Crime
2007 ‘ਚ ਅਸਮ ਵਿਖੇ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਵਾਇਰਲ
ਕਲੇਮ:
ਇਕ ਫੇਸਬੁੱਕ ਯੂਜ਼ਰ ਨੇ ਤਸਵੀਰ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨੇੜੇ ਪ੍ਰਸਿੱਧ ਨਰੋਲ ਮੰਦਿਰ ਵਿਖੇ ਮੰਦਿਰ ਦੇ ਪੁਜਾਰੀ ਨੇ ਦਲਿਤ ਕੁੜੀ ਨੂੰ ਬੇਰਹਿਮੀ ਦੇ ਨਾਲ ਕੁੱਟਿਆ।ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇਥੇ ਵੇਖ ਸਕਦੇ ਹੋ।

ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਉੱਤੇ ਆਮ ਤੌਰ ਤੇ ਸਮਾਜ ਵਰਗ ਜਾਂ ਧਰਮ ਨੂੰ ਲੈ ਕੇ ਪੋਸਟਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਸ ਪਿੱਛੋਂ ਕੁਝ ਪੋਸਟਾਂ ਨੂੰ ਫ਼ਿਰਕਾਪ੍ਰਸਤੀ ਰੰਗ ਦੇ ਕੇ ਵੀ ਸ਼ੇਅਰ ਕੀਤਾ ਜਾਂਦਾ ਹੈ।ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਤਸਵੀਰ ਦਾ ਸਕ੍ਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਹਰਾਦੂਨ ਦੇ ਅਧੀਨ ਪੈਂਦੇ ਪ੍ਰਸਿੱਧ ਹਨਰੋਲ ਮੰਦਿਰ ਵਿਖੇ ਮੰਦਿਰ ਦੇ ਪੁਜਾਰੀ ਨੇ ਦਲਿਤ ਕੁੜੀ ਨੂੰ ਬੇਰਹਿਮੀ ਦੇ ਨਾਲ ਕੁੱਟਿਆ। ਵਾਇਰਲ ਹੋ ਰਹੀ ਪੋਸਟ ਦੇ ਵਿੱਚ ਦੋ ਤਸਵੀਰਾਂ ਲਗਾਈਆਂ ਗਈਆਂ ਹਨ ਜਿਸ ਦੀ ਇੱਕ ਤਸਵੀਰ ਵਿੱਚ ਇੱਕ ਆਦਮੀ ਔਰਤ ਨੂੰ ਲੱਤ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਜਦਕਿ ਦੂਜੀ ਤਸਵੀਰ ਵਿਚ ਕੁੜੀ ਨਗਨ ਅਵਸਥਾ ਵਿੱਚ ਦਿਖਾਈ ਦੇ ਰਹੀ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ । ਇਕ ਫੇਸਬੁੱਕ ਯੂਜ਼ਰ ਨੂੰ ਸ਼ੇਅਰ ਕਰਦਿਆਂ ਲਿਖਿਆ, ਹੁਣ ਨਹੀਂ ਕਿਸੇ ਨੇ ਮੂੰਹ ਕਾਲਾ ਕਰਨ ਵਾਲੇ ਨੂੰ ਲੱਖ ਰੁਪਏ ਜਾਂਦੇ ਨਾ ਅਤੇ ਨਾ ਹੀ ਭਾਵਨਾਵਾਂ ਭੜਕੀਆਂ। ਅਸੀਂ ਪਾਇਆ ਕਿ ਇਸ ਤਸਵੀਰ ਨੂੰ ਹੁਣ ਤੱਕ 600 ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ।ਜਾਂਚ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟ ਨੂੰ ਧਿਆਨ ਦੇ ਨਾਲ ਪੜ੍ਹਿਆ। ਅਸੀਂ ਪਾਇਆ ਕਿ ਇਕ ਫੇਸਬੁੱਕ ਯੂਜ਼ਰ ਨੇ ਕੁਮੈਂਟ ਕਰਦਿਆਂ ਦਾਅਵਾ ਕੀਤਾ ਕਿ ਇਸ ਤਸਵੀਰ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਇਹ ਘਟਨਾ 2007 ਵਿੱਚ ਅਸਮ ਵਿਖੇ ਹੋਈ ਸੀ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਆਦਿਵਾਸੀ ਮਾਰਚ ਕੱਢ ਰਹੇ ਸਨ ।

ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਸਾਡੇ ਦੌਰਾਨ ਸਾਨੂੰ ਇੱਕ ਨਾਮਵਰ ਮੀਡੀਆ ਏਜੰਸੀ The Telegraph ਦਾ ਇੱਕ ਲੇਖ ਮਿਲਿਆ। ਲੇਖ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਤਸਵੀਰ ਵੀ ਮਿਲੀ। ਲੇਖ ਦੇ ਮੁਤਾਬਿਕ ਨਵੰਬਰ ਦੋ ਹਜ਼ਾਰ ਸੱਤ ਵਿੱਚ ਅਸਮ ਦੇ ਗੁਵਾਹਾਟੀ ਵਿੱਚ ਆਦਿਵਾਸੀ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ।ਪ੍ਰਦਰਸ਼ਨ ਦੇ ਦੌਰਾਨ ਤਸਵੀਰ ਵਿਚ ਦਿਖਾਈ ਦੇ ਰਹੀ ਕੁੜੀ ਆਪਣੇ ਦਲ ਤੋਂ ਵੱਖ ਹੋ ਗਈ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਕੁੜੀ ਨੂੰ ਬੇਰਹਿਮੀ ਦੇ ਨਾਲ ਕੁੱਟਿਆ। ਰਿਪੋਰਟ ਦੇ ਮੁਤਾਬਕ, ਭੀੜ ਨੇ ਕੁੜੀ ਨੂੰ ਘੇਰ ਕੇ ਇਸ ਦੇ ਕੱਪੜੇ ਫਾੜ ਦਿੱਤੇ। ਹਾਲਾਂਕਿ, ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਨੂੰ ਇਸ ਮਾਮਲੇ ਚ ਗ੍ਰਿਫ਼ਤਾਰ ਵੀ ਕੀਤਾ।

ਅਸੀਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਆਪਣੀ ਜਾਂਚ ਜਾਰੀ ਰੱਖੀ। ਸਰਚ ਦੇ ਦੌਰਾਨ ਸਾਨੂੰ ਯੂ ਟਿਊਬ ਉੱਤੇ ਇੱਕ ਵੀਡੀਓ ਮਿਲੀ ਜਿਸ ਵਿੱਚ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵੀਡੀਓ ਨੂੰ 2013 ਵਿੱਚ ਅਪਲੋਡ ਕੀਤਾ ਗਿਆ ਸੀ।
ਹੁਣ ਅਸੀਂ ਇਹ ਜਾਂਚ ਸ਼ੁਰੂ ਕੀਤੀ ਕਿ ਦੇਹਰਾਦੂਨ ਦੇ ਹਨਰੋਲ ਮੰਦਿਰ ਵਿਖੇ ਅਜਿਹੀ ਘਟਨਾ ਵਾਪਰੀ ਸੀ ਜਾਂ ਨਹੀਂ ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਮੀਡੀਆ ਰਿਪੋਰਟ ਨਹੀਂ ਮਿਲੀ ਜਿਸ ਤੋਂ ਇਹ ਸਪੱਸ਼ਟ ਸੀ ਕਿ ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਜਾਂਚ ਦੇ ਦੌਰਾਨ ਅਸੀਂ ਇਹ ਵੀ ਪਾਇਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਤਸਵੀਰਾਂ ਨੂੰ ਫ਼ਰਜ਼ੀ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਚੁੱਕਾ ਹੈ।
ਸਾਡੀ ਜਾਂਚ ਤੋਂ ਇਹ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀਆਂ ਤਸਵੀਰਾਂ 2007 ਦੀਆਂ ਹਨ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਆਪਣੇ ਦਲ ਤੋਂ ਵੱਖ ਹੋ ਗਈ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਅਤੇ ਇਸ ਦੇ ਕੱਪੜੇ ਵੀ ਫਾੜ ਦਿੱਤੇ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਯੂ ਟਿਊਬ ਸਰਚ
- ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)