ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeFact Checkਕੀ ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ?

ਕੀ ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਵਿੱਚ ਪੰਜਾਬੀ ਗਾਇਕ ਬੱਬੂ ਮਾਨ (Babbu Mann) ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਨਾਲ ਬੈਠੇ ਦੇਖੇ ਜਾ ਸਕਦੇ ਹਨ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ। 

ਫੇਸਬੁੱਕ ਪੇਜ ‘ਦੇਸੀ ਮੁਰਗਾ ਮਿੱਤਰਾਂ ਦਾ’ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ ਮੂਸੇਵਾਲਾ ਨੂੰ ਇਕੱਲੇ ਨੂੰ ਗਾਲ੍ਹਾਂ ਕੱਢੀ ਜਾਂਦੇ ਹੋ।’ ਇਸ ਤਸਵੀਰ ਨੂੰ ਹੁਣ ਤਕ 1700 ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਜਦਕਿ 75 ਤੋ ਵੱਧ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ।

ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ
Courtesy: Facebook/DesiMurgaMitraDa

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਪੰਜਾਬੀ ਗਾਇਕ   ਬੱਬੂ ਮਾਨ ਤੇ ਤੰਜ ਕੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਨੂੰ ਹਾਲੀਆ ਸਮਝ ਕੇ ਸ਼ੇਅਰ ਕਰ ਰਹੇ ਹਨ। ਫੇਸਬੁੱਕ ਪੇਜ ਅਕਾਲ ਸਹਾਇ ਚੈਨਲ ਨੇ ਵੀ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਮੂਸੇਵਾਲੇ ਨੂੰ ਇਕੱਲੀ ਗਾਲ੍ਹਾਂ ਕੱਢੀ ਜਾਂਦੇ ਹੋ। ਬਿੱਲੀ ਇਹ ਵੀ ਕਾਂਗਰਸੀ ਹੈ।’

ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ
Courtesy: Facebook/AKalSahaiChannel

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। 

Fact Check/Verification

ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੁਸੇਵਾਲਾ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵੱਖ ਵੱਖ ਗਾਇਕ ਵੱਖਰੋ ਵੱਖਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਬੀਤੇ ਦਿਨੀਂ ਪੰਜਾਬੀ ਗਾਇਕ ਬੂਟਾ ਮੁਹੰਮਦ, ਕਮਲ ਖ਼ਾਨ ਸਮੇਤ ਕਈ ਹੋਰਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜਿਆ। ਉੱਥੇ ਹੀ ਨਾਮਵਰ ਪੰਜਾਬੀ ਗਾਇਕ ਬੱਬੂ ਮਾਨ ਨੇ ਵੱਖ ਵੱਖ ਸ਼ਖ਼ਸੀਅਤਾਂ ਦੇ ਨਾਲ ਇਕ ਪ੍ਰੈਸ਼ਰ ਗਰੁੱਪ ਜੂਝਦਾ ਪੰਜਾਬ ਨੂੰ ਲਾਂਚ ਕੀਤਾ। 

ਜੂਝਦਾ ਪੰਜਾਬ ਜਥੇਬੰਦੀ ਦੇ ਮੈਂਬਰਾਂ ਜਿਨ੍ਹਾਂ ’ਚ ਬੱਬੂ ਮਾਨ, ਗੁਲ ਪਨਾਗ, ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ, ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਖਿਡਾਰੀ ਜੱਸਾ ਪੱਟੀ, ਸਾਬਕਾ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ, ਗਾਇਕ ਜੱਸ ਬਾਜਵਾ ਤੇ ਰਣਜੀਤ ਬਾਵਾ , ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਹਮੀਰ ਸਿੰਘ, ਅਮਿਤੋਜ ਮਾਨ ਨੇ 32 ਮੁੱਦਿਆ ਦਾ ਏਜੰਡਾ ਜਾਰੀ ਕੀਤਾ। 

ਇਸ ਸਭ ਦੇ ਵਿੱਚ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬੀ ਗਾਇਕ ਬੱਬੂ ਮਾਨ ਨੂੰ ਵੱਖ ਵੱਖ ਕਾਂਗਰਸੀ ਲੀਡਰਾਂ ਦੇ ਨਾਲ ਬੈਠਿਆਂ ਦੇਖਿਆ ਜਾ ਸਕਦਾ ਹੈ। 

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਦੀ ਜਾਂਚ ਦੇ ਲਈ ਗੂਗਲ ਤੇ ਕੁਝ ਕੀਬੋਰਡ ਤੇ ਜਾਰੀ ਸਰਚ ਕੀਤਾ। ਸੂਰਜ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਪੰਜਾਬੀ ਡਿਜੀਟਲ ਵੈਬਸਾਈਟ ‘ਬਾਬੂਸ਼ਾਹੀ’ ਦੁਆਰਾ ਸਤੰਬਰ 5, 2021 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਮਿਲੀ। 

ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ
Courtesy: Babushahi

ਬਾਬੂਸ਼ਾਹੀ ਦੀ ਰਿਪੋਰਟ ਦੇ ਮੁਤਾਬਕ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਲਜੀਤ ਸਿੰਘ ਨਾਗਰਾ ਬੱਬੂ ਮਾਨ ਦੁਆਰਾ ਖੋਲ੍ਹੇਗੇ ਕੱਪੜਿਆਂ ਦੇ ਸਟੋਰ ਦੇ ਲਾਂਚ ਤੇ ਪਹੁੰਚੇ ਸਨ। 

ਅਸੀਂ ਕੁਝ ਪੰਜਾਬੀ ਕੀ ਵਰਡ ਦੀ ਮਦਦ ਦੇ ਨਾਲ ਵਾਇਰਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਯੂ ਟਿਊਬ ਚੈਨਲ ‘Sukh Jattizm Live’ ਤੇ ਸਤੰਬਰ 5, 2017 ਨੂੰ ਅਪਲੋਡ ਕੀਤੀ ਗਈ ਵੀਡੀਓ ਦੇ ਵਿੱਚ ਸਟੋਰ ਲਾਂਚ ਦੀ ਵੀਡੀਓ ਮਿਲੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਕਮਲਜੀਤ ਸਿੰਘ ਬਰਾੜ ਸਮੇਤ ਹੋਰਨਾਂ ਕਾਂਗਰਸ ਵਿਧਾਇਕਾਂ ਨੂੰ ਵੀ ਦੇਖਿਆ ਜਾ ਸਕਦਾ ਹੈ। 

ਆਪਣੀ ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਇਸੇ ਜਾਣਕਾਰੀ ਸਮੇਤ ਕਈ ਹੋਰਨਾਂ ਨਿਊਜ਼ ਪੋਰਟਲਾਂ ਦੁਆਰਾ ਵੀ ਪ੍ਰਕਾਸ਼ਤ ਮਿਲੀ। ਨਿਊਜ਼ ਪੋਰਟਲ ‘NewzNew’ ਨੇ ਵੀ ਵਾਇਰਲ ਹੋ ਰਹੀ ਤਸਵੀਰ ਨੂੰ ਆਪਣੇ ਆਰਟੀਕਲ ਵਿੱਚ ਸਤੰਬਰ 6, 2017 ਨੂੰ ਅਪਲੋਡ ਕੀਤੀ ਸੀ।

ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ
Courtesy: NewzNew

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸਾਲ 2017 ਦੀ ਹੈ ਜਦੋਂ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਆਨਲਾਈਨ ਅਤੇ ਰੈਡੀਮੇਡ ਗਾਰਮੈਂਟ ਸਟੋਰ ਨੂੰ ਲਾਂਚ ਕੀਤਾ ਸੀ। 

Result: Misleading


Our Sources

YouTube/SukhJattizm: https://www.youtube.com/watch?v=vi10aaCPnec

Babushahi: https://www.babushahi.com/full-news.php?id=63185

NewzNew: https://www.newznew.com/babbu-mann-launches-online-general-garments-store-under-own-brand-name/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular