Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਇਹ ਹਨ ਦਿੱਲੀ ਦੇ ਸਿਹਤ ਮੰਤਰੀ
ਵੇਰੀਫੀਕੇਸ਼ਨ:
ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਖ਼ੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਦੇ ਵਿੱਚ ਦਿੱਲੀ ਦੇ ਸਿਹਤ ਮੰਤਰੀ ਹਨ।ਵੀਡੀਓ ਦੇ ਵਿੱਚ ਮੌਜੂਦ ਵਿਅਕਤੀ ਜਿਹਨਾਂ ਨੂੰ ਦਿੱਲੀ ਦਾ ਸਿਹਤ ਮੰਤਰੀ ਦੱਸਿਆ ਜਾ ਰਿਹਾ ਹੈ , ਉਹ ਉਥੇ ਮੌਜੂਦ ਆਲਾ ਅਧਿਕਾਰੀਆਂ ਨੂੰ ਝਾੜ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹਾਲੇ ਤਕ 80,000 ਤੋਂ ਵੱਧ ਲੋਕਾਂ ਨੇ ਵੇਖਿਆ ਜਦਕਿ 1,000 ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕੁਝ ਯੂਜ਼ਰਾਂ ਨੇ ਵੀਡੀਓ ਦੇ ਵਿੱਚ ਮੌਜੂਦ ਵਿਅਕਤੀ ਨੂੰ ਪਠਾਨਕੋਟ ਤੋਂ ਐਮ.ਐਲ.ਏ ਅਮਿਤ ਵਿਜ ਹਨ। ਗੌਰਤਲਬ ਹੈ ਕਿ ਅਮਿਤ ਵਿਜ ਪਠਾਨਕੋਟ ਤੋਂ ਮੌਜੂਦਾ ਕਾਂਗਰਸ ਦੇ ਐਮ.ਐਲ.ਏ ਹਨ।
ਅਸੀਂ ਵਾਇਰਲ ਵੀਡੀਓ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ਅਸੀਂ ਪਾਇਆ ਕਿ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਨ। ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਮੌਜੂਦ ਵਿਅਕਤੀ ਤੇ ਦਿੱਲੀ ਦੇ ਮੌਜੂਦਾ ਸਿਹਤ ਮੰਤਰੀ ਸਤਿੰਦਰ ਜੈਨ ਦੀ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ਲੇਸ਼ਣ ਦੌਰਾਨ ਅਸੀਂ ਪਾਇਆ ਕਿ ਦਿੱਲੀ ਦੇ ਸਿਹਤ ਮੰਤਰੀ ਤੇ ਵਾਇਰਲ ਵੀਡੀਓ ਵਿੱਚ ਮੌਜੂਦ ਵਿਅਕਤੀ ਦੋਵੇਂ ਇੱਕ ਨਹੀਂ ਹਨ।
ਵਾਇਰਲ ਵੀਡੀਓ ਦੀ ਸਰਚ ਦੇ ਦੌਰਾਨ ਸਾਨੂੰ ‘YouTube’ ਤੇ ਵੀਡੀਓ ਮਿਲੀ ਜਿਸ ਨੂੰ 15 ਅਗਸਤ , 2019 ਨੂੰ ਅਪਲੋਡ ਕੀਤਾ ਗਿਆ ਸੀ। ਵਾਇਰਲ ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਵੀਡੀਓ ਵਿੱਚ ਪਠਾਨਕੋਟ ਤੋਂ ਐਮ.ਐਲ.ਏ ਅਮਿਤ ਵਿਜ ਹਨ।
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਪਠਾਨਕੋਟ ਤੋਂ ਐਮ.ਐਲ.ਏ ਅਮਿਤ ਵਿਜ ਹਨ ਨਾ ਕਿ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.