Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਸਾਲ 2008 ਵਿੱਚ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਲਿਆਂਦੇ ਭਰੋਸੇ ਦੇ ਮਤੇ ਵਿੱਚ ਅਤੀਕ ਅਹਿਮਦ ਨੇ ਯੂਪੀਏ ਦੇ ਹੱਕ ਵਿੱਚ ਵੋਟ ਪਾ ਕੇ ਸਰਕਾਰ ਨੂੰ ਬਚਾਇਆ ਸੀ।
Fact
ਸੰਸਦ ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਅਨੁਸਾਰ ਅਤੀਕ ਅਹਿਮਦ ਨੇ ਉਕਤ ਭਰੋਸੇ ਦੇ ਮਤੇ ‘ਚ ਡਾ: ਮਨਮੋਹਨ ਸਿੰਘ ਦੀ ਸਰਕਾਰ ਵਿਰੁੱਧ ਵੋਟ ਪਾਈ ਸੀ।
ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ 2008 ‘ਚ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਲਿਆਂਦੇ ਗਏ ਭਰੋਸੇ ਦੇ ਮਤੇ ‘ਚ ਅਤੀਕ ਅਹਿਮਦ ਨੇ ਯੂ.ਪੀ.ਏ. ਦੇ ਪੱਖ ‘ਚ ਵੋਟ ਪਾ ਕੇ ਸਰਕਾਰ ਨੂੰ ਬਚਾਇਆ ਸੀ।
15 ਅਪ੍ਰੈਲ, 2023 ਨੂੰ, ਇੱਕ ਸਨਸਨੀਖੇਜ਼ ਘਟਨਾ ਵਿੱਚ, ਪੁਲਿਸ ਕਰਮਚਾਰੀਆਂ ਅਤੇ ਪੱਤਰਕਾਰਾਂ ਦੀ ਮੌਜੂਦਗੀ ਵਿੱਚ, 3 ਹਮਲਾਵਰਾਂ ਨੇ ਸਾਬਕਾ ਸੰਸਦ ਮੈਂਬਰ ਅਤੇ ਗੰਭੀਰ ਦੋਸ਼ਾਂ ਵਿੱਚ ਨਾਮਜ਼ਦ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੱਸ ਦੇਈਏ ਕਿ 13 ਅਪ੍ਰੈਲ 2023 ਨੂੰ ਸਪੈਸ਼ਲ ਟਾਸਕ ਫੋਰਸ (STF) ਨੇ ਉੱਤਰ ਪ੍ਰਦੇਸ਼ ਦੇ ਝਾਂਸੀ ‘ਚ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਦਾ ਐਨਕਾਊਂਟਰ ਕੀਤਾ ਸੀ। ਉਦੋਂ ਤੋਂ ਹੀ ਅਤੀਕ ਦੇ ਸਿਆਸੀ ਸਬੰਧਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹਰ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।
ਇਸੇ ਸਿਲਸਿਲੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਇਹ ਦਾਅਵਾ ਕਰ ਰਹੇ ਹਨ ਕਿ ਸਾਲ 2008 ਵਿੱਚ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਲਿਆਂਦੇ ਗਏ ਭਰੋਸੇ ਦੇ ਮਤੇ ਵਿੱਚ ਅਤੀਕ ਅਹਿਮਦ ਨੇ ਯੂਪੀਏ ਦੇ ਹੱਕ ਵਿੱਚ ਵੋਟ ਪਾ ਕੇ ਸਰਕਾਰ ਨੂੰ ਬਚਾਇਆ ਸੀ।
ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ 2008 ਵਿੱਚ ਲਿਆਂਦੇ ਭਰੋਸੇ ਦੇ ਮਤੇ ਵਿੱਚ ਅਤੀਕ ਅਹਿਮਦ ਵੱਲੋਂ ਸਰਕਾਰ ਨੂੰ ਬਚਾਉਣ ਦੇ ਨਾਂ ‘ਤੇ ਸਾਂਝੇ ਕੀਤੇ ਜਾ ਰਹੇ ਇਸ ਦਾਅਵੇ ਦੀ ਜਾਂਚ ਕਰਦੇ ਹੋਏ ਸਾਨੂੰ ਪੱਤਰਕਾਰ ਅਤੇ ਲੇਖਕ ਆਰੀਸ਼ ਛਾਬੜਾ ਵੱਲੋਂ ਸਾਂਝਾ ਕੀਤਾ ਗਿਆ ਇੱਕ ਟਵਿੱਟਰ ਥ੍ਰੈਡ ਸਾਹਮਣੇ ਆਇਆ, ਜਿਸ ਵਿੱਚ ਵਾਇਰਲ ਦਾਅਵੇ ਤੋਂ ਇਨਕਾਰ ਕੀਤਾ।
ਆਰੀਸ਼ ਛਾਬੜਾ ਦੁਆਰਾ ਸਾਂਝੇ ਕੀਤੇ ਉਪਰੋਕਤ ਟਵੀਟਸ ਦੀ ਮਦਦ ਨਾਲ ‘Further discussion on the motion of confidence in the Council of Minister moved by Dr. Manmohan Singh on the 21st July, 2008’ ਕੀਵਰਡ ਸਰਚ ਕਰਨ ‘ਤੇ ਲੋਕ ਸਭਾ ਸਕੱਤਰੇਤ ਦੀ ਪਾਰਲੀਮੈਂਟ ਡਿਜੀਟਲ ਲਾਇਬ੍ਰੇਰੀ ਵੱਲੋਂ ਇਸ ਸਬੰਧ ਵਿਚ ਪ੍ਰਕਾਸ਼ਿਤ ਕੁਝ ਦਸਤਾਵੇਜ਼ ਮਿਲੇ, ਜਿਨ੍ਹਾਂ ਵਿਚ ਅਤੀਕ ਅਹਿਮਦ ਵੱਲੋਂ ਉਕਤ ਭਰੋਸੇ ਦੇ ਪ੍ਰਸਤਾਵ ਵਿਰੁੱਧ ਵੋਟ ਪਾਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਪਾਰਲੀਮੈਂਟ ਡਿਜੀਟਲ ਲਾਇਬ੍ਰੇਰੀ ਦੁਆਰਾ ਪ੍ਰਕਾਸ਼ਿਤ ਦਸਤਾਵੇਜ਼ ਦੇ ਅਨੁਸਾਰ, ਅਤੀਕ ਅਹਿਮਦ ਨੇ ਡਾ: ਮਨਮੋਹਨ ਸਿੰਘ ਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਭਰੋਸੇ ਦੇ ਪ੍ਰਸਤਾਵ ਦੇ ਵਿਰੁੱਧ ਵੋਟ ਕੀਤਾ ਸੀ। ਦਸਤਾਵੇਜ਼ ਮੁਤਾਬਕ ਭਰੋਸੇ ਦੇ ਪ੍ਰਸਤਾਵ ਦੇ ਪੱਖ ‘ਚ 275 ਅਤੇ ਵਿਰੋਧ ‘ਚ 256 ਵੋਟਾਂ ਪਈਆਂ।
ਉਪਰੋਕਤ ਜਾਣਕਾਰੀ ਅਤੇ ‘ਅਤੀਕ ਅਹਿਮਦ ਐਸਪੀ ਐਮਪੀ’ ਅਤੇ ਹੋਰ ਕੀਵਰਡਸ ਲਈ ਨਾਲ ਖੋਜ ਕਰਨ ਨਾਲ ਸਾਨੂੰ 24 ਜੁਲਾਈ 2008 ਨੂੰ ਦ ਟਾਈਮਜ਼ ਆਫ਼ ਇੰਡੀਆ ਅਤੇ 20 ਜੁਲਾਈ 2008 ਨੂੰ ਦ ਇਕਨਾਮਿਕ ਟਾਈਮਜ਼ ਦੁਆਰਾ ਭਰੋਸੇ ਤੋਂ ਇੱਕ ਦਿਨ ਪਹਿਲਾਂ ਪ੍ਰਕਾਸ਼ਿਤ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਸਪਾ ਦੇ ਤਤਕਾਲੀ ਸੰਸਦ ਮੈਂਬਰ ਅਤੀਕ ਅਹਿਮਦ ਨੇ ਪਾਰਟੀ ਵ੍ਹਿਪ ਤੋਂ ਹਟ ਕੇ ਪ੍ਰਸਤਾਵ ਦੇ ਖਿਲਾਫ ਵੋਟ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਤੀਕ ਅਹਿਮਦ ਦੀ ਹੱਤਿਆ ਤੋਂ ਬਾਅਦ ਇੰਡੀਆ ਟੂਡੇ ਅਤੇ ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਲੇਖਾਂ ਵਿੱਚ, ਪਿਛਲੀ ਵਾਰ ਦੀ ਗਲਤੀ ਨੂੰ ਸੁਧਾਰਦੇ ਹੋਏ, ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਤੀਕ ਅਹਿਮਦ ਨੇ ਡਾ: ਮਨਮੋਹਨ ਸਿੰਘ ਸਰਕਾਰ ਦੁਆਰਾ ਲਿਆਂਦੇ ਗਏ ਭਰੋਸੇ ਦੇ ਪ੍ਰਸਤਾਵ ਦੇ ਵਿਰੁੱਧ ਵੋਟ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਕਈ ਮੀਡੀਆ ਸੰਗਠਨਾਂ ਨੇ ਵਾਇਰਲ ਦਾਅਵੇ ਨੂੰ ਲੈ ਕੇ ਪ੍ਰਕਾਸ਼ਿਤ ਆਪਣੇ ਲੇਖ ਜਾਂ ਤਾਂ ਵੈੱਬਸਾਈਟ ਤੋਂ ਹਟਾ ਦਿੱਤੇ ਹਨ ਜਾਂ ਫਿਰ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਇਸ ਤਰ੍ਹਾਂ ਸਾਡੀ ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਸਾਲ 2008 ਵਿੱਚ ਲਿਆਂਦੇ ਭਰੋਸੇ ਦੇ ਮਤੇ ਵਿੱਚ ਅਤੀਕ ਅਹਿਮਦ ਵੱਲੋਂ ਸਰਕਾਰ ਨੂੰ ਬਚਾਉਣ ਦੇ ਨਾਂ ’ਤੇ ਕੀਤਾ ਜਾ ਰਿਹਾ ਇਹ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਅਤੀਕ ਅਹਿਮਦ ਨੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਿਆਂਦੇ ਭਰੋਸੇ ਦੇ ਮਤੇ ਦੇ ਖਿਲਾਫ ਵੋਟ ਪਾਈ ਸੀ।
Our Sources
Twitter thread shared by Aarish Chhabra on 17 April, 2023
Document published by Parliament Digital Library
Media reports published in July, 2008
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ