Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਮਹਿਲਾ ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਨੇਹਾ ਸੂਰੀ ਨਾਮ ਦੀ ਇਕ ਡਰੱਗ ਇੰਸਪੈਕਟਰ ਦੀ ਬੈਨ ਕੀਤੀਆਂ ਗਈਆਂ ਨਸ਼ੀਲੀ ਦਵਾਈਆਂ ਤੇ ਸਖ਼ਤੀ ਕਰਨ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਇਰਲ ਹੋ ਰਹੀ ਪੋਸਟ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਵਾਇਰਲ ਪੋਸਟ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਭਗਵੰਤ ਮਾਨ ਦੇ ਮੁੱਖਮੰਤਰੀ ਬੰਦ ਹੀ ਡਰੱਗ ਇੰਸਪੈਕਟਰ ਡਾ. ਨੇਹਾ ਸੂਰੀ ਦੀ ਹੱਤਿਆ ਕਰ ਦਿੱਤੀ ਗਈ ਜੋ ਡਰੱਗ ਮਾਫੀਆ ਅਤੇ ਬੈਨ ਦਵਾਈਆਂ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕਰ ਰਹੇ ਸਨ।
ਅਸੀਂ ਹੈ ਕਿ ਫੇਸਬੁੱਕ ਤੇ ਟਵਿੱਟਰ ਤੇ ਇਸ ਪੋਸਟ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਹਮੇਸ਼ਾ ਤੋਂ ਇੱਕ ਵੱਡਾ ਮੁੱਦਾ ਰਿਹਾ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਪੰਜਾਬ ਵਿੱਚ ਡਰੱਗ ਮਾਫੀਆ ਖਤਮ ਕਰਨ ਨੂੰ ਲੈ ਕੇ ਵਾਅਦੇ ਕੀਤੇ ਸਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ਸਰਕਾਰ ਦੀ ਆਲੋਚਨਾ ਕੀਤੀ ਜਾਰੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਸਾਲ 2019 ਦੀ ਕਈ ਖ਼ਬਰਾਂ ਮਿਲੀਆਂ। 4 ਅਪਰੈਲ 2019 ਨੂੰ ‘ਦ ਟਾਈਮਜ਼ ਆਫ ਇੰਡੀਆ’ ਵਿਚ ਛਪੀ ਰਿਪੋਰਟ ਦੇ ਮੁਤਾਬਕ ਇਹ ਤਸਵੀਰ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦੀ ਹੈ ਜਿਨ੍ਹਾਂ ਦੀ 29 ਮਾਰਚ 2019 ਨੂੰ ਮੋਹਾਲੀ ਦੇ ਨੇਡ਼ੇ ਸਥਿਤ ਖਰੜ ਵਿਖੇ ਉਨ੍ਹਾਂ ਦੇ ਆਫਿਸ ਵਿਚ ਹੱਤਿਆ ਕਰ ਦਿੱਤੀ ਗਈ ਸੀ।
ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਮਾਮਲਾ ਸਾਲ 2019 ਦਾ ਹੈ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਇਸ ਸਾਲ ਬਣੇ ਹਨ।
ਖਬਰਾਂ ਦੇ ਮੁਤਾਬਕ ਨੀਂਹਾਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿੱਚ ਤੈਨਾਤ ਸਨ। ਨੇਹਾ ਨੇ ਸਾਲ 2009 ਵਿਚ ਬਲਵਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਦੀ ਦਵਾਈਆਂ ਦੀ ਦੁਕਾਨ ਤੇ ਰੇਡ ਮਾਰੀ ਸੀ। ਇਹ ਰੇਡ ਵਿੱਚ ਕਈ ਪਦਾਰਥ ਮਿਲੇ ਸਨ ਜਿਸ ਦੇ ਚਲਦਿਆਂ ਨੇਹਾ ਨੇ ਬਲਵਿੰਦਰ ਦਾ ਲਾਈਸੈਂਸ ਰੱਦ ਕਰ ਦਿੱਤਾ ਸੀ; ਬਲਵਿੰਦਰ ਨੇ ਸਾਲ 2017 ਵਿੱਚ ਆਪਣੇ ਪਰਿਵਾਰ ਵਾਲਿਆਂ ਦੇ ਨਾਮ ਤੇ ਦੁਬਾਰਾ ਲਾਈਸੈਂਸ ਲੈਣ ਦੇ ਲਈ ਅਰਜ਼ੀ ਕੀਤੀ ਪਰ ਨੇਹਾ ਨੇ ਇਸ ਨੂੰ ਫਿਰ ਤੋਂ ਰੱਦ ਕਰ ਦਿੱਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
29 ਮਾਰਚ 2019 ਨੂੰ ਬਲਵਿੰਦਰ ਨੇਹਾ ਦੇ ਆਫਿਸ ਪਹੁੰਚਿਆ ਅਤੇ ਉਸ ਨੇ ਨੇਹਾ ਸ਼ੌਰੀ ਨੂੰ ਗੋਲੀ ਮਾਰ ਦਿੱਤੀ। ਬਲਵਿੰਦਰ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਬਲਵਿੰਦਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸਦੀ ਮੌਤ ਹੋ ਗਈ। ਕੁਝ ਖਬਰਾਂ ਦੇ ਮੁਤਾਬਕ ਘਟਨਾ ਦੀ ਵੇਲੇ ਬਲਵਿੰਦਰ ਨਸ਼ੇ ਦੀ ਹਾਲਤ ਵਿੱਚ ਸੀ। ਇਸ ਮਾਮਲੇ ਵਿੱਚ ਪੁਲੀਸ ਦੀ ਕਲੋਜ਼ਰ ਰਿਪੋਰਟ ਵਿਚ ਕਿਸੀ ਡਰੱਗ ਮਾਫੀਆ ਦੇ ਮਿਲੇ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਸੀ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦੇ ਕਤਲ ਦੀ ਤਿੰਨ ਸਾਲ ਪੁਰਾਣੀ ਘਟਨਾ ਨੂੰ ਹਾਲੀਆ ਦੱਸ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਹ ਮਾਮਲਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਾ ਹੈ।
Our Sources
Reports of The Times Of India and The Financial Express
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ