ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਐਮਬੂਲੈਂਸ ਨੂੰ ਖਿੱਚ ਰਹੇ ਟ੍ਰੈਕਟਰ ਦਾ ਵਾਇਰਲ ਵੀਡੀਓ ਪੰਜਾਬ ਦਾ ਹੈ?

ਕੀ ਐਮਬੂਲੈਂਸ ਨੂੰ ਖਿੱਚ ਰਹੇ ਟ੍ਰੈਕਟਰ ਦਾ ਵਾਇਰਲ ਵੀਡੀਓ ਪੰਜਾਬ ਦਾ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਰਹੀ ਹੈ ਜਿਸ ਵਿਚ ਇੱਕ ਟ੍ਰੈਕਟਰ ਨੂੰ ਇੱਕ ਐਮਬੂਲੈਂਸ ਨੂੰ ਖਿੱਚਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਹੈ ਜਿਥੇ ਇੱਕ ਟ੍ਰੈਕਟਰ ਨੇ ਐਮਬੂਲੈਂਸ ਨੂੰ ਖਿੱਚ ਕੇ ਪੈਟ੍ਰੋਲ ਪੰਪ ਤੱਕ ਪਹੁੰਚਾਇਆ। ਵੀਡੀਓ ਨੂੰ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਫੇਸਬੁੱਕ ਪੇਜ “Dhongi AAP” ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਲਿਖਿਆ,’ਬਦਲਾਵ।’ ਵੀਡੀਓ ਨੂੰ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਨਾਲ ਜੋੜਕੇ ਪੰਜਾਬ ਸਰਕਾਰ ‘ਤੇ ਤੰਜ ਕੱਸਿਆ ਜਾ ਰਿਹਾ ਹੈ।

Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੱਡੀ ਤਾਦਾਦ ਵਿਚ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨੀਂ ਇਕ ਅਖਬਾਰ ਦੀ ਤਸਵੀਰ ਵਾਇਰਲ ਹੋਈ ਜਿਸ ਮੁਤਾਬਕ ਮੀਡੀਆ ਸੰਸਥਾਨ ਦ ਨਿਊਯਾਰਕ ਟਾਈਮਜ਼ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਕਿ ਆਮ ਆਦਮੀ ਪਾਰਟੀ ਦੀ ਗੁਜਰਾਤ ਰੈਲੀ ਵਿਚ 25 ਕਰੋੜ ਦਾ ਇਕੱਠ ਹੋਇਆ। ਹਾਲਾਂਕਿ ਦ ਨਿਊਯਾਰਕ ਟਾਈਮਜ਼ ਦੁਆਰਾ ਇਸ ਤਰ੍ਹਾਂ ਦੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਗਈ ਸੀ।ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਹ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਰਹੀ ਹੈ ਜਿਸ ਵਿਚ ਇੱਕ ਟ੍ਰੈਕਟਰ ਨੂੰ ਇੱਕ ਐਮਬੂਲੈਂਸ ਨੂੰ ਖਿੱਚਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਹੈ ਜਿਥੇ ਇੱਕ ਟ੍ਰੈਕਟਰ ਨੇ ਐਮਬੂਲੈਂਸ ਨੂੰ ਖਿੱਚ ਕੇ ਪੈਟ੍ਰੋਲ ਪੰਪ ਤੱਕ ਪਹੁੰਚਾਇਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ। ਇਸ ਤੋਂ ਬਾਅਦ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਖਬਰ ਦੇ ਮੁਤਾਬਕ ਇਹ ਵੀਡੀਓ ਪੰਜਾਬ ਦਾ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦਾ ਹੈ।

ਮੀਡਿਆ ਸੰਸਥਾਨ ਦੈਨਿਕ ਜਾਗਰਣ ਦੀ ਰਿਪੋਰਟ ਦੇ ਮੁਤਾਬਕ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਅਧੀਨ ਪੈਂਦੇ ਮਵਾਣਾ ਖੁਰਦ ਅਤੇ ਨੰਗਲੀ ਈਸ਼ਾ ਵਿਚਕਾਰ ਮਹਿਲਾ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਾ ਡੀਜ਼ਲ ਅਚਾਨਕ ਖਤਮ ਹੋ ਗਿਆ। ਫੇਰ ਉਥੋਂ ਗੰਨਾ ਲੈ ਕੇ ਜਾ ਰਹੇ ਟਰੈਕਟਰ ਚਾਲਕ ਸਵਾਮੀ ਨੇ ਐਮਬੂਲੈਂਸ ਨੂੰ 4 ਕਿਲੋਮੀਟਰ ਤੱਕ ਖਿੱਚ ਕੇ ਪੈਟਰੋਲ ਪੰਪ ਤੱਕ ਪਹੁੰਚਾਇਆ। ਉਕਤ ਮਾਮਲੇ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ।

ਐਮਬੂਲੈਂਸ ਨੂੰ ਖਿੱਚ ਰਹੇ ਟ੍ਰੈਕਟਰ ਦਾ ਵਾਇਰਲ ਵੀਡੀਓ ਪੰਜਾਬ ਦਾ ਹੈ
Courtesy: Dainik Jagran

TV9 ਤੇ ਅਮਰ ਉਜਾਲਾ ਦੀ ਰਿਪੋਰਟ ਦੇ ਮੁਤਾਬਕ ਵੀ ਵਾਇਰਲ ਹੋ ਰਹੀ ਵੀਡੀਓ ਉੱਤਰ ਪ੍ਰਦੇਸ਼ ਦੀ ਹੈ।

ਐਮਬੂਲੈਂਸ ਨੂੰ ਖਿੱਚ ਰਹੇ ਟ੍ਰੈਕਟਰ ਦਾ ਵਾਇਰਲ ਵੀਡੀਓ ਪੰਜਾਬ ਦਾ ਹੈ
Courtesy: TV9 Hindi

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਟਾਈਮਜ਼ ਆਫ ਇੰਡੀਆ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ। ਟਾਈਮਜ਼ ਆਫ ਇੰਡੀਆ ਨੇ ਐਮਬੂਲੈਂਸ ਕੰਪਨੀ ਦੇ ਸਪੋਕੇਸਪਰਸਨ ਨਾਲ ਗੱਲਬਾਤ ਕੀਤੀ ਜਿਹਨਾਂ ਨੇ ਦੱਸਿਆ ਕਿ ਐਮਬੂਲੈਂਸ ਦੇ ਵਿੱਚ ਕੋਈ ਮਰੀਜ਼ ਮੌਜੂਦ ਨਹੀਂ ਸੀ।

ਐਮਬੂਲੈਂਸ ਨੂੰ ਖਿੱਚ ਰਹੇ ਟ੍ਰੈਕਟਰ ਦਾ ਵਾਇਰਲ ਵੀਡੀਓ ਪੰਜਾਬ ਦਾ ਹੈ
Courtesy: Times of India

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਦਾ ਨਹੀਂ ਸਗੋਂ ਦੀ ਹੈ। ਉੱਤਰ ਪ੍ਰਦੇਸ਼ ਦੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Misleading Content

Our Sources

Media report by Dainik Jagran
Media report by Times of India
Media report by TV9


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular