ਸਰਕਾਰ ਨੇ ਜਦੋਂ ਤੋਂ ਨੁਕਸਾਨ ਵਿਚ ਚੱਲ ਰਹੀ ਕੰਪਨੀਆਂ ਦਾ ਨਿੱਜੀਕਰਨ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਕਿਸੇ ਨਾ ਕਿਸੇ ਸਰਕਾਰੀ ਕੰਪਨੀ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਵੇਚਣ ਸਬੰਧੀ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਇੱਕ ਖ਼ਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਬੀਐਸਐਨਐਲ ਨੂੰ ਲੈ ਕੇ ਇਕ ਦਾਅਵਾ ਖੂਬ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਟਿੰਗ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ 65 ਹਜ਼ਾਰ ਟਾਵਰ ਰਿਲਾਇੰਸ ਜੀਓ ਨੂੰ ਸੌਂਪਣ ਦੀ ਤਿਆਰੀ ਵਿੱਚ ਹੈ। ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦਾ ਨਾਮ ਬਦਲ ਕੇ ਅੰਬਾਨੀਸਤਾਨ ਜਾਂ ਅਡਾਨੀਸਤਾਨ ਰੱਖ ਦਿੱਤਾ ਜਾਵੇਗਾ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਭਾਸ਼ਾਵਾਂ ਦੇ ਵਿਚ ਇਸ ਦਾ ਵੀ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਸਾਨੂੰ ਭੇਜਿਆ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ । ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰ ਸੱਚ ਦੀ ਮੱਦਦ ਨਾਲ ਤਸਵੀਰ ਨੂੰ ਖੋਜਿਆ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਦੇ ਨਾਲ ਜੁੜੀ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਜਿਸ ਤੋਂ ਬਾਅਦ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਉੱਤੇ ਸਰਚ ਕੀਤਾ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਦੇ ਨਾਲ ਜੁੜੇ ਕਈ ਆਰਟੀਕਲ ਮਿਲੇ ਜਿਸ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਖਬਰ ਗਲਤ ਹੈ ਅਸੀਂ ਪਾਇਆ ਕਿ ਇਹ ਖ਼ਬਰ ਅੱਜ ਦੀ ਨਹੀਂ ਸਗੋਂ ਪੰਜ ਸਾਲ ਪੁਰਾਣੀ ਹੈ। ਦੈਨਿਕ ਜਾਗਰਣ ਵਿੱਚ ਛਪੇ ਇੱਕ ਆਰਟੀਕਲ ਦੇ ਮੁਤਾਬਿਕ ਸਰਕਾਰ ਨੇ 65 ਹਜ਼ਾਰ ਟਾਵਰਾਂ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਸੀ। ਇਸ ਆਰਟੀਕਲ ਦੀ ਵਿਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕੀ ਸਿਰਫ਼ ਰਿਲਾਇੰਸ ਜੀਓ ਨੂੰ ਬੀਐਸਐਨਐਲ ਆਪਣੇ 65 ਹਜ਼ਾਰ ਟਾਵਰ ਵੇਚੇਗਾ।

ਵਾਇਰਲ ਦਾਅਵੇ ਦੇ ਬਾਰੇ ਵਿਚ ਹੋਰ ਸੱਚਾਈ ਜਾਣਨ ਦਿੱਲੀ ਅਸੀਂ ਇਕ ਵਾਰ ਫੇਰ ਤੋ ਕੁਝ ਕੀ ਵਰਡ ਦੇ ਜ਼ਰੀਏ ਗੂਗਲ ਤੇ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਸਾਲ 2018 ਵਿਚ ਪ੍ਰਕਾਸ਼ਿਤ ਇਕਨੌਮਿਕ ਟਾਈਮਜ਼ ਦਾ ਇੱਕ ਆਰਟੀਕਲ ਮਿਲਿਆ ਜਿਸ ਵਿਚ ਸਾਫ ਤੌਰ ਤੇ ਦੱਸਿਆ ਗਿਆ ਹੈ ਕਿ ਬੀਐਸਐਨਐਲ ਆਪਣਾ ਬਿਜਨਸ ਜੀਓ ਨੂੰ ਨਹੀਂ ਵੇਚਣ ਜਾ ਰਿਹਾ ਯਾਨੀ ਕਿ ਬੀਐਸਐਨਐਲ ਦੇ ਟਾਵਰਾਂ ਦਾ ਨਿੱਜੀਕਰਨ ਨਹੀਂ ਹੋ ਰਿਹਾ ਹੈ।

ਬੀਐਸਐਨਐਲ ਦੇ ਟਾਵਰਾਂ ਦੀ ਕਾਰੋਬਾਰ ਦੇ ਬਾਰੇ ਵਿਚ ਹੋਰ ਜ਼ਿਆਦਾ ਜਾਣਕਾਰੀ ਹਾਸਿਲ ਕਰਨ ਦੇ ਲਈ ਅਸੀਂ ਆਪਣੀ ਪੜਤਾਲ ਜਾਰੀ ਰੱਖੀ। ਆਪਣੀ ਪੜਤਾਲ ਦੇ ਦੌਰਾਨ ਸਾਨੂੰ ਲਾਈਵ ਮਿੰਟ ਦਾ ਇੱਕ ਆਰਟੀਕਲ ਮਿਲਿਆ ਜਿਸ ਦੇ ਮੁਤਾਬਕ ਬੀਐਸਐਨਐਲ ਨੇ ਆਪਣੇ 13 ਹਜ਼ਾਰ ਤੋਂ ਜ਼ਿਆਦਾ ਟਾਵਰਾਂ ਨੂੰ ਟੈਲੀਕੌਮ ਕੰਪਨੀਆਂ ਜਿਵੇਂ ਕਿ ਏਅਰਟੈੱਲ, ਵੋਡਾਫੋਨ ਅਤੇ ਜੀਓ ਨੂੰ ਕਿਰਾਏ ਉਤੇ ਦੇ ਰੱਖਿਆ ਹੈ ਜਿਸ ਵਿੱਚੋਂ ਜੀਓ ਬੀਐਸਐਨਐਲ ਦਾ ਸਭ ਤੋਂ ਵੱਡਾ ਮੋਬਾਇਲ ਟਾਵਰ ਗਾਹਕ ਹੈ। ਜਿਓ ਨੇ ਬੀਐਸਐਨਐਲ ਤੋਂ ਕੁੱਲ 8 ਹਜ਼ਾਰ ਤੋਂ ਜ਼ਿਆਦਾ ਟਾਵਰ ਕਿਰਾਏ ਉੱਤੇ ਲਏ ਹੋਏ ਹਨ।

Conclusion
ਸੋਸ਼ਲ ਮੀਡੀਆ ਤੇ ਪੰਜ ਸਾਲ ਪੁਰਾਣੀ ਖ਼ਬਰ ਨੂੰ ਗ਼ਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਰਿਲਾਇੰਸ ਅਤੇ ਬੀਐਸਐਨਐਲ ਦੇ ਵਿੱਚ 65 ਹਜ਼ਾਰ ਟਾਵਰਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਡੀਲ ਨਹੀਂ ਹੋਈ ਹੈ।
Result: False
Sources
Daink Jagran – https://www.jagran.com/uttar-pradesh/allahabad-city-15215523.html
Economic times – https://telecom.economictimes.indiatimes.com/news/no-plan-to-sell-tower-business-to-jio-bsnl/65963275
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044