ਸੋਸ਼ਲ ਮੀਡੀਆ ਤੇ ਇਕ ਬੈਨਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਉੱਤੇ ਲਿਖਿਆ ਹੈ,” ਨਾ ਮੋਦੀ , ਨਾ ਯੋਗੀ , ਨਾ ਜੈ ਸ੍ਰੀਰਾਮ। ਦੇਸ਼ ਨੂੰ ਚਲਾਏਗਾ ਮਜ਼ਦੂਰ ਅਤੇ ਕਿਸਾਨ”। ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਦੇਸ਼ ਭਰ ਦੇ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨ ਦੇ ਦੌਰਾਨ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਕਈ ਤਸਵੀਰਾਂ ਤੇ ਵੀਡੀਓ ਨੂੰ ਸ਼ੇਅਰ ਕਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਪ੍ਰਦਰਸ਼ਨ ਹਿੰਦੂਆਂ ਅਤੇ ਦੇਸ਼ ਦੀ ਅਖੰਡਤਾ ਦੇ ਖ਼ਿਲਾਫ਼ ਹੈ।
ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Fact check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ
ਸਰਚ ਦੇ ਦੌਰਾਨ ਸਾਨੂੰ ਹਾਲ ਹੀ ਦੇ ਵਿੱਚ ਅਪਲੋਡ ਕੀਤੀ ਗਈ ਇਕ ਤਸਵੀਰ ਮਿਲੀ ਜਿਸ ਦੇ ਬੈਨਰ ਉੱਤੇੇ ਏਆਈਕੇਐਮ ਲਿਖਿਆ ਹੋਇਆ ਸੀ ਜਿਸ ਦਾ ਮਤਲਬ ਹੈ ਆਲ ਇੰਡੀਆ ਕਿਸਾਨ ਮਹਾਂ ਸਭਾ।
ਹੁਣ ਅਸੀਂ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਫੇਸਬੁੱਕ ਪੇਜ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਸਾਲ 2018 ਵਿੱਚ ਅਪਲੋਡ ਕੀਤੀਆਂ ਦੋ ਤਸਵੀਰਾਂ ਮਿਲੀਆਂ ਹਨ। 4 ਦਸੰਬਰ,2018 ਨੂੰ ਅਪਲੋਡ ਕੀਤੀ ਗਈ ਤਸਵੀਰ ਵਿੱਚ ਵਾਇਰਲ ਹੋ ਰਹੇ ਬੈਨਰ ਨੂੰ ਦੂਜੇ ਐਂਗਲ ਤੋਂ ਦੇਖਿਆ ਜਾ ਸਕਦਾ ਹੈ।
ਫੇਸਬੁੱਕ ਤੇ ਅਪਲੋਡ ਕੀਤੀ ਗਈ ਦੂਜੀ ਤਸਵੀਰ ਵਿਚ ਵਾਇਰਲ ਹੋ ਰਹੇ ਬੈਨਰ ਨੂੰ ਦੇਖਿਆ ਜਾ ਸਕਦਾ ਹੈ ਜਿਸ ਉੱਤੇ ਸ੍ਰੀ ਰਾਮ ਅਤੇ ਆਲ ਇੰਡੀਆ ਕਿਸਾਨ ਮਹਾਂ ਸਭਾ ਲਿਖਿਆ ਹੋਇਆ ਹੈ।
ਵਾਇਰਲ ਹੋ ਰਹੇ ਬੈਨਰ ਲੈ ਕੇ ਅਸੀਂ ਆਲ ਇੰਡੀਆ ਕਿਸਾਨ ਮਹਾਂ ਸਭਾ ਦੀ ਨੈਸ਼ਨਲ ਸਕੱਤਰ ਪ੍ਰਸ਼ੋਤਮ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਵਾਇਰਲ ਹੋ ਰਿਹਾ ਬੈਨਰ ਸਾਲ 2018 ਦਾ ਹੈ ਜਦੋਂ ਦਿੱਲੀ ਦੇ ਵਿੱਚ ਨਵੰਬਰ 29 ਤੋਂ ਲੈ ਕੇ ਨਵੰਬਰ 30 ਤਕ ਕਿਸਾਨ ਮੁਕਤੀ ਮਾਰਚ ਕੱਢਿਆ ਗਿਆ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬੈਨਰ ਸਾਲ 2018 ਵਿੱਚ ਦਿੱਲੀ ਵਿਖੇ ਕੱਢੇ ਗਏ ਕਿਸਾਨ ਮੁਕਤੀ ਮਾਰਚ ਦਾ ਹੈ। ਇਸ ਬੈਨਰ ਦਾ ਚੱਲ ਰਹੇ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
Result: Misleading
Sources
https://www.facebook.com/aikm11/posts/329282307853520
https://www.facebook.com/aikm11/photos/326370741478010
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044