ਸੋਸ਼ਲ ਮੀਡੀਆ ਤੇ ਇਕ ਵੀਡੀਓ ਕਲਿੱਪ ਪਰ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਜਾਣਕਾਰੀ ਦੇਣ ਵਾਲੇ ਲੋਕ ਵਿਸ਼ਵ ਸਿਹਤ ਸੰਗਠਨ (World Health Organization) ਦੇ ਮੈਂਬਰ ਹਨ ਜਿਨ੍ਹਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਕੋਰੋਨਾਵਾਇਰਸ ਇੱਕ ਮਹਾਂਮਾਰੀ ਨਹੀਂ ਹੈ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕੁੱਝ ਲੋਕ ਇਹ ਦਾਅਵਾ ਕਰਦੇ ਹੋਏ ਦੇਖੇ ਜਾ ਸਕਦੇ ਹਨ ਕਿ ਕੋਰੋਨਾਵਾਇਰਸ ਇੱਕ ਮਹਾਂਮਾਰੀ ਨਹੀਂ ਸਗੋਂ ਇੱਕ ਆਮ ਬੁਖਾਰ ਹੈ ਜੋ ਆਮ ਤੌਰ ਤੇ ਸਾਰਿਆਂ ਨੂੰ ਹੁੰਦਾ ਹੈ। ਇਸ ਦੇ ਨਾਲ ਹੀ ਕਲਿੱਪ ਵਿੱਚ ਦਿਖ ਰਹੇ ਲੋਕ ਇਹ ਜਾਣਕਾਰੀ ਦੇ ਰਹੇ ਹਨ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਨੂੰ ਆਈਸੋਲੇਟ ਹੋਣ ਦੀ ਜ਼ਰੂਰਤ ਨਹੀਂ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Crowd tangle ਤੇ ਕੁਝ ਕੀ ਵਰਡ ਰਾਹੀਂ ਸਰਚ ਕਰਨ ਤੇ ਅਸੀਂ ਪਾਇਆ ਕਿ ਇਸ ਦਾਅਵੇ ਦੇ ਬਾਰੇ ਵਿਚ ਕਾਫੀ ਲੋਕ ਚਰਚਾ ਕਰ ਰਹੇ ਹਨ।

Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਦੀ ਪੁਸ਼ਟੀ ਕਰਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ ਪੜਤਾਲ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਵੀਡੀਓ ਕਲਿੱਪ ਵਿੱਚ ਜਾਣਕਾਰੀ ਦੇ ਰਹੀ ਮਹਿਲਾ ਸਪੋਕਸਪਰਸਨ ਦੇ ਨਾਮ ਤੇ ਗੂਗਲ ਤੇ ਖੋਜਣਾ ਸ਼ੁਰੂ ਕੀਤਾ ਦੱਸ ਦਈਏ ਕਿ ਮਹਿਲਾ ਦਾ ਨਾਮ ਵੀਡਿਓ ਕਲਿੱਪ ਵਿੱਚ ਦਿੱਤਾ ਗਿਆ ਹੈ। ‘Elke De Klerk’ ਇਸ ਨਾਮ ਨਾਲ ਖੋਜਣ ਤੇ ਸਾਨੂੰ Worlddoctoralliance.com ਨਾਮ ਦੀ ਵੈੱਬਸਾਈਟ ਤੇ ਜਾਣਕਾਰੀ ਮਿਲੀ ਜਿੱਥੇ ਮਹਿਲਾ ਦੇ ਨਾਮ ਨਾਲ ਕਈ ਹੋਰ ਨਾਵਾਂ ਨੂੰ ਦੇਖਿਆ ਜਾ ਸਕਦਾ ਹੈ।
ਖੋਜ ਦੇ ਦੌਰਾਨ ਤੱਥਾਂ ਤੋਂ ਸਾਨੂੰ ਪਤਾ ਚੱਲਿਆ ਕਿ ਮਹਿਲਾ ਸਪੋਕਸਪਰਸਨ ਸਮੇਤ ਵੀਡਿਓ ਕਲਿੱਪ ਵਿੱਚ ਦਿਖਾਈ ਦੇ ਰਹੀ ਲੋਕ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਨਹੀਂ ਹਨ ਦੇ ਮੁਤਾਬਿਕ ਇਹ ਇੱਕ ਵਿਸ਼ਵ ਦੇ ਸਿਹਤ ਕਰਮੀਆਂ ਦਾ ਸਮੂਹ ਹੈ ਜੋ ਕੋਰੋਨਾ ਵਾਇਰਸ ਦੇ ਕਾਰਨ ਲਾਗੂ ਹੋਏ ਲਾਕਡਾਊਨ ਨੂੰ ਸਮਾਪਤ ਕਰਨ ਦੇ ਲਈ ਇੱਕਜੁੱਟ ਹੋਏ ਹਨ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਉਪਰੋਕਤ ਵੈੱਬਸਾਈਟ ਤੇ ਮਿਲੀ ਜਾਣਕਾਰੀ ਤੋਂ ਇਹ ਸਾਫ ਹੁੰਦਾ ਹੈ ਕਿ ਵੀਡੀਓ ਕਲਿੱਪ ਵਿੱਚ ਦਿਖ ਰਹੀ ਲੋਕ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਨਹੀਂ ਹਨ ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਤੇ ਲਈ ਗੂਗਲ ਤੇ ਹੋਰ ਬਾਰੀਕੀ ਦੇ ਨਾਲ ਖੋਜਣਾ ਸ਼ੁਰੂ ਕੀਤਾ। ਖੋਜ ਦੇ ਦੌਰਾਨ ਸਾਨੂੰ Associated Press ਦੀ ਵੈੱਬਸਾਈਟ ਤੇ ਸਾਨੂੰ 23 ਅਕਤੂਬਰ ਸਾਲ 2020 ਵਿੱਚ ਛਪਿਆ ਇੱਕ ਲੇਖ ਮਿਲਿਆ ਜਿਸ ਵਿਚ ਵਾਈਰਲ ਕਲਿੱਪ ਵਾਲੇ ਦਾਅਵੇ ਨੂੰ ਗਲਤ ਦੱਸਿਆ ਗਿਆ ਹੈ।
ਵੈੱਬਸਾਈਟ ਵਿਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਕੋਰੋਨਾ ਵਾਇਰਸ ਫਲੂ ਵਾਇਰਸ ਨਹੀਂ ਸਗੋਂ ਇੱਕ ਮਹਾਂਮਾਰੀ ਹੈ। ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਵੀ ਬਿਮਾਰੀ ਨੂੰ ਮਹਾਂਮਾਰੀ ਉਦੋਂ ਘੋਸ਼ਿਤ ਕੀਤਾ ਜਾਂਦਾ ਹੈ ਜਦੋਂ ਬਿਮਾਰੀ ਪੂਰੇ ਵਿਸ਼ਵ ਵਿਚ ਬਿਨਾਂ ਕਿਸੇ ਰੋਕ ਤੋਂ ਫੈਲਣ ਲੱਗੇ। ਇਕ ਮਹਾਂਮਾਰੀ ਕੀ ਹੁੰਦੀ ਹੈ ਇਸ ਦੀ ਜਾਣਕਾਰੀ ਇਸ ਲਿੰਕ ਤੋਂ ਲਈ ਜਾ ਸਕਦੀ ਹੈ।
ਰਿਪੋਰਟ ਦੇ ਅਨੁਸਾਰ 11 ਮਾਰਚ ਨੂੰ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਸੀ ਉਦੋਂ ਪੂਰੇ ਵਿਸ਼ਵ ਦੇ 114 ਦੇਸ਼ਾਂ ਵਿੱਚ ਇਸ ਦਾ ਸੰਕਰਮਣ ਫੈਲ ਚੁੱਕਿਆ ਸੀ ਅਤੇ ਪੂਰੇ ਵਿਸ਼ਵ ਵਿਚ ਕੁਲ 118,000 ਮਾਮਲੇ ਹੋ ਗਏ ਸਨ।
ਲੇਖ ਵਿਚ ਵਾਇਰਲ ਵੀਡਿਓ ਕਲਿੱਪ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਗ਼ਲਤ ਦੱਸਿਆ ਗਿਆ ਹੈ। ਵਾਇਰਲ ਵੀਡੀਓ ਵਿਚ ਦਿੱਤੀ ਜਾ ਰਹੀ ਜਾਣਕਾਰੀ ਦੇ ਪੁਸ਼ਟੀ ਦੇ ਲਈ ਅਸੀਂ ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਤੇ ਵੀ ਤੱਥਾਂ ਨੂੰ ਖੋਜਿਆ। ਖੋਜ ਦੇ ਦੌਰਾਨ ਸਾਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਵੈੱਬਸਾਈਟ ਤੇ ਇੱਕ ਪ੍ਰੈੱਸ ਬ੍ਰੀਫਿੰਗ ਦਾ ਵੀਡੀਓ ਮਿਲਿਆ।
ਵੀਡੀਓ ਦੇ 10ਵੇ ਮਿਨਟ ਤੇ ਵਿਸ਼ਵ ਸਿਹਤ ਸੰਗਠਨ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਕੋਰੋਨਾ ਵਾਇਰਸ ਦੇ ਫੈਲਣ ਦਾ ਡਾਟਾ ਸਾਹਮਣੇ ਆਇਆ ਹੈ। ਇਸ ਲਈ ਇਸ ਨੂੰ ਰੋਕਣ ਦੇ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਵਾਉਣੇ ਹੋਣਗੇ ਅਤੇ ਜਿੰਨੇ ਵੀ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਂਦੇ ਹਨ ਉਨ੍ਹਾਂ ਨੂੰ ਆਈਸੋਲੇਟ ਰਹਿਣਾ ਹੋਵੇਗਾ। ਜਦੋਂ ਤੱਕ ਇਸ ਦੀ ਦਵਾਈ ਨਹੀਂ ਆ ਜਾਂਦੀ ਉਦੋਂ ਤਕ ਇਹੀ ਤਰੀਕਾ ਹੈ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦਾ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਦੀ ਜਾਣਕਾਰੀ ਦਾ ਇੱਕ ਵੀਡੀਓ ਟਵਿੱਟਰ ਤੇ ਵੀ ਪੋਸਟ ਕੀਤਾ ਜਿਸ ਨੂੰ ਤੁਸੀਂ ਨੀਚੇ ਲਿੰਕ ਵਿੱਚ ਦੇਖ ਸਕਦੇ ਹੋ।
Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ ਦੀ ਪੜਤਾਲ ਦੇ ਦੌਰਾਨ ਮਿਲੇ ਤੱਥਾਂ ਤੋਂ ਸਾਨੂੰ ਪਤਾ ਚੱਲਿਆ ਕਿ ਵਾਇਰਲ ਵੀਡੀਓ ਕਲਿੱਪ ਵਿੱਚ ਦਿੱਤੀ ਜਾ ਰਹੀ ਜਾਣਕਾਰੀ ਗ਼ਲਤ ਹੈ।
Result: False
Sources
https://apnews.com/article/fact-checking-afs:Content:9573357676
https://worlddoctorsalliance.com/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044