Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਗਵੰਤ ਮਾਨ ਪੰਜਾਬ ਵਿਚ ਬਿਜਲੀ ਨੂੰ ਲੈ ਕੇ ਪੱਤਰਕਾਰ ਦੁਆਰਾ ਕੀਤੇ ਗਏ ਸਵਾਲ ਦਾ ਜਵਾਬ ਦੇ ਰਹੇ ਹਨ। ਇੰਟਰਵਿਊ ਵਿੱਚ ਭਗਵੰਤ ਮਾਨ ਬਿਜਲੀ ਮਾਪਣ ਦੇ ਲਈ ਕਿਲੋਗ੍ਰਾਮ ਸ਼ਬਦ ਦਾ ਇਸਤੇਮਾਲ ਕਰਦੇ ਸੁਣੇ ਜਾ ਸਕਦੇ ਹਨ। ਵੀਡੀਓ ਵਿੱਚ ਭਗਵੰਤ ਮਾਨ ਕਹਿੰਦੇ ਹਨ ,’ਛੇ ਸੌ ਯੂਨਿਟ ਪ੍ਰਤੀ ਮਹੀਨਾ, ਕੋਈ ਉਸ ਵਿਚ ਕਿਲੋਗ੍ਰਾਮ ਦੀ ਲਿਮਿਟ ਨਹੀਂ ਹੈ।’
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਬਿਜਲੀ ਨੂੰ ਮਾਪਣ ਦੇ ਲਈ ਕਿਲੋਵਾਟ ਦੀ ਥਾਂ ਤੇ ਕਿਲੋਗ੍ਰਾਮ ਸ਼ਬਦ ਦਾ ਇਸਤੇਮਾਲ ਕੀਤਾ।
ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਸ਼ੇਅਰ ਕਰ ਭਗਵੰਤ ਮਾਨ ਤੇ ਤੰਜ ਕੱਸਦੇ ਹਨ।
ਫੇਸਬੁੱਕ ਪੇਜ਼ ‘ਆਪ ਕੀ ਆਵਾਜ਼’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਤੁਸੀਂ ਐਵੇਂ ਚੱਕਰਾਂ ਚ ਫਸੇ ਰਹੇ। ਝੰਡਾ ਬਿਜਲੀ ਵੀ ਕਿਲੋਆਂ ਵਿੱਚ ਦੇਣ ਲੱਗ ਗਿਆ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦਿੱਲੀ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਇਸ ਦੌਰਾਨ ਅਸੀਂ ਕਈ ਸੋਸ਼ਲ ਮੀਡੀਆ ਯੂਜ਼ਰਾਂ ਦੇ ਕੁਮੈਂਟ ਪੜ੍ਹੇ ਜਿਨ੍ਹਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੁਬਾਨ ਫਿਸਲ ਗਈ ਸੀ।
ਇਸ ਤੋਂ ਬਾਅਦ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਨਾਲ ਦੇਖਿਆ ਤੇ ਪਾਇਆ ਕਿ ਇਹ ਵੀਡੀਓ ਪੰਜਾਬੀ ਮੀਡੀਆ ਅਦਾਰਾ ਏਬੀਪੀ ਲਾਈਵ ਦੁਆਰਾ ਕਰਵਾਏ ਗਏ ਸ਼ਿਖਰ ਸੰਮੇਲਨ ਦੀ ਹੈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੱਸਾ ਲਿਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂ ਟਿਊਬ ਤੇ ਏਬੀਪੀ ਲਾਈਵ ਦੁਆਰਾ ਕਰਵਾਏ ਗਏ ਸ਼ਿਖਰ ਸੰਮੇਲਨ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਏਬੀਪੀ ਨਿਊਜ਼ ਦੇ ਅਧਿਕਾਰਿਕ ਯੂਟਿਊਬ ਅਕਾਊਂਟ ਤੇ 30 ਜੁਲਾਈ 2022 ਨੂੰ ਅਪਲੋਡ ਭਗਵੰਤ ਮਾਨ ਦਾ ਇੰਟਰਵਿਊ ਮਿਲਿਆ।
ਅਸੀਂ ਇਸ ਇੰਟਰਵਿਊ ਨੂੰ ਧਿਆਨ ਨਾਲ ਸੁਣਿਆ ਤੇ ਪਾਇਆ ਕਿ ਪੱਤਰਕਾਰ ਦੁਆਰਾ ਬਿਜਲੀ ਦੇ ਮਸਲੇ ਤੇ ਕੀਤੇ ਗਏ ਸਵਾਲ ਤੇ ਭਗਵੰਤ ਮਾਨ (Bhagwant Mann) ਕਹਿੰਦੇ ਹਨ ਕਿ,’ ਇੱਕ ਜੁਲਾਈ ਤੋਂ ਤਿੱਨ ਸੌ ਯੂਨਿਟ ਪ੍ਰਤੀ ਮਹੀਨਾ। ਦੋ ਮਹੀਨੇ ਦਾ ਸਾਈਕਲ ਹੈ ਸਾਡਾ ਬਿਲਿੰਗ ਦਾ। ਛੇ ਸੌ ਯੂਨਿਟ ਪ੍ਰਤੀ ਮਹੀਨਾ। ਕੋਈ ਇਸ ਵਿੱਚ ਕਿੱਲੋਗ੍ਰਾਮ ਕਿਲੋਵਾਟ ਦੀ ਲਿਮਟ ਨਹੀਂ ਹੈ। ਇਕ ਕਿਲੋ ਵਾਟ ਜਾਂ ਦੋ ਕਿਲੋ ਵਾਟ। ਇਸ ਵਿੱਚ ਆਮ ਘਰ ਵੀ ਆਉਂਦੇ ਹਨ। ਜਨਰਲ ਐਸਸੀ, ਬੀਸੀ, ਫਰੀਡਮ ਫਾਈਟਰ ਸਭ ਆਉਂਦੇ ਹਨ ਇਸ ਵਿੱਚ। ਇਸ ਹਿੱਸੇ ਨੂੰ 28 ਮਿਨਟ 39 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ।
ਵੀਡੀਓ ਨੂੰ ਸੁਣਨ ਤੋਂ ਬਾਅਦ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਇਸ ਇੰਟਰਵਿਊ ਦੇ ਵੀਡੀਓ ਦੇ ਕੁਝ ਹਿੱਸੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਏਬੀਪੀ ਲਾਈਵ ਦੁਆਰਾ ਕਰਵਾਏ ਗਏ ਸ਼ਿਖਰ ਸੰਮੇਲਨ ਦੇ ਵੀਡੀਓ ਨੂੰ ਆਮ ਆਦਮੀ ਪਾਰਟੀ ਨੇ ਵੀ ਆਪਣੇ ਅਧਿਕਾਰਿਕ ਯੂਟਿਊਬ ਅਕਾਊਂਟ ਤੇ ਅਪਲੋਡ ਕੀਤਾ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ (Bhagwant Mann) ਨੇ ਬਿਜਲੀ ਨੂੰ ਮਾਪਣ ਦੇ ਲਈ ਕਿੱਲੋਗ੍ਰਾਮ ਸ਼ਬਦ ਦਾ ਇਸਤੇਮਾਲ ਜ਼ਰੂਰ ਕੀਤਾ ਸੀ ਪਰ ਨਾਲ ਦੇ ਨਾਲ ਉਨ੍ਹਾਂ ਨੇ ਗ਼ਲਤੀ ਨੂੰ ਸੁਧਾਰਦੇ ਹੋਏ ਕਿਲੋਵਾਟ ਦਾ ਇਸਤੇਮਾਲ ਕੀਤਾ।
Our Sources
Video Uploaded by ABP News on July 30, 2022
Video Uploaded by Aam Aadmi Party on July 30, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ