Fact Check
ਅਫ਼ਗ਼ਾਨਿਸਤਾਨ ਤੋਂ ਹਾਰਨ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਇਸ ਤਰ੍ਹਾਂ ਦਿਖਾਇਆ ਗੁੱਸਾ?
Claim
2024 ਟੀ 20 ਵਰਲਡ ਕੱਪ ਬੇਹੱਦ ਰੋਮਾਂਚ ਭਰਿਆ ਰਿਹਾ ਹੈ। ਵੱਡਾ ਉਲਟਫੇਰ ਕਰਦਿਆਂ ਅਫ਼ਗ਼ਾਨਿਸਤਾਨ ਨੇ ਆਸਟਰੇਲੀਆ ਨੂੰ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 148 ਦੌੜਾਂ ਦਾ ਸਕੋਰ ਬਣਾਇਆ ਜਿਸ ਦੇ ਜਵਾਬ ‘ਚ ਆਸਟ੍ਰੇਲੀਆ ਦੀ ਟੀਮ 127 ਦੌੜਾਂ ‘ਤੇ ਆਲ ਆਊਟ ਹੋ ਗਈ।
ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਡਰੈਸਿੰਗ ਰੂਮ ‘ਚ ਗੁੱਸੇ ਵਿੱਚ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਤੋਂ ਹਾਰਨ ਤੋਂ ਬਾਅਦ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਗੁੱਸੇ ਵਿੱਚ ਦੇਖਿਆ ਜਾ ਸਕਦਾ ਹੈ।
ਇੰਸਟਾਗ੍ਰਾਮ ਪੇਜ ‘n_devil_83’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹਾਰਨ ਤੋਂ ਬਾਅਦ ਆਸਟ੍ਰੇਲੀਆ ਟੀਮ’

Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਯੂ ਟਿਊਬ ‘ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ‘Barbell Footy’ ਨਾਮ ਦੇ ਯੂ ਟਿਊਬ ਅਕਾਊਂਟ ਤੇ ਦਿਸੰਬਰ 17, 2023 ਨੂੰ ਅਪਲੋਡ ਮਿਲੀ। ਇਸ ਵੀਡੀਓ ਦਾ ਸਿਰਲੇਖ ਸੀ – Aussie Cricketers Rage – The Test swearing, throwing Bat
ਅਸੀਂ ਇਸ ਟਾਈਟਲ ਨੂੰ ਸਰਚ ਕੀਤਾ ਤੇ ਪਾਇਆ ਕਿ ਇਹ ਅਮੇਜ਼ਨ ਪ੍ਰਾਈਮ ਦੀ ਇੱਕ ਸੀਰੀਜ਼ ਹੈ। ਪ੍ਰਾਈਮ ਦੀ ਸੀਰੀਜ਼ ‘ਦ ਟੈਸਟ’ ਦੇ ਦੂਜੇ ਸੀਜ਼ਨ ਦੇ ਚੋਥੇ ਐਪੀਸੋਡ ਵਿੱਚ ਇਹ ਵੀਡੀਓ ਮਿਲੀ। ਇਹ ਵੀਡੀਓ ਸ੍ਰੀ ਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਸਾਲ 2022 ਦੇ ਵਿੱਚ ਖੇਡੇ ਗਏ ਟੈਸਟ ਮੈਚ ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲ ਹੀ ਵਿੱਚ ਅਫ਼ਗ਼ਾਨਿਸਤਾਨ ਹੱਥੋਂ ਆਸਟ੍ਰੇਲੀਆ ਨੂੰ ਮਿਲੀ ਕਰਾਰੀ ਹਾਰ ਦੀ ਨਹੀਂ ਹੈ। ਇਹ ਵੀਡੀਓ ਸ੍ਰੀ ਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਸਾਲ 2022 ਦੇ ਵਿੱਚ ਖੇਡੇ ਗਏ ਟੈਸਟ ਮੈਚ ਦੀ ਹੈ।
Result: Missing Context
Our Sources
The Test- Amazon Prime Series
YouTube video by Barbell Footy, Dated December 17, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044