ਕਲੇਮ:
ਇਸ ਸਿੱਖ ਨੇ ਬਜੁਰਗ ਔਰਤ ਦੇ ਬਰਛਾ ਮਾਰਿਆ ਕਿਓਂਕਿ ਬਜ਼ੁਰਗ ਔਰਤ ਬਿਨਾਂ ਸਿਰ ਢਕੇ ਲੰਗਰ ਹਾਲ ਪਹੁੰਚੀ ਸੀ।
ਵੇਰੀਫੀਕੇਸ਼ਨ:
ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਇਕ ਤਸਵੀਰ ਦਾ ਕਾਲਾਜ਼ ਵਾਇਰਲ ਹੋ ਰਿਹਾ ਹੈ ਜਿਸ ਦੇ ਨਾਲ ਦਿੱਤੇ ਗਏ ਕੈਪਸ਼ਨ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਿੱਖ ਨੇ ਬਜੁਰਗ ਔਰਤ ਦੇ ਬਰਛਾ ਮਾਰ ਕੇ ਜਖ਼ਮੀ ਕਰ ਦਿੱਤਾ ਕਿਓਂਕਿ ਬਜ਼ੁਰਗ ਔਰਤ ਨੇ ਸਿਰ ਨਹੀਂ ਢਕਿਆ ਹੋਇਆ ਸੀ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਪੋਸਟ ਵਿਚ ਇਕ ਫੋਨ ਨੰਬਰ ਮਿਲਿਆ ।
ਫੋਨ ਨੰਬਰ ਤੇ ਗੱਲ ਕਰਦਿਆਂ ਸਾਡੀ ਗੱਲ ਪਰਮਜੀਤ ਸਿੰਘ ਅਕਾਲੀ ਦੇ ਨਾਲ ਹੋਈ । ਗੱਲਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਦਨਾਮ ਕਰਨ ਲਈ ਕਿਸੇ ਨੇ ਇਹ ਪੋਸਟ ਪਾਈ ਹੈ । ਪਰਮਜੀਤ ਸਿੰਘ ਅਕਾਲੀ ਨੇ ਆਪਣੀ ਫੇਸਬੁੱਕ ਵਾਲ ਤੇ ਸਪਸ਼ਟੀਕਰਨ ਵੀ ਦਿੱਤਾ।
ਹੁਣ ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ।ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਸਾਨੂੰ ਵਾਇਰਲ ਹੋ ਰਹੀ ਤਸਵੀਰ ਵਿਚ ਦਿਖ ਰਹੀ ਬੁਜ਼ੁਰਗ ਦਾ ਵੀਡੀਓ ਮਿਲਿਆ ਜਿਸਨੂੰ 12 ਮਾਰਚ ਨੂੰ Sambad Dunia ਨਾਂ ਦੇ ਫੇਸਬੁੱਕ ਪੇਜ ਦੁਆਰਾ ਅਪਲੋਡ ਕੀਤਾ ਗਿਆ ਸੀ।ਵੀਡੀਓ ਦੇ ਮੁਤਾਬਕ, ਇਸ ਬੁਜ਼ੁਰਗ ਨੂੰ ਇਸ ਦੇ ਪਰਿਵਾਰ ਵਾਲਿਆਂ ਨੇ ਮਾਰਿਆ ਸੀ।
ਅਸੀਂ ਇਸ ਵੀਡੀਓ ਨੂੰ ਟ੍ਰਾਂਸਲੇਟਰ ਦੀ ਮਦਦ ਦੇ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਟ੍ਰਾਂਸਲੇਸ਼ਨ ਦੇ ਮੁਤਾਬਕ , ਇਹ ਘਟਨਾ ਉੜੀਸਾ ਦੇ ਜਾਜਪੁਰ ਜ਼ਿਲ੍ਹੇ ਦੀ ਹੈ ਜਿਥੇ ਇਸ ਮਹਿਲਾ ਨੂੰ ਇਸ ਦੇ ਪੋਤੇ, ਬਹੂ ਅਤੇ ਪੁੱਤ ਨੇ ਘਰ ਦੀ ਜਾਇਦਾਤ ਹਥਿਆਉਣ ਲਈ ਬੁਰੀ ਤਰਾਂ ਦੇ ਨਾਲ ਕੁੱਟਿਆ ਹੈ ਅਤੇ ਇਹ ਔਰਤ ਵੀਡੀਓ ਵਿਚ ਕਾਰਵਾਈ ਬਾਰੇ ਕਹਿ ਰਹੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫ਼ਰਜ਼ੀ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਫੇਸਬੁੱਕ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044