Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਪੰਜਾਬੀ ਮੀਡੀਆ ਅਦਾਰਾ ਡੇਲੀ ਪੋਸਟ ਪੰਜਾਬੀ ਦਾ ਇੱਕ ਸਕ੍ਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਦੇ ਰੁਝੇਵਿਆਂ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਹਾਈ ਕਮਾਂਡ ਤੋਂ ਤਿੰਨ ਮਹੀਨਿਆਂ ਦੀ ਛੁੱਟੀ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੀ ਕਮਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਸੰਭਾਲਣਗੇ।
ਫੇਸਬੁਕ ਪੇਜ ‘ਦੁਨੀਆਂਦਾਰੀ’ ਨੇ ਵਾਇਰਲ ਸਕ੍ਰੀਨ ਸ਼ਾਰਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਹੁਣ ਕੀ ਕਹਿਣਾ ਤੂੰ ਹੀ ਆਪ ਵੇਖ ਲਓ ਸਾਡਾ ਕਿਹਾ ਤੇ ਸੂਲ ਬਣ ਜਾਂਦੈ ਬਹੁਤਿਆਂ ਲਈ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਯੂਜ਼ਰ ਇਸ ਸਕਰੀਨ ਸ਼ਾਟ ਨੂੰ ਸੱਚ ਮੰਨਦਿਆਂ ਸ਼ੇਅਰ ਕਰਦੇ ਹਨ। ਫੇਸਬੁੱਕ ਯੂਜ਼ਰ ‘ਸਰਦਾਰ ਜਾਫ਼ਰੀ ਸਿੰਘ’ ਨੇ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਅੱਜ ਭਾਰਤ ਉੱਪਰ ਕਾਬਜ਼ ਉਹ ਚਤੁਰ ਵਰਣ ਹੈ ਜ਼ਿਹਨਾਂ ਦੀਆਂ 8 ਅੰਬੇ ਜਗਦੰਬੇ ਉਹ ਵਿੱਸ਼ ਕੰਨਿਆਵਾ ਸਨ ਜ਼ਿਹਨਾਂ ਸੂਰਬੀਰ ਯੋਧਿਆਂ ਦੇ ਕਬੀਲਿਆਂ ਦੇ ਸਰਦਾਰਾਂ ਦਾ ਸ਼ਿਕਾਰ ਕੀਤਾ ਅਤੇ ਸੂਰਬੀਰ ਕਬੀਲਿਆਂ ਦਾ ਸਰਬ-ਨਾਸ ਕੀਤਾ।’

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਡੇਲੀ ਪੋਸਟ ਪੰਜਾਬੀ ਦੇ ਸਕ੍ਰੀਨ ਸ਼ਾਟ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਵਾਇਰਲ ਹੋ ਰਹੇ ਦਾਅਵੇ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਭਗਵੰਤ ਮਾਨ ਦੁਆਰਾ ਪਾਰਟੀ ਹਾਈਕਮਾਂਡ ਤੋਂ ਤਿੰਨ ਤਿੰਨ ਮਹੀਨੇ ਛੁੱਟੀਆਂ ਦੀ ਮੰਗ ਨੂੰ ਲੈ ਕੇ ਕੋਈ ਖਬਰ ਜਾਂ ਜਾਣਕਾਰੀ ਪ੍ਰਾਪਤ ਨਹੀਂ ਹੋਈ। ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਜਗ ਬਾਣੀ ਦੁਆਰਾ ਪ੍ਰਕਾਸ਼ਿਤ ਇਕ ਆਰਟੀਕਲ ਮਿਲਿਆ ਜਿਸ ਦੇ ਮੁਤਾਬਕ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਨਿਯੁਕਤ ਕੀਤਾ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਧਿਕਾਰਿਕ ਫੇਸਬੁੱਕ ਪੇਜ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਭਗਵੰਤ ਮਾਨ ਦੁਆਰਾ ਬੀਤੇ ਦਿਨ ਪੁਲੀਸ ਅਧਿਕਾਰੀਆਂ ਦੇ ਨਾਲ ਕੀਤੀ ਗਈ ਮੀਟਿੰਗ ਦੀ ਪੋਸਟ ਮਿਲੀ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਪੰਜਾਬ ਸਰਕਾਰ ਦੇ ਅਧਿਕਾਰਿਕ ਫੇਸਬੁੱਕ ਪੇਜ ਤੇ ਅਪਲੋਡ ਕੀਤੀ ਗਈ ਇਕ ਪੋਸਟ ਮਿਲੀ। ਪੁਲਿਸ ਦੇ ਮੁਤਾਬਕ ਸੂਬੇ ਦੇ ਵਿੱਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਦਾ ਕੋਈ ਪ੍ਰਸਤਾਵ ਨਹੀਂ ਹੈ ਮੀਡੀਆ ਦੇ ਇੱਕ ਹਿੱਸੇ ਵਿੱਚ ਆਉਣ ਵਾਲੀਆਂ ਅਜਿਹੀਆਂ ਸਾਰੀਆਂ ਖ਼ਬਰਾਂ ਪੂਰੀ ਤਰ੍ਹਾਂ ਮਨਘੜਤ ਉਕਸਾਊ ਅਤੇ ਨਿਰਆਧਾਰ ਹਨ।

ਇਸ ਤੋਂ ਬਾਅਦ ਅਸੀਂ ਡੇਲੀ ਪੋਸਟ ਪੰਜਾਬੀ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ ਇਸ ਦੌਰਾਨ ਸਾਨੂੰ ਡੇਲੀ ਪੋਸਟ ਪੰਜਾਬੀ ਦੁਆਰਾ 8 ਜੁਲਾਈ ਨੂੰ ਅਪਲੋਡ ਕੀਤੀ ਪੋਸਟ ਮਿਲੀ। ਪੋਸਟ ਦੇ ਮੁਤਾਬਕ ਡੇਲੀ ਪੋਸਟ ਪੰਜਾਬੀ ਦੇ ਨਾਮ ਤੇ ਵਾਇਰਲ ਹੋ ਰਿਹਾ ਸਕ੍ਰੀਨ ਸ਼ਾਟ ਫਰਜ਼ੀ ਹੈ।

ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਅਸੀਂ ਡੇਲੀ ਪੋਸਟ ਪੰਜਾਬੀ ਦੇ ਪੰਜਾਬ ਬਿਉੂਰੋ ਹੈੱਡ ਰਣਬੀਰ ਸਿੰਘ ਰਾਣਾ ਨੂੰ ਸੰਪਰਕ ਕੀਤਾ। ਨਾਲ ਗੱਲ ਕਰਦਿਆਂ ਰਣਬੀਰ ਰਾਣਾ ਨੇ ਦੱਸਿਆ ਕਿ ਵਾਇਰਲ ਹੋ ਰਹੀ ਪੋਸਟ ਐਡੀਟਡ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਪੋਸਟ ਡੇਲੀ ਪੋਸਟ ਪੰਜਾਬੀ ਦੁਆਰਾ ਸ਼ੇਅਰ ਨਹੀਂ ਕੀਤੀ ਗਈ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਡੇਲੀ ਪੋਸਟ ਪੰਜਾਬੀ ਦੇ ਨਾਮ ਤੋਂ ਵਾਇਰਲ ਹੋ ਰਹੀ ਪੋਸਟ ਐਡੀਟਡ ਹੈ। ਮੀਡੀਆ ਅਦਾਰਾ ਡੇਲੀ ਪੋਸਟ ਪੰਜਾਬੀ ਨੇ ਇਸ ਤਰ੍ਹਾਂ ਦੀ ਕੋਈ ਖ਼ਬਰ ਸ਼ੇਅਰ ਨਹੀਂ ਕੀਤੀ ਹੈ।
Our Sources
Facebook post uploaded by Daily Post Punjabi on July 8, 2022
Facebook post uploaded by Government of Punjab on July 8,2022
Telephonic conversation with Punjab Bureau Head, Daily Post Punjabi
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
September 7, 2025
Shaminder Singh
August 16, 2025
Shaminder Singh
July 24, 2025