Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬਹੁ ਚਰਚਿਤ ਡਰੱਗਜ਼ ਮਾਮਲੇ ਵਿੱਚ ਨਾਮਜ਼ਦ ਅਕਾਲੀ ਆਗੂ Bikram Majithia ਨੇ ਜਮਾਨਤ ਦੇ ਲਈ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦਾ ਰੁਖ ਕੀਤਾ ਸੀ। ਇਸ ਮਾਮਲੇ ਦੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਖਿਲਾਫ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਗਏ ਹਨ। ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਡੀਸੀ ਦਫਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। 23 ਦਸੰਬਰ ਨੂੰ ਬਿਕਰਮ ਮਜੀਠੀਆ ਦੁਆਰਾ ਮੋਹਾਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।
ਇਸ ਸਭ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ‘ਜੀ ਪੰਜਾਬ ਹਰਿਆਣਾ ਹਿਮਾਚਲ’ ਦੀ ਬ੍ਰੈਕਿੰਗ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਕੋਰਟ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਮੁਲਜ਼ਮ ਨਹੀਂ ਠਹਿਰਾਇਆ ਹੈ। ਬ੍ਰੈਕਿੰਗ ਪਲੇਟ ਨੂੰ ਵਾਇਰਲ ਕਰਦਿਆਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਦੁਆਰਾ ਰਾਹਤ ਦਿੱਤੀ ਗਈ ਹੈ।

ਅਸੀਂ ਪਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਫੇਸਬੁੱਕ ਪੇਜ ਅਤੇ ਯੂਜ਼ਰ ਇਸ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ। ਫੇਸਬੁੱਕ ਯੂਜ਼ਰ ‘Gurpreet Singh Aujla’ ਨੇ 24 ਦਿਸੰਬਰ ਨੂੰ ਵਾਇਰਲ ਹੋ ਰਹੀ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ।’ ਆ ਗਿਆ ਸੱਚ ਸਾਮ੍ਹਣੇ।’ ਅਸੀਂ ਪਾਇਆ ਕਿ ਇਸ ਪੋਸਟ ਨੂੰ ਹੁਣ ਤਕ 600 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਲਾਈਕ ਕਰ ਚੁਕੇ ਹਨ।

Crowd tangle ਦੇ ਡਾਟਾ ਦੇ ਮੁਤਾਬਕ 2,583 ਤੋਂ ਵੱਧ ਯੂਜ਼ਰ ਇਸ ਦਾਅਵੇ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਹੋ ਰਹੀ ਬ੍ਰੈਕਿੰਗ ਪਲੇਟ ਨੂੰ ਗੋਰ ਦੇ ਨਾਲ ਵੇਖਿਆ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਦੇ ਫੋਂਟ ਅਤੇ ਰੰਗ ਵਿੱਚ ਅੰਤਰ ਦੇਖਿਆ ਜਾ ਸਕਦਾ ਹੈ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਨੂੰ ਲੈ ਕੇ ਕੁਝ ਕੀ ਵਰਡ ਦੇ ਸਰਚ ਜਰੀਏ ਇਸ ਮਾਮਲੇ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਹੋਈ ਸੁਣਵਾਈ ਨੂੰ ਲੈ ਕੇ ਖਬਰਾਂ ਮਿਲੀਆਂ। News 18 ਦੀ ਰਿਪੋਰਟ ਦੇ ਮੁਤਾਬਕ ਡਰੱਗਜ਼ ਮਾਮਲੇ ਵਿਚ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਪੋਰਟ ਦੇ ਮੁਤਾਬਕ ਮਾਮਲੇ ਵਿੱਚ ਬਿਕਰਮ ਮਜੀਠੀਆ ਦੇ ਵਕੀਲਾਂ ਅਤੇ ਸਰਕਾਰ ਵਲੋਂ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਵਿਚਕਾਰ ਬਹਿਸ ਹੋਈ ਸੀ ਜਿਸ ‘ਚ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਸ਼ਾਮ ਨੂੰ ਅਦਾਲਤ ਦੁਆਰਾ ਫ਼ੈਸਲਾ ਸੁਨਾਓੰਦਿਆਂ ਬਿਕਰਮ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ।

ਅੱਗੇ ਵਧਦੇ ਹੋਏ ਅਸੀਂ ‘ਜੀ ਪੰਜਾਬ ਹਰਿਆਣਾ ਹਿਮਾਚਲ’ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ‘ਜੀ ਪੰਜਾਬ ਹਰਿਆਣਾ ਹਿਮਾਚਲ’ ਦੁਆਰਾ 24 ਦਿਸੰਬਰ ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ। ਜੀ ਪੰਜਾਬ ਹਰਿਆਣਾ ਹਿਮਾਚਲ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ 4 ਮਿੰਟ 49 ਸਕਿੰਟ ਤੇ ਬ੍ਰੇਕਿੰਗ ਦੇਖੀ ਜਾ ਸਕਦੀ ਹੈ ਜਿਸ ਮੁਤਾਬਕ ਕੋਰਟ ਨੇ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।

ਤੁਸੀਂ ਨੀਚੇ ਦਿੱਤੀ ਗਈ ਤਸਵੀਰ ਦੇ ਵਿੱਚ ਵਾਇਰਲ ਬ੍ਰੇਕਿੰਗ ਪਲੇਟ ਅਤੇ ਅਸਲ ਬ੍ਰੇਕਿੰਗ ਪਲੇਟ ਦੇ ਵਿੱਚ ਅੰਤਰ ਦੇਖ ਸਕਦੇ ਹੋ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਐਡੀਟੇਡ ਹੈ। ਅਦਾਲਤ ਦੁਆਰਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹੈ।
Facebook/Zee Punjab Haryana Himachal: https://www.facebook.com/ZeePHH/videos/475505727432988/
News 18 Punjab: https://punjab.news18.com/news/punjab/drug-case-bikram-singh-majithia-s-bail-application-rejected-291543.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
October 30, 2025
Neelam Chauhan
October 25, 2025
Neelam Chauhan
October 23, 2025