Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇਕ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਲਕਾ ਜੀ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਬਿਧੂੜੀ ਨੇ ਕਿਸਾਨ ਆਰਡੀਨੈਂਸ ਬਿੱਲ ਦੇ ਖਿਲਾਫ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਲਈ ਅਪਸ਼ਬਦ ਵਰਤੇ।
ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਰਮੇਸ਼ ਬਿਧੂੜੀ ਦੀ ਵੀਡੀਓ ਨੂੰ ਪੋਸਟ ਕਰਦਿਆਂ ਆਰੋਪ ਲਗਾਇਆ ਕਿ ਰਮੇਸ਼ ਬਿਧੂੜੀ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭ*ਵਾ ਕਿਹਾ।
ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਮੇਸ਼ ਬਿਧੂੜੀ ਦੇ ਬਿਆਨ ਨੂੰ ਲੈ ਕੇ ਅਸਤੀਫ਼ੇ ਦੀ ਮੰਗ ਵੀ ਕੀਤੀ।

ਆਮ ਆਦਮੀ ਪਾਰਟੀ ਨੇ ਆਪਣੇ ਫੇਸਬੁੱਕ ਹੈਂਡਲ ਤੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ ਜੋ ਕਿਸਾਨ ਸਾਨੂੰ ਭੋਜਨ ਦਿੰਦਾ ਹੈ। ਉਸ ਅੰਨਦਾਤਾ ਨੂੰ ਸ਼ਰ੍ਹੇਆਮ ਗਾਲੀ ਦੇ ਰਹੇ ਹਨ ਭਾਜਪਾ ਦੀ ਸੰਸਦ ਮੈਂਬਰ ਇਸ ਤੋਂ ਵੱਧ ਸ਼ਰਮਨਾਕ ਕੀ ਹੋਵੇਗਾ?

ਸਮਾਜਵਾਦੀ ਪਾਰਟੀ ਦੇ ਸਪੋਕਸਪਰਸਨ ਰਾਜੀਵ ਰਾਏ ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੇ ਸ਼ੇਅਰ ਕੀਤਾ।
ਅਸੀਂ ਪਾਇਆ ਕਿ ਫੇਸਬੁੱਕ , ਟਵਿੱਟਰ ਅਤੇ ਵਟਸਐਪ ਤੇ ਵੱਡੀ ਗਿਣਤੀ ਵਿੱਚ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ।

ਉਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਆ।
ਅਸੀਂ ਪਾਇਆ ਕਿ 45 ਸਕਿੰਟ ਲੰਬੀ ਵਾਇਰਲ ਕਲਿੱਪ ਦੇ ਵਿਚ ਰਮੇਸ਼ ਬਿਧੂੜੀ ਨੇ ਕਿਹਾ, ਕਿੰਨੇ ਕਿਸਾਨ ਹਨ? ਅਤੇ ਕਿੰਨੇ ਬਾਰਡਰਾਂ ਉੱਤੇ ਬੈਠੇ ਹਨ? ਕਿਤੇ 500 , ਕਿਤੇ 250 ਅਤੇ ਕਿਤੇ 1,500…ਅਤੇ ਉਹ ਵੀ ਸਭ ਦੇ ਸਭ ਕੈਨੇਡਾ ਤੋਂ ਆਏ ਹੋਏ ਪੈਸੇ ਨੂੰ ਲੈ ਕੇ ਪਾਕਿਸਤਾਨ ਤੋਂ ਆਏ ਹੋ ਪੈਸੇ ਨੂੰ ਲੈ ਕੇ ਜਿਹੜੀ ਥਲਵੇਂ ਹੁੰਦੇ ਹਨ ਹਰ ਪਿੰਡ ਵਿੱਚ 5,7,5,7 ਉਹ ਠੱਲ੍ਹਵੇ ਬੈਠੇ ਹੋਏ ਹਨ ਕਿ ਖਾਣਾ ਫਰੀ ਦਾ ਮਿਲ ਰਿਹਾ ਹੈ , ਗਰਮ ਪਾਣੀ ਮਿਲ ਰਿਹਾ ਹੈ , ਗਰਮ ਰਜਾਈ ਮਿਲ ਰਹੀ ਹੈ ਅਤੇ ਮੋਦੀ ਨੂੰ ਹਟਾਉਣਾ ਹੈ , ਇਸ ਲਈ ਉਹ ਬੈਠੇ ਹਨ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਰਮੇਸ਼ ਬਿਧੂੜੀ ਦੇ ਅਧਿਕਾਰਿਕ ਫੇਸਬੁੱਕ ਅਕਾਊਂਟ ਉੱਤੇ ਲੱਭਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵੀਡਿਓ ਰਮੇਸ਼ ਬਿਧੂੜੀ ਦੇ ਫੇਸਬੁੱਕ ਅਕਾਊਂਟ ਉੱਤੇ ਦਸੰਬਰ 21 , 2020 ਨੂੰ ਅਪਲੋਡ ਮਿਲੀ।
ਕੈਪਸ਼ਨ ਦੇ ਮੁਤਾਬਕ ਬਿਧੂੜੀ ਦਿੱਲੀ ਦੇ ਅਧੀਨ ਪੈਂਦੀ ਕਾਲਕਾ ਜੀ ਹਲਕੇ ਦੇ ਵਿੱਚ ਲੋਕਾਂ ਨੂੰ ਨਵੇਂ ਕਿਸਾਨ ਕਾਨੂੰਨਾਂ ਦੇ ਬਾਰੇ ਵਿੱਚ ਦੱਸ ਰਹੇ ਸਨ।
ਰਮੇਸ਼ ਬਿਧੂੜੀ ਦੇ ਫੇਸਬੁੱਕ ਅਕਾਊਂਟ ਤੇ ਅਪਲੋਡ ਕੀਤੀ ਗਈ ਵੀਡੀਓ ਦੇ 16 ਮਿੰਟ 36 ਸਕਿੰਟ ਤੇ ਰਮੇਸ਼ ਬਿਧੂੜੀ ਨੂੰ ਸੁਣਿਆ ਜਾ ਸਕਦਾ ਹੈ। ਇਸ ਵੀਡਿਓ ਦੇ ਵਿੱਚ ਆਵਾਜ਼ ਸਾਫ਼ ਹੈ ਜਿਸ ਵਿਚ ਬਿਧੂੜੀ ਸਪੀਚ ਦੇ ਅਖ਼ੀਰ ਵਿੱਚ ਠਲੂਆ ਅਤੇ ਠਲੂਏ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਅਸੀਂ ਰਮੇਸ਼ ਬਿਧੂੜੀ ਨੂੰ ਸੰਪਰਕ ਕੀਤਾ ਪਰ ਰਮੇਸ਼ ਬਿਧੂੜੀ ਦੇ ਨਾਲ ਸਾਡਾ ਸੰਪਰਕ ਨਹੀਂ ਹੋ ਸਕਿਆ। ਸੰਪਰਕ ਹੋਣ ਤੋਂ ਬਾਅਦ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਹੋਰਨਾਂ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਅਪਲੋਡ ਕੀਤੀ ਕਿ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
https://www.facebook.com/watch/?v=3450722335024490&t=0
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044