Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਰੂਹ ਨੂੰ ਕੰਬਾ ਦੇਵੇਗੀ ਦਿੱਲੀ ਦੀ ਇਹ ਵੀਡੀਓ।
ਵੇਰੀਫੀਕੇਸ਼ਨ:
ਦਿੱਲੀ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਵੱਖ – ਵੱਖ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਕੁਝ ਇਸ ਤਰ੍ਹਾਂ ਦੇ ਦਾਅਵੇ ਵਾਲੀ ਵੀਡੀਓ ਸਾਨੂੰ ‘ਫੇਸਬੁੱਕ’ ਤੇ ਮਿਲੀ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕੁਝ ਵਿਅਕਤੀ ਇੱਕ ਸ਼ਖਸ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਕੈਪਸ਼ਨ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਵਿੱਚ ਹੋਈ ਹਿੰਸਾ ਦੇ ਦੌਰਾਨ ਦੀ ਹੈ।
ਫੇਸਬੁੱਕ ਯੂਜ਼ਰ “Mandeep Kaur Sidhu” ਨੇ ਇਸ ਵੀਡੀਓ ਨੂੰ ਆਪਣੇ ਅਕਾਊਂਟ ਤੇ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਇਹ ਵੀਡੀਓ ਹਾਲ ਹੀ ਦੇ ਵਿੱਚ ਹੋਏ ਦਿੱਲੀ ਵਿੱਚ ਹੋਏ ਦੰਗਿਆਂ ਦੇ ਦੌਰਾਨ ਦੀ ਹੈ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਜਾਂਚ ਪੜਤਾਲ:
ਅਸੀਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਅਤੇ ‘ਗੂਗਲ ਰਿਵਰਸ ਇਮੇਜ਼ ਸਰਚ’ ਦੀ ਮਦਦ ਦੇ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਮੀਡਿਆ ਏਜੇਂਸੀ “ਦੈਨਿਕ ਜਾਗਰਣ” ਤੇ 23 ਮਾਰਚ , 2019 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਦੀ ਹੈਡਲਾਈਨ ਸੀ: “देखें होली पर हैवानियत का Video, गुरुग्राम में महिलाओं-बच्चों को 1 घंटे तक पीटते रहे दबंग” (ਪੰਜਾਬੀ ਅਨੁਵਾਦ: ਵੇਖੋ ਹੋਲੀ ‘ਤੇ ਹੈਵਾਨੀਅਤ ਦਾ ਵੀਡੀਓ, ਗੁਰੂਗ੍ਰਾਮ ਵਿਚ ਔਰਤਾਂ ਅਤੇ ਬੱਚਿਆਂ ਨੂੰ 1 ਘੰਟੇ ਤੱਕ ਕੁੱਟਦੇ ਰਹੇ ਦਬੰਗ)
ਰਿਪੋਰਟ ਦੇ ਮੁਤਾਬਕ , ਇਹ ਘਟਨਾ ਹਰਿਆਣਾ ਦੇ ਗੁਰੂਗ੍ਰਾਮ ਦੀ ਹੈ ਜਿਥੇ ਹੋਲੀ ਦੇ ਮੌਕੇ ਤੇ ਦਿੱਲੀ ਨਾਲ ਦੇ ਨਾਲ ਸਟੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਇੱਕ ਮਾਮੂਲੀ ਵਿਵਾਦ ਕਰਕੇ ਵੱਡੀ ਗਿਣਤੀ ਵਿਚ ਸ਼ਰਾਰਤੀ ਅਨਸਰਾਂ ਨੇ ਇੱਕ ਪਰਿਵਾਰ ਉੱਤੇ ਹਮਲਾ ਕੀਤਾ ਅਤੇ ਇੱਕ ਸ਼ਖਸ ਨੂੰ ਮਾਰ-ਮਾਰ ਅਧਮਰਾ ਕਰ ਦਿੱਤਾ। ਖਬਰ ਦੇ ਅਨੁਸਾਰ ਕੁਝ ਲੋਕ ਕ੍ਰਿਕੇਟ ਖੇਡ ਰਹੇ ਸਨ ਅਤੇ ਗੇਂਦ ਲੱਗਣ ਕਰਕੇ ਮਾਮਲਾ ਹੱਥੋਪਾਈ ਤਕ ਜਾ ਪਹੁੰਚਿਆ।ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਇੱਕ ਆਰੋਪੀ ਨੂੰ ਗਿਰਫ਼ਤਾਰ ਵੀ ਕੀਤਾ ਸੀ।
देखें होली पर हैवानियत का Video, गुरुग्राम में महिलाओं-बच्चों को 1 घंटे तक पीटते रहे दबंग
गुरुग्राम/बादशाहपुर, जेएनएन। दिल्ली से सटे हरियाणा के गुरुग्राम में होली के दिन शर्मसार करने वाली घटना सामने आई है। होली पर पुलिस सुरक्षा को तार-तार करते हुए बृहस्पतिवार शाम भोंडसी भूपसिंह नगर इलाके में मामूली विवाद में बड़ी संख्या में दबंगों ने घर मे घुस कर एक शख्स को बुरी
ਸਰਚ ਦੇ ਦੌਰਾਨ ਸਾਨੂੰ “ਦੈਨਿਕ ਜਾਗਰਣ” ਦਾ ਇੱਕ ਵੀਡੀਓ ਲਿੰਕ ਮਿਲਿਆ ਜਿਸ ਨੂੰ ਮਾਰਚ 23, 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਮੁਤਾਬਕ , ਹੋਲੀ ਵਾਲੇ ਦਿਨ ਗੁਰੂਗ੍ਰਾਮ ਦੇ ਨੇੜੇ ਭੂਪ ਸਿੰਘ ਨਗਰ ਵਿੱਚ ਕੁਝ ਨੌਜਵਾਨਾਂ ਨੇ ਮੁਸਲਿਮ ਪਰਿਵਾਰ ਦੇ ਘਰ ਵਿੱਚ ਵੜ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ।
ਇਸ ਦੇ ਨਾਲ ਹੀ ਸਾਨੂੰ “The Wire” ਅਤੇ “India Today” ਦੇ ਲੇਖ ਮਿਲੇ ਜਿਹਨਾਂ ਵਿੱਚ ਵੀ ਇਸ ਘਟਨਾ ਨੂੰ ਗੁਰੂਗ੍ਰਾਮ ਦਾ ਦੱਸਿਆ ਗਿਆ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਕੁੱਟਮਾਰ ਦੀ ਵੀਡੀਓ ਗੁਰੂਗ੍ਰਾਮ ਦੀ ਹੈ। ਵਾਇਰਲ ਹੋ ਰਹੀ ਵੀਡੀਓ ਦਾ ਹਾਲ ਹੀ ਦੇ ਵਿੱਚ ਦਿੱਲੀ ਵਿੱਚ ਹਿੰਸਾ ਦੇ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਦਿੱਲੀ ਹਿੰਸਾ ਨਾਲ ਜੋੜਕੇ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਯੂ ਟਿਊਬ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.