ਵੀਰਵਾਰ, ਦਸੰਬਰ 19, 2024
ਵੀਰਵਾਰ, ਦਸੰਬਰ 19, 2024

HomeFact Checkਕਿਸ਼ਤੀ ਲੈ ਕੇ ਭੱਜ ਰਹੇ ਨਸ਼ਾ ਤਸਕਰ ਦਾ ਵਾਇਰਲ ਹੋ ਰਿਹਾ ਵੀਡੀਓ...

ਕਿਸ਼ਤੀ ਲੈ ਕੇ ਭੱਜ ਰਹੇ ਨਸ਼ਾ ਤਸਕਰ ਦਾ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਕਿਸ਼ਤੀ ‘ਚੋਂ ਫਰਾਰ ਹੁੰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਟਵਿੱਟਰ ਯੂਜ਼ਰ ਰਣਦੀਪ ਗਿੱਲ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਆਹ ਚੱਲ ਕੀ ਰਿਹਾ ਹੈ ਪੰਜਾਬ ਵਿੱਚ, ਪਾਰਲੀਮੈਂਟ ਮੈਂਬਰ ਪਾਰਟੀਆਂ ਬਦਲ ਕੇ ਭੱਜ ਰਹੇ ਹਨ ਅਤੇ ਪੁਲਿਸ ਦੇ ਹੱਥਾਂ ਵਿੱਚੋਂ ਸਮਗਲਰ ਭੱਜੀ ਜਾ ਰਹੇ ਨੇ। ਰੱਬ ਰਾਖਾ ਪੰਜਾਬ ਦਾ।”

Fact Check / Verification

ਅਸੀਂ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਸਾਨੂੰ ਇਹ ਵੀਡੀਓ ਸਾਲ 2022 ਦੇ ਕਈ ਪੋਸਟਾਂ ਵਿੱਚ ਅਪਲੋਡ ਮਿਲੀ। ਮੀਡੀਆ ਅਦਾਰੇ Punjab Tak ਨੇ ਇਸ ਵੀਡੀਓ ਨੂੰ 23 ਅਕਤੂਬਰ 2022 ਨੂੰ ਅਪਲੋਡ ਕਰਦਿਆਂ ਵੀਡੀਓ ਨੂੰ ਪੰਜਾਬ ਦੇ ਗੁਰਦਾਸਪੁਰ ਦਾ ਦੱਸਿਆ।

ਮੀਡਿਆ ਅਦਾਰਾ ਈਟੀਵੀ ਦੁਆਰਾ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਪੰਜਾਬ ਪੁਲਿਸ ਨਾਲ ਗੈਰ ਕਾਨੂੰਨੀ ਸ਼ਰਾਬ ਮਾਫੀਆ ਉੱਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੂੰ ਦੇਖ ਕੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਲੈ ਕੇ ਕਾਲਾ ਧੰਦਾ ਕਰਨ ਵਾਲੇ ਸ਼ਰਾਬ ਤਸਕਰ ਬੇੜੀ ਰਾਹੀਂ ਦਰਿਆ ਪਾਰ ਕਰਕੇ ਫਰਾਰ ਹੋ ਗਏ। ਸ਼ਰਾਬ ਤਸਕਰਾਂ ਵੱਲੋਂ ਬੇੜੀ ਰਾਹੀਂ ਦਰਿਆ ਪਾਰ ਕਰਨ ਦੀਆਂ ਤਸਵੀਰਾਂ ਵੀ ਕੈਮਰੇ ਵਿੱਚ ਕੈਦ ਹੋਈਆਂ ਹਨ। ਪੁਲਿਸ ਵੱਲੋਂ ਇੰਨ੍ਹਾਂ ਤਸਕਰਾਂ ਨੂੰ ਫੜ੍ਹਨ ਲਈ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲ ਸਕੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕਿਸ਼ਤੀ ਲੈ ਕੇ ਭੱਜ ਰਹੇ ਨਸ਼ਾ ਤਸਕਰ ਦਾ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2022 ਦਾ ਹੈ।ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕੀਤਾ ਜਾ ਰਿਹਾ ਹੈ।

Result: Missing Context

Our Sources

Video uploaded by Aaj Tak, Dated October 23,2022
Media report published by ETV Bharat, Dated October 23,2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular