Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਕੁਝ ਲੋਕਾਂ ਨੂੰ ਭਗਵੰਤ ਮਾਨ ਦਾ ਵਿਰੋਧ ਕਰਦੇ ਵੇਖੇ ਜਾ ਸਕਦੇ ਹਨ ਅਤੇ ਇਸ ਦੌਰਾਨ ਭਗਵੰਤ ਮਨ ਉਨ੍ਹਾਂ ਦੇ ਸਾਹਮਣੇ ਭੰਗੜਾ ਪਾਉਂਦੇ ਦੇਖੇ ਜਾ ਸਕਦੇ ਹਨ। ਸੋਸ਼ਲ ਮੀਡਿਆ ਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਹਾਲੀਆ ਹੈ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੀ ਹੈ।
ਫੇਸਬੁੱਕ ਪੇਜ ‘Punjabi paris to ਪੰਜਾਬੀ ਪੈਰਿਸ ਤੋਂ’ ਨੇ 20 ਜੂਨ 2022 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਏ ਹਰਕਤ ਭਗਵੰਤ ਮਾਨ ਨੂੰ ਸੋਭਾ ਦਿੰਦੀ ਆ ਤਸੀ ਆਪ ਦੇਖ ਲਉ ਬਸ ਤੁਹਾਡੀਆਂ ਹਰਕਤਾਂ ਹੀ ਦਸਦੀਆਂ ਨੇ ਕਿ ਤੁਸੀਂ ਜ਼ਿਹਨ ਤੋਂ ਨਹੀਂ ਬਦਲੇ ਬਸ ਰੁਤਬੇ ਪੱਖੋਂ ਹੀ ਬਦਲੇ ਹੋ। ਪੰਜਾਬ ਦਾ ਪਹਿਲਾਂ ਮੁੱਖ ਮੰਤਰੀ ਜੋ ਆਪਣੇ ਸ਼ਰੇਆਮ ਵਿਰੋਧ ਨੂੰ ਦੇਖਕੇ ਪਾਗਲ ਹੋਕੇ ਭੰਗੜਾ ਪਾ ਰਿਹਾ। ਭੇਡਾਂ ਦਾ ਨਕਲੀ ਭਗਤ ਸਿੰਘ ਹਿੱਲ ਗਿਆ ਹੈ ਇਸਤੋਂ ਲੋਕ ਪੰਜਾਬ ਦੇ ਭਲੇ ਦੀ ਆਸ ਲਾਈ ਬੈਠੇ ਨੇ।’ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇੱਕ ਹੋਰ ਫੇਸਬੁੱਕ ਯੂਜ਼ਰ ‘ਚਾਚਾ ਬਘੇਲ ਸਿੰਘ’ ਨੇ ਵੀ ਵਾਇਰਲ ਵੀਡੀਓ ਨੂੰ ਹੁਬੂਹੁ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ।
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਸ਼ੇਅਰ ਕੀਤਾ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਸ਼ਾਮ 6 ਵਜੇ ਤੋਂ ਖ਼ਤਮ ਹੋ ਗਿਆ। 9 ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਚੋਣ ਪ੍ਰਚਾਰ ਗਿਆ। ਸੰਗਰੂਰ ਲੋਕ ਸਭਾ 23 ਜੂਨ ਨੂੰ ਵੋਟਾਂ ਪੈਣਗੀਆਂ। ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੇ ਇਸਤੀਫੇ ਤੋਂ ਬਾਅਦ ਖਾਲੀ ਹੋਈ ਸੀ।
ਇਸ ਦੌਰਾਨ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਲੋਕਾਂ ਨੂੰ ਭਗਵੰਤ ਮਾਨ ਦਾ ਵਿਰੋਧ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਭਗਵੰਤ ਮਨ ਉਨ੍ਹਾਂ ਦੇ ਸਾਹਮਣੇ ਭੰਗੜਾ ਪਾਉਂਦੇ ਦੇਖੇ ਜਾ ਸਕਦੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਭਗਵੰਤ ਮਾਨ ਦੇ ਨਜ਼ਦੀਕ ਸੁਰਖਿਆ ਦਾ ਘੇਰਾ ਕਾਫੀ ਘੱਟ ਹੈ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਕਈ ਸੋਸ਼ਲ ਮੀਡਿਆ ਯੂਜ਼ਰਾਂ ਨੇ ਵੀਡੀਓ ਨੂੰ ਪੁਰਾਣਾ ਦੱਸਿਆ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਫੇਸਬੁੱਕ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਸਰਚ ਦੇ ਦੌਰਾਨ ਵਾਇਰਲ ਵੀਡੀਓ ਸਾਲ 2019 ਵਿੱਚ ਅਪਲੋਡ ਕੀਤੀ ਗਈ ਵੀਡੀਓ ਵਿੱਚ ਅਪਲੋਡ ਮਿਲੀ। ਫੇਸਬੁੱਕ ਯੂਜ਼ਰ ‘Lakha Dullet’ ਨੇ 17 ਮਈ 2019 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਕਈ ਦਿਨ ਤੋ ਦੇਖ ਰਹੇ ਆ R Nait ਦਾ ਗਾਣਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਭਗਵੰਤ ਮਾਨ ਇਹ ਗੀਤ ਤੇ ਭੰਗੜਾ ਪਾਓਦਾ ਨਜਰ ਆ ਰਿਹਾ ਹੈ ਸਾਡੇ ਲੋਕਾ ਦੀ ਐਨੀ ਮਾਨਸਿਕਤਾ ਗਰਕ ਹੋ ਗਈ ਓਹਨਾ ਨੂ ਏਹ ਨੀ ਪਤਾ ਕਿ ਵੋਟਾ ਸਾਡੀਆ ਭੈਣਾ ਮਾਵਾ ਤੇ ਵੀਰਾ ਤੇ ਬਜੁਰਗਾਂ ਨੇ ਵੀ ਪਾਓਣੀਆ ਨੇ ਇਹ ਸਭ ਦਾ ਯਾਰ ਬਣਦਾ ਫਿਰਦਾ ਜਿਹਦਾ ਇਹ ਯਾਰ ਸੀ ਓ ਇਹਦੇ ਘਰ ਆਲੀ ਏਹਨੂ ਛੱਡ ਗਈ ਸੀ।’ ਸਾਲ 2019 ਵਿੱਚ ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ।
ਇਸ ਦੇ ਨਾਲ ਹੀ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਜੱਸੀ ਜਸਰਾਜ ਵੀ ਨੇ ਵਾਇਰਲ ਵੀਡੀਓ ਨੂੰ ਸਾਲ 2019 ਵਿੱਚ ਅਪਲੋਡ ਕੀਤਾ ਸੀ। ਜੱਸੀ ਜਸਰਾਜ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੌਭਾ ਨੀ ਦਿੰਦੀਆਂ ਇਹ ਗੱਲਾਂ ਭਗਵੰਤ ਮਾਨ ਨੂੰ। ਘਨੌਰ ਕਲਾਂ ਚ ਕੱਲ ਦੀ ਹਰਕਤ ਦੇਖਲੌ ਸਾਮੀ 7 ਵਜੇ ਲੋਕਾ ਨੂੰ ਗਾਲਾਂ ਕੱਡੀਆ ਤੇ ਜਾਦਾ ਹੋਇਆ ਆਪ ਦੇਖੋ ਕਿ ਇਸ਼ਾਰੇ ਕਰ ਗਿਆ।’ ਗੌਰਤਲਬ ਹੈ ਕਿ ਵੀਡੀਓ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ 2 ਦਿਨ ਪਹਿਲਾ ਅਪਲੋਡ ਕੀਤਾ ਗਿਆ ਸੀ। ਜੱਸੀ ਜਸਰਾਜ ਪੰਜਾਬ ਡੇਮੋਕ੍ਰੇਟਿਕ ਅਲੀਆਂਸ ਦੀ ਟਿਕਟ ਤੋਂ ਚੋਣ ਲੜ੍ਹ ਰਹੇ ਸਨ।
ਹਾਲਾਂਕਿ, ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਗ੍ਹਾ ਤੇ ਅਸਲ ਸਰੋਤ ਨਹੀਂ ਲੱਭ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਇੰਟਰਨੇਟ ਤੇ ਸਾਲ 2019 ਤੋਂ ਮੌਜੂਦ ਹੈ ਅਤੇ ਹਾਲੀਆ ਨਹੀਂ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਤੋਂ ਇੰਟਰਨੇਟ ਤੇ ਮੌਜੂਦ ਹੈ। ਉਸ ਵੇਲੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਸਨ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result: Partly False
Our Sources
Video published by Lakhi Dullet on May 17,2019
Video published by Jassi Jasraj on May 17,2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.