਕਰੋਨਾ ਵਾਇਰਸ ਦੇ ਸਮੇਂ ਹਸਪਤਾਲ ਦੇ ਹਾਲਾਤਾਂ ਬਾਰੇ ਦੱਸ ਰਿਹਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੋਹਾਲੀ ਦੇ ਫੇਜ਼ 6 ਹਸਪਤਾਲ ਦੀ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕਰਨਾ ਸ਼ੁਰੂ ਕੀਤਾ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਫੇਸਬੁੱਕ ਯੂਜ਼ਰ ਦੁਆਰਾ ਸਤੰਬਰ 2020 ਨੂੰ ਅਪਲੋਡ ਮਿਲੀ। ਫੇਸਬੁੱਕ ਯੂਜ਼ਰ ਮਨਵਿੰਦਰ ਸਿੰਘ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਦਾਅਵਾ ਕੀਤਾ ਕਿ ਇਹ ਵੀਡੀਓ ਮੋਹਾਲੀ ਦੇ ਫੇਜ਼ 6 ਸਰਕਾਰੀ ਹਸਪਤਾਲ ਦੀ ਹੈ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਹੋਰ ਫੇਸਬੁੱਕ ਯੂਜ਼ਰ ਦੁਆਰਾ ਅਕਤੂਬਰ 1,2020 ਨੂੰ ਅਪਲੋਡ ਮਿਲੀ।

ਕੋਰੋਨਾ ਪੀੜਿਤ ਮਰੀਜ਼ਾਂ ਦੇ ਹਾਲਾਤ ਦੀ ਪੁਰਾਣੀ ਵੀਡੀਓ ਵਾਇਰਲ
ਅਸੀਂ ਯੂਟਿਊਬ ਤੇ ਕੁਝ ਕੀਵਰਡ ਦੇ ਜ਼ਰੀਏ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣਾ ਸ਼ੁਰੂ ਕੀਤਾ ਸਰਚ ਦੇ ਦੋਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਯੂਟਿਊਬ ਚੈਨਲ ਤੇ ਅਕਤੂਬਰ 6,2020 ਨੂੰ ਅਪਲੋਡ ਮਿਲੀ। ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਫੇਜ਼ 6 ਮੁਹਾਲੀ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਮਰੀਜ਼ ਨੇ ਹੰਗਾਮਾ ਕਰ ਦਿੱਤਾ।
ਸਰਚ ਦੇ ਦੌਰਾਨ ਹੀ ਸਾਨੂੰ ਇੱਕ ਹੋਰ ਯੂ ਟਿਊਬ ਚੈਨਲ ਤੇ ਸਾਨੂੰ ਵਾਇਰਲ ਹੋ ਰਹੀ ਵੀਡੀਓ ਅਪਲੋਡ ਮਿਲੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲ ਦੀ ਨਹੀਂ ਸਗੋਂ 7 ਮਹੀਨੇ ਪੁਰਾਣੀ ਹੈ ਜਿਸ ਨੂੰ ਮੁੜ ਤੋਂ ਫ਼ਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://www.youtube.com/watch?v=v4gFz81fgoo
https://www.youtube.com/watch?v=GVOmIU7OdKs
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044