ਵੀਰਵਾਰ, ਅਪ੍ਰੈਲ 25, 2024
ਵੀਰਵਾਰ, ਅਪ੍ਰੈਲ 25, 2024

HomeFact Checkਕੀ ਮਹਿਲਾ ਨਾਲ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਬੈਠੇ...

ਕੀ ਮਹਿਲਾ ਨਾਲ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਬੈਠੇ ਹਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਇਕ ਵਿਅਕਤੀ ਨੂੰ ਇਕ ਮਹਿਲਾ ਦੇ ਨਾਲ ਅਸ਼ਲੀਲ ਸਥਿਤੀ ਵਿਚ ਬੈਠਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਹਨ।

ਫੇਸਬੁੱਕ ਪੇਜ ‘AAP in News’ ਨੇ ਵਾਇਰਲ ਹੋ ਰਹੀ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,’ ਕੇਜਰੀਵਾਲ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ।’

ਮਹਿਲਾ ਨਾਲ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਹਨ
Courtesy: Facebook/AAPinNews

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੇ ਇਸ ਤਸਵੀਰ ਨੂੰ ਅਰਵਿੰਦ ਕੇਜਰੀਵਾਲ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਮਹਿਲਾ ਨਾਲ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਹਨ
Courtesy: Facebook/AAPParty

ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਮਹਿਲਾ ਨਾਲ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਹਨ
Courtesy: Twitter/DheeruBhai

Crowd tangle ਦੇ ਡਾਟਾ ਦੇ ਮੁਤਾਬਕ ਸੋਸ਼ਲ ਮੀਡੀਆ ਤੇ 500 ਤੋਂ ਵੱਧ ਯੂਜ਼ਰ ਇਨ੍ਹਾਂ ਤਸਵੀਰਾਂ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

ਮਹਿਲਾ ਨਾਲ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਹਨ

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਦੇ ਲਈ  ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਤਸਵੀਰਾਂ ਨੂੰ ਖੰਗਾਲਿਆ।

ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਮੀਡੀਆ ਸੰਸਥਾਨ ਏਸ਼ੀਆਨੈੱਟ ਨਿਊਜ਼ ਦੁਆਰਾ 8 ਜੂਨ 2021 ਨੂੰ ਅਪਲੋਡ ਮਿਲੀ ਰਿਪੋਰਟ ਦੇ ਮੁਤਾਬਕ ਵਾਇਰਲ ਤਸਵੀਰ ਵਿਕਾਸ ਦੂਬੇ ਉਰਫ ਦੀਪੂ ਦੀ ਹੈ ਜੋ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਉੱਤਰ ਪ੍ਰਦੇਸ਼ ਦੇ ਲੀਡਰ ਹਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਮਹਿਲਾ ਨਾਲ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ Arvind Kejriwal ਹਨ
Courtesy: AsiaNetNews

ਰਿਪੋਰਟ ਦੇ ਮੁਤਾਬਿਕ ਇਹ ਤਸਵੀਰਾਂ ਨੇਪਾਲ ਦੇ ਕਾਠਮੰਡੂ ਵਿਖੇ ਖਿੱਚੀਆਂ ਗਈਆਂ ਸਨ ਜਦੋਂ ਵਿਕਾਸ ਦੂਬੇ ਨੇਪਾਲ ਦੌਰੇ ਤੇ ਗਏ ਸਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਤਸਵੀਰ ਦਿਖਾਈ ਦੇ ਰਹੀ ਕੁੜੀ ਮਾਡਲ ਹੈ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਮੀਡੀਆ ਸੰਸਥਾਨ News 18 ਦੁਆਰਾ ਵੀ 8 ਜੂਨ 2021 ਨੂੰ ਅਪਲੋਡ ਮਿਲੀ। 

Courtesy: News 18

ਸਰਚ ਦੇ ਦੌਰਾਨ ਸਾਨੂੰ ਏਬੀਪੀ ਨਿਊਜ਼ ਦਾ ਇੱਕ ਆਰਟੀਕਲ ਮਿਲਿਆ ਜਿਸ ਵਿੱਚ ਸਾਨੂੰ ਭਾਰਤੀ ਜਨਤਾ ਪਾਰਟੀ ਯੋਜਨਾ ਮੰਚ ਦੇ ਪ੍ਰਧਾਨ ਵਿਕਾਸ ਦੂਬੇ ਦਾ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਸਪੱਸ਼ਟੀਕਰਨ ਮਿਲਿਆ। ਵਿਕਾਸ ਦੂਬੇ ਨੇ ਕਿਹਾ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਐਡੀਟਿਡ ਤੇ ਵਿਰੋਧੀ ਧਿਰ ਉਨ੍ਹਾਂ ਦੇ ਖ਼ਿਲਾਫ਼ ਚਾਲਾਂ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤਸਵੀਰ ਦੀ ਫਾਰੈਂਸਿਕ ਜਾਂਚ ਹੋਣੀ ਚਾਹੀਦੀ ਹੈ।

Courtesy: ABPGanga

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਭਾਰਤੀ ਜਨਤਾ ਪਾਰਟੀ ਯੋਜਨਾ ਮੰਚ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਦੁਬੇ ਦੀ ਹੈ।

Result: Misleading

Our Sources

News 18: https://hindi.news18.com/news/uttar-pradesh/kanpur-objectionable-photos-of-bjp-yuva-morcha-leader-vikas-dubey-viral-in-kanpur-upns-3614660.html

AsianetNews: https://hindi.asianetnews.com/gallery/uttar-pradesh/uttar-pradesh-news-kanpur-news-leader-vikas-dubey-objectionable-photos-with-girl-kpr-que1oc#image1

ABP Ganga: https://www.abplive.com/videos/states/bjp-leader-vikas-dubey-clarifies-on-viral-photo-with-a-girl-1925321

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular