Coronavirus
ਰੂਸ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੀ ਤਸਵੀਰ ਨੂੰ ਕਰੋਨਾਵਾਇਰਸ ਨਾਲ ਜੋੜਕੇ ਕੀਤਾ ਸ਼ੇਅਰ
ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਦੇ ਸਮੇਂ ਰੱਬ ਨੂੰ ਵੀ ਇਕਾਂਤ ਵਾਸ ਵਿੱਚ ਰੱਖਿਆ ਹੋਇਆ ਹੈ।

Fact Check/Verification
ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਦੇ ਸਮੇਂ ਰੱਬ ਨੂੰ ਵੀ ਇਕਾਂਤ ਵਾਸ ਵਿੱਚ ਰੱਖਿਆ ਹੋਇਆ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਬੈੱਡ ਦੇ ਉੱਤੇ ਕੁਝ ਮੂਰਤੀਆਂ ਪਈਆਂ ਹੋਈਆਂ ਹਨ।
ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ,’ਸ਼ੁਕਰ ਹੈ ਕਿ ਮੈਂ ਸਿੱਖਾਂ ਅਤੇ ਇਨ੍ਹਾਂ ਸਾਰੇ ਪਖੰਡਾਂ ਤੋਂ ਦੂਰ ਹਾਂ। ਰੱਬ ਨੂੰ ਹੋ ਗਿਆ ਕਰੋਨਾ ਬ੍ਰਾਹਮਣਾਂ ਨੇ ਕਰਵਾ ਦਿੱਤਾ ਹਸਪਤਾਲ ਵਿੱਚ ਭਰਤੀ’
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ Yandex ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਇਸ ਤਸਵੀਰ ਦੇ ਨਾਲ ਮਿਲਦੀਆਂ ਜੁਲਦੀਆਂ ਕਾਫੀ ਤਸਵੀਰਾਂ ਮਿਲੀਆਂ।

ਅਸੀਂ ਪਾਇਆ ਕਿ vk.comਨਾਮਕ ਵੈੱਬਸਾਈਟ ਤੇ ਇਸ ਤਸਵੀਰ ਨੂੰ ਪਿਛਲੇ ਸਾਲ 27 ਜੁਲਾਈ ਨੂੰ ਅਪਲੋਡ ਕੀਤਾ ਗਿਆ ਸੀ।
ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਵੀਡੀਓ ਮਿਲਿਆ ਜਿਸ ਨੂੰ ਫੇਸਬੁੱਕ ਯੂਜ਼ਰ ਵਿਸ਼ਨੂੰ ਰਤਾ ਦਾਸ ਨੇ ਪਿਛਲੇ ਸਾਲ 27 ਜੁਲਾਈ ਨੂੰ ਅਪਲੋਡ ਕੀਤਾ ਗਿਆ ਸੀ। ਅਸੀਂ ਪਾਇਆ ਕਿ ਵੀਡੀਓ ਅਤੇ ਵਾਇਰਲ ਹੋ ਰਹੀ ਤਸਵੀਰ ਵਿੱਚ ਕਾਫੀ ਸਮਾਨਤਾਵਾਂ ਹਨ। ਅਸੀਂ ਇਸ ਵੀਡੀਓ ਦੇ ਵਿੱਚ ਦਿੱਤੇ ਗਏ ਕੈਪਸ਼ਨ ਨੂੰ ਟਰਾਂਸਲੇਟ ਕੀਤਾ। ਟਰਾਂਸਲੇਸ਼ਨ ਦੇ ਅਨੁਵਾਦ ਦੇ ਮੁਤਾਬਕ ਇਹ ਤਸਵੀਰ ਸ੍ਰੀ ਪੰਚ ਤੱਤਵ ਦੇ ਦਰਸ਼ਨਾਂ ਦੀ ਹੈ।ਅਸੀਂ ਪਾਇਆ ਕਿ ਵਿਸ਼ਨੂੰ ਰਤਾ ਦਾਸ ਇਸਕਾਨ ਦੇ ਨਾਲ ਜੁੜੇ ਹੋਏ ਹਨ।
ਅਸੀਂ ਇਸ ਮਾਮਲੇ ਲੈ ਕੇ ਇਸਕਾਨ ਮਾਸਕੋ ਰੂਸ ਦੇ ਮੁਖੀ ਸਾਧੂ ਪ੍ਰਿਆ ਦਾਸ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਤਸਵੀਰ ਰੂਸ ਵਿੱਚ ਪਿਛਲੇ ਸਾਲ ਹੋਏ ਪੰਚ ਤੱਤਵ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਵਾਇਰਲ ਤਸਵੀਰ ਰੂਸ ਵਿੱਚ ਪਿਛਲੇ ਸਾਲ ਹੋਏ ਪੰਚ ਤੱਤਵ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਹੈ। ਇਸ ਤਸਵੀਰ ਦਾ ਕਰੋਨਾ ਵਾਇਰਸ ਨਾਲ ਕੋਈ ਸੰਬੰਧ ਨਹੀਂ ਹੈ।
Result:Misleading
Sources
https://vk.com/wall344344163_1798
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044