ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact Checkਕੀ ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ?

ਕੀ ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦਾਂ ‘ਚ ਘਿਰੀ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ 25 ਜਨਵਰੀ ਨੂੰ ਰਿਲੀਜ਼ ਹੋਈ ਹੈ। ਕੁਝ ਸਿਨੇਮਾਘਰਾਂ ਦੇ ਬਾਹਰ ਫਿਲਮ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਵੀ ਸਾਮ੍ਹਣੇ ਆਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਸ਼ਾਹਰੁਖ ਖਾਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ।

ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ
Courtesy: Facebook/Yashvi Oswal

ਤਸਵੀਰ ਦੇ ਨਾਲ, ਯੂਜ਼ਰ ਕੈਪਸ਼ਨ ਵਿੱਚ ਲਿਖ ਰਹੇ ਹਨ, “ਤੁਸੀਂ ਲੋਕ ਬਾਈਕਾਟ ਕਰਦੇ ਰਹੋ, ਉੱਥੇ ਥੀਏਟਰ ਦੇ ਬਾਹਰ ਅੰਬਾਨੀ ਪਰਿਵਾਰ ਸ਼ਾਹਰੁਖ ਦੇ ਨਾਲ ਪਠਾਨ ਦੇਖ ਰਿਹਾ ਹੈ”। ਇਸ ਦਾਅਵੇ ਨਾਲ ਕਈ ਲੋਕਾਂ ਨੇ ਇਸ ਫੋਟੋ ਨੂੰ ਫੇਸਬੁੱਕ ਅਤੇ ਟਵਿਟਰ ‘ਤੇ ਸ਼ੇਅਰ ਕੀਤਾ ਹੈ।

ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ
Courtesy: Twitter@Khurraminc

Fact Check/Verification

ਗੂਗਲ ‘ਤੇ ਵਾਇਰਲ ਤਸਵੀਰ ਨੂੰ ਰਿਵਰਸ-ਸਰਚ ਕਰਨ ‘ਤੇ, ਸਾਨੂੰ ਫਾਈਨੈਂਸ਼ੀਅਲ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਇੱਕ ਖ਼ਬਰ ਮਿਲੀ। 28 ਦਸੰਬਰ 2015 ਨੂੰ ਪ੍ਰਕਾਸ਼ਿਤ ਇਸ ਖਬਰ ਵਿੱਚ ਵਾਇਰਲ ਤਸਵੀਰ ਦੇਖੀ ਜਾ ਸਕਦੀ ਹੈ। ਇਹ ਖਬਰ ਰਿਲਾਇੰਸ ਜਿਓ 4ਜੀ ਦੇ ਲਾਂਚਿੰਗ ਪ੍ਰੋਗਰਾਮ ਨਾਲ ਜੁੜੀ ਹੈ, ਜਿਸ ‘ਚ ਸ਼ਾਹਰੁਖ ਖਾਨ ਵੀ ਪਹੁੰਚੇ ਸਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ
Courtesy: Financial Express

ਉਸ ਸਮੇਂ ਇਸ ਸੈਲਫੀ ਦੀ ਇੱਕ ਹੋਰ ਤਸਵੀਰ ਵੀ ਸਾਮ੍ਹਣੇ ਆਈ, ਜਿਸ ਵਿੱਚ ਸੰਗੀਤਕਾਰ ਏ.ਆਰ ਰਹਿਮਾਨ ਵੀ ਨਜ਼ਰ ਆ ਰਹੇ ਹਨ। ਕੁਝ ਪੱਤਰਕਾਰਾਂ ਨੇ 28 ਦਸੰਬਰ 2015 ਨੂੰ ਵਾਇਰਲ ਤਸਵੀਰ ਵੀ ਸਾਂਝੀ ਕੀਤੀ ਸੀ। ਖਬਰ ‘ਚ ਸ਼ਾਹਰੁਖ ਖਾਨ ਦੀਆਂ ਹੋਰ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਹਨ। ਸ਼ਾਹਰੁਖ ਖਾਨ ਜੀਓ 4ਜੀ ਦੇ ਬ੍ਰਾਂਡ ਅੰਬੈਸਡਰ ਸਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ਾਹਰੁਖ ਖਾਨ ਦੀ ਅੰਬਾਨੀ ਪਰਿਵਾਰ ਨਾਲ ਸੈਲਫੀ ਲੈਂਦੇ ਵਾਇਰਲ ਹੋ ਰਹੀ ਤਸਵੀਰ ਸੱਤ ਸਾਲ ਤੋਂ ਵੀ ਵੱਧ ਪੁਰਾਣੀ ਹੈ। ਇਸ ਦਾ ਪਠਾਨ ਫਿਲਮ ਨਾਲ ਕੋਈ ਸੰਬੰਧ ਨਹੀਂ ਹੈ।

Result: False

Our Sources

Report of Financial Express
Tweet of Hindustan Times

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular