Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਈਡੀ ਨੇ ਕੁਝ ਦਿਨਾਂ ਪਹਿਲਾਂ ਝਾਰਖੰਡ ਦੀ ਸੀਨੀਅਰ ਆਈਏਐਸ ਅਧਿਕਾਰੀ ਪੂਜਾ ਸਿੰਘਲ ਅਤੇ ਉਸ ਨਾਲ ਜੁੜੇ ਸੱਤ ਲੋਕਾਂ ਦੇ 20 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀ ਦੇ ਕਰੀਬੀ ਸੀਏ ਦੇ ਘਰੋਂ 25 ਕਰੋੜ ਰੁਪਏ ਨਕਦ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਸਭ ਦੇ ਵਿੱਚ ਸੋਸ਼ਲ ਮੀਡੀਆ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਆਈਐਸ ਪੂਜਾ ਸਿੰਘਲ ਦੇ ਘਰ ਤੇ ਪਏ ਛਾਪੇ ਤੋਂ ਕੁਝ ਦਿਨ ਪਹਿਲਾਂ ਦੀ ਹੈ।
ਫੇਸਬੁੱਕ ਪੇਜ ਸਿਮਰਜੀਤ ਬੈਂਸ ਫੈਨ ਕਲੱਬ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਘਰੋਂ ਕੈਸ਼ ਫੜੇ ਜਾਣ ਤੋਂ ਕੁਝ ਦਿਨ ਪਹਿਲਾਂ ਦੀ ਫ਼ੋਟੋ ਪੂਜਾ ਸਿੰਘਲ ਤੇ ਅਮਿਤ ਸ਼ਾਹ ਕੀ ਕਹਿ ਰਹੀ ਹੋਵੇਗੀ? ਇਸ ਤਸਵੀਰ ਨੂੰ 100 ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਕਈ ਹੋਰ ਫੇਸਬੁੱਕ ਪੇਜ ਤੇ ਯੂਜ਼ਰਾਂ ਨੇ ਵੀ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ। ਫੇਸਬੁਕ ਪੇਜ ‘ਰਾਜਨੀਤੀ ਫੈਨ ਕਲੱਬ’ ਨੇ ਵੀ ਵਾਇਰਲ ਤਸਵੀਰ ਨੂੰ ਕੁਝ ਦਿਨ ਪਹਿਲਾਂ ਦਾ ਦੱਸਦਿਆਂ ਸ਼ੇਅਰ ਕੀਤਾ।

ਫਿਲਮ ਡਾਇਰੈਕਟਰ ਅਵਿਨਾਸ਼ ਦਾਸ ਸਮੇਤ ਕਈ ਹੋਰਨਾਂ ਨੇ ਵੀ ਇਸ ਤਸਵੀਰ ਨੂੰ ਹਾਲੀਆ ਦੱਸਦਿਆਂ ਹੋਇਆਂ ਸ਼ੇਅਰ ਕੀਤਾ।
Crowd tangle ਦੇ ਡਾਟਾ ਮੁਤਾਬਕ ਵੀ ਇਸ ਤਸਵੀਰ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੌਰ ਨਾਲ ਦੇਖਿਆ ਅਤੇ ਫਿਲਮ ਡਾਇਰੈਕਟਰ ਅਵਿਨਾਸ਼ ਦਾਸ ਦੁਆਰਾ ਕੀਤੇ ਗਏ ਟਵੀਟ ਦੇ ਜਵਾਬ ਵਿੱਚ ਕੀਤੀ ਗਏ ਟਵੀਟ ਨੂੰ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਟਵਿੱਟਰ ਯੂਜ਼ਰ ਵਿਸ਼ਾਲ ਸਿੰਘ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2017 ਦੀ ਹੈ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਗ਼ਰੀਬ ਕਲਿਆਣ ਮੇਲੇ ਤੇ ਮੌਕੇ ਤੇ ਝਾਰਖੰਡ ਪਹੁੰਚੇ ਸਨ।
ਵਾਇਰਲ ਦਾਅਵੇ ਦੀ ਜਾਂਚ ਦੇ ਲਈ ਅਸੀਂ ਫੇਸਬੁੱਕ ਤੇ ‘ਗ਼ਰੀਬ ਕਲਿਆਣ ਮੇਲਾ ਕੀ ਵਰਡ’ ਦੀ ਮੱਦਦ ਦੇ ਨਾਲ ਵਾਇਰਲ ਤਸਵੀਰ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਈ। ਇਸ ਦੌਰਾਨ ਸਾਨੂੰ ਫੇਸਬੁੱਕ ਪੇਜ ‘ਸ਼ਰੁਤੀ ਵਿਜ਼ੂਅਲ ਇੰਫਰਮੇਸ਼ਨ ਪ੍ਰਾਈਵੇਟ ਲਿਮਿਟਡ’ ਤੇ ਗ਼ਰੀਬ ਕਲਿਆਣ ਮੇਲੇ ਦੇ ਪ੍ਰੋਗਰਾਮ ਦਾ ਲਾਈਵ ਸਟ੍ਰੀਮ ਮਿਲਿਆ। ਫੇਸਬੁੱਕ ਲਾਈਵ ਦੇ 1 ਘੰਟਾ 21 ਮਿੰਟ 32 ਸਕਿੰਟ ਤੇ ਆਈਐਸ ਪੂਜਾ ਸਿੰਘਲ ਨੂੰ ਸਟੇਜ ਤੇ ਦੇਖਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣ ਦੇ ਲਈ ਅਸੀਂ ਯੂ ਟਿਊਬ ਤੇ ਕੁਝ ਕੀਵਰਡ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਕ ਯੂਟਿਊਬ ਤੇ 16 ਸਤੰਬਰ 2017 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਮਿਲੀ ਜਿਸ ਦੇ ਕੈਪਸ਼ਨ ਦੇ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਵਿਖੇ ਆਯੋਜਿਤ ਕੀਤੇ ਗਏ ਗ਼ਰੀਬ ਕਲਿਆਣ ਮੇਲੇ ਦੌਰਾਨ ਸੰਬੋਧਨ ਕੀਤਾ। ਅਸੀਂ ਇਸ ਵੀਡੀਓ ਨੂੰ ਗੌਰ ਦੇ ਨਾਲ ਦੇਖਿਆ। ਵੀਡੀਓ ਦੇ 30 ਮਿੰਟ 15 ਸਕਿੰਟ ਤੇ ਆਈਏਐਸ ਪੂਜਾ ਸਿੰਘਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕੱਠਿਆਂ ਸਟੇਜ ਤੇ ਦੇਖਿਆ ਜਾ ਸਕਦਾ ਹੈ।
ਅਸੀਂ ਪਾਇਆ ਕਿ ਇਸ ਤਸਵੀਰ ਤੇ ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਕਾਫ਼ੀ ਸਾਮਾਨਤਾਵਾਂ ਹਨ। ਅਸੀਂ ਪਾਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਈਏਐੱਸ ਪੂਜਾ ਸਿੰਘਲ ਦੇ ਕੱਪੜੇ ਹੁਬੂਹੁ ਹਨ। ਤੁਸੀਂ ਇਨ੍ਹਾਂ ਸਮਾਨਤਾਵਾਂ ਨੂੰ ਨੀਚੇ ਤਸਵੀਰ ਵਿਚ ਵੇਖ ਸਕਦੇ ਹੋ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ‘ਅਮਿਤ ਸ਼ਾਹ ਗ਼ਰੀਬ ਕਲਿਆਣ ਮੇਲਾ 2017’ ਕੀ ਵਰਡ ਦੀ ਮਦਦ ਨਾਲ ਵਾਇਰਲ ਤਸਵੀਰ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ ਤਸਵੀਰ ਸਟਾਕ ਵੈੱਬਸਾਈਟ ‘Getty Images’ ਦੁਆਰਾ 16 ਸਤੰਬਰ 2017 ਨੂੰ ਅਪਲੋਡ ਮਿਲੀ। ਇਸ ਤਸਵੀਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ ਤੇ ਆਈਏਐੱਸ ਪੂਜਾ ਸਿੰਘਲ ਨੂੰ ਸਟੇਜ ਤੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਹਿੰਦੁਸਤਾਨ ਟਾਈਮਜ਼ ਦੇ ਫੋਟੋ ਜਰਨਲਿਸਟ ਦਿਵਾਕਰ ਪ੍ਰਸਾਦ ਨੇ ਖਿੱਚਿਆ ਸੀ। ਵਾਇਰਲ ਤਸਵੀਰ ਦੇ ਬਾਰੇ ਵਿਚ ਹੋਰ ਪੁਸ਼ਟੀ ਦੇ ਲਈ ਅਸੀਂ ਦਿਵਾਕਰ ਪ੍ਰਸਾਦ ਨੂੰ ਸੰਪਰਕ ਕੀਤਾ।

Newschecker ਨਾਲ ਗੱਲਬਾਤ ਕਰਦਿਆਂ ਦਿਵਾਕਰ ਪ੍ਰਸਾਦ ਨੇ ਦੱਸਿਆ ਕਿ ਹਿੰਦੁਸਤਾਨ ਟਾਈਮਜ਼ ਦੇ ਲਈ ਉਨ੍ਹਾਂ ਨੇ ਇਹ ਤਸਵੀਰ ਸਾਲ 2017 ਵਿਚ ਖਿੱਚੀ ਸੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਗ਼ਰੀਬ ਕਲਿਆਣ ਮੇਲਾ ਦੇ ਮੌਕੇ ਤੇ ਰਾਂਚੀ ਪਹੁੰਚੇ ਸਨ। ਉਨ੍ਹਾਂ ਨੇ ਦੱਸਿਆ ਕਿ ਉਸ ਵੇਲੇ ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਪ੍ਰਸਾਦ ਸਨ।
ਇਸ ਤੋਂ ਇਲਾਵਾ ਅਸੀਂ ਫੇਸਬੁੱਕ ‘ਤੇ ‘ਅਮਿਤ ਸ਼ਾਹ ਪੂਜਾ ਸਿੰਘਲ’ ਕੀਵਰਡ ਦੀ ਮਦਦ ਨਾਲ ਖੋਜ ਕੀਤੀ। ਸਰਚ ਦੇ ਦੌਰਾਨ ਸਾਨੂੰ 16 ਸਤੰਬਰ 2017 ਨੂੰ ਫੇਸਬੁੱਕ ਯੂਜ਼ਰ ਸ਼੍ਰੀ ਰਾਮ ਦੁਆਰਾ ਸਾਂਝਾ ਕੀਤਾ ਗਿਆ ਇੱਕ ਪੋਸਟ ਮਿਲਿਆ। ਪੋਸਟ ਦੇ ਨਾਲ ਇੱਕ ਤਸਵੀਰ ਲਗਾਈ ਗਈ ਹੈ, ਜਿਸ ਵਿੱਚ ਅਮਿਤ ਸ਼ਾਹ ਸਟੇਜ ‘ਤੇ ਨਜ਼ਰ ਆ ਰਹੇ ਹਨ। ਪੋਸਟ ਵਿੱਚ ਲਿਖੇ ਕੈਪਸ਼ਨ ਦੇ ਅਨੁਸਾਰ, ‘ਅੱਜ ਗਰੀਬ ਕਲਿਆਣ ਮੇਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਦੁਆਰਾ ਝਾਰਖੰਡ ਗਊ ਸੇਵਾ ਅਯੋਗ ਦੇ ਮਾਧਿਅਮ ਰਾਹੀਂ ਫੰਡ ਸ੍ਰੀ ਗੰਗਾ ਗਊਸ਼ਾਲਾ ਕਟਰਸ-ਕਰਕੰਦ ਨੂੰ ਮਿਲਿਆ।’ ਇਸ ਦੇ ਲਈ ਝਾਰਖੰਡ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਰਘੁਵਰ ਦਾਸ, ਪਸ਼ੂ ਪਾਲਣ ਮੰਤਰੀ ਰਣਧੀਰ ਸਿੰਘ, ਪਸ਼ੂ ਪਾਲਣ ਵਿਭਾਗ ਦੀ ਸਕੱਤਰ ਪੂਜਾ ਸਿੰਘਲ ਅਤੇ ਗਊ ਸੇਵਾ ਆਯੋਗ ਦੇ ਸਕੱਤਰ ਸ਼੍ਰੀ ਓਮਪ੍ਰਕਾਸ਼ ਪਾਂਡੇ ਸਾਰੇ ਸ਼੍ਰੀ ਗੰਗਾ ਜੀ ਦੇ ਧੰਨਵਾਦੀ ਹਨ। ਗਊਸ਼ਾਲਾ।

ਹਾਲਾਂਕਿ ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਹੋ ਰਹੀ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕੇ ਹਾਂ ਪਰ ਇਹ ਸਪੱਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2017 ਦੀ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਈਏਐੱਸ ਪੂਜਾ ਸਿੰਘਲ ਦੀ ਵਾਇਰਲ ਹੋ ਰਹੀ ਤਸਵੀਰ ਸਤੰਬਰ 2017 ਦੀ ਹੈ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਝਾਰਖੰਡ ਪਹੁੰਚੇ ਸਨ।
Our Sources
Tweet by Vishal A Singh
YouTube Video uploaded by Bhartiya Janata Party
Facebook Livestream by Shruti Visual Information Private Limited
Picture uploaded on Getty Images
Telephonic conversation with Hindustan Times Photojournalist Diwakar Prasad
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Runjay Kumar
December 4, 2024
Shaminder Singh
November 18, 2023
Shaminder Singh
November 16, 2023