Fact Check
ਕੀ ਬਿਹਾਰ ਵਿੱਚ ਹੋਏ ਬੱਸ ਐਕਸੀਡੈਂਟ ‘ਚ 9 BSF ਜਵਾਨਾਂ ਦੀ ਹੋਈ ਮੌਤ?
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਵਿੱਚ BSF ਦੇ ਜਵਾਨਾਂ ਨਾਲ ਭਰੀ ਬੱਸ ਦਾ ਐਕਸੀਡੈਂਟ ਹੋ ਗਿਆ ਜਿਸ ਵਿਚ 9 ਜਵਾਨਾਂ ਦੀ ਮੌਤ ਹੋ ਗਈ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਤਸਵੀਰ ਨੂੰ ਅਪਲੋਡ ਕਰਦਿਆਂ ਹੋਇਆਂ ਲਿਖਿਆ,”ਬੁਰੀ ਖ਼ਬਰ ਬਿਹਾਰ ਵਿਚ BSF ਜਵਾਨਾਂ ਦੀ ਬੱਸ ਪਲਟੀ। 9 ਜਵਾਨਾਂ ਦੀ ਹੋਈ ਮੌਤ।”

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਦੀ 4 ਨਵੰਬਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ।
ਰਿਪੋਰਟ ਦੇ ਮੁਤਾਬਕ ਮੁਜ਼ੱਫਰਪੁਰ ਦਰਭੰਗਾ ਦੀ ਹੱਦ ਤੇ ਬੀਐਸਐਫ ਤੇ ਜਵਾਨਾਂ ਨਾਲ ਭਰੀ ਇਕ ਬੱਸ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ 9 ਬੀਐਸਐਫ਼ ਜਵਾਨ ਜ਼ਖ਼ਮੀ ਹੋ ਗਏ। ਹਾਲਾਂਕਿ, ਇਸ ਰਿਪੋਰਟ ਦੇ ਮੁਤਾਬਕ ਕਿਸੇ ਵੀ ਜਵਾਨ ਦੀ ਮੌਤ ਨਹੀਂ ਹੋਈ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਮੀਡੀਆ ਏਜੰਸੀ ਲਾਈਵ ਹਿੰਦੁਸਤਾਨ ਦੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਵੀ ਮੁਜ਼ੱਫਰਪੁਰ ਦਰਭੰਗਾ ਦਿਹਾਤੀ ਬੀਐਸਐਫ ਦੇ ਜਵਾਨਾਂ ਨਾਲ ਭਰੀ ਬਸ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਵਿਚ ਡ੍ਰਾਈਵਰ ਸਮੇਤ 9 ਬੀਐਸਐਫ਼ ਜਵਾਨ ਜ਼ਖ਼ਮੀ ਹੋ ਗਏ। ਬੀਐਸਐਫ਼ ਜਵਾਨ ਸਿੰਘਵਾੜਾ ਵਿਖੇ ਇਲੈਕਸ਼ਨ ਡਿਊਟੀ ਦੇਣ ਜਾ ਰਹੇ ਸਨ।

ਆਜ ਤੱਕ ਵੱਲੋਂ 5 ਨਵੰਬਰ ਨੂੰ ਪ੍ਰਕਾਸ਼ਤ ਰਿਪੋਰਟ ਦੇ ਮੁਤਾਬਕ ਬੀਐਸਐਫ਼ ਜਵਾਨਾਂ ਦੀ ਸਿਹਤ ਵਿੱਚ ਸੁਧਾਰ ਹੈ ਅਤੇ ਅਤੇ ਜਵਾਨਾਂ ਨੂੰ ਨੇਡ਼ੇ ਦੇ ਹੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਆਜ ਤੱਕ ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਸਾਨੂੰ ਵਾਇਰਲ ਹੋ ਰਹੀ ਤਸਵੀਰ ਵੀ ਮਿਲੀ।

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਦੇ ਲਈ ਸਿੰਘਵਾੜਾ ਪਬਲਿਕ ਹੈਲਥ ਸੈਂਟਰ ਦੇ ਮੈਡੀਕਲ ਅਫ਼ਸਰ ਡਾ. ਪ੍ਰੇਮ ਚੰਦ ਨੂੰ ਸੰਪਰਕ ਕੀਤਾ। ਡਾ. ਪ੍ਰੇਮ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਬੀਐਸਐਫ਼ ਜਵਾਨਾਂ ਨੂੰਹ ਜ਼ਿਆਦਾ ਗੰਭੀਰ ਚੋਟਾਂ ਨਹੀਂ ਆਈਆਂ ਸਨ। ਜਵਾਨਾਂ ਨੂੰ ਮੈਡੀਕਲ ਉਪਚਾਰ ਤੋਂ ਬਾਅਦ ਉਸ ਦਿਨ ਹੀ ਛੁੱਟੀ ਦੇ ਦਿੱਤੀ ਗਈ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਚੋਣਾਂ ਦੇ ਦੌਰਾਨ ਬੀਐਸਐਫ ਜਵਾਨਾਂ ਨਾਲ ਭਰੀ ਬੱਸ ਦਾ ਐਕਸੀਡੈਂਟ ਜ਼ਰੂਰ ਹੋਇਆ ਸੀ ਪਰ ਕਿਸੇ ਜਵਾਨ ਦੀ ਮੌਤ ਨਹੀਂ ਹੋਈ ਸੀ।
Result: Misleading
Sources
https://www.uniindia.com/news/east/accident-bihar-bsf/2223986.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044