ਪਿਛਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਦੇ ਵੱਡੇ ਸਪੁੱਤਰ ਦਾ ਵਿਆਹ ਮੋਹਾਲੀ ਵਿਖੇ ਕੀਤਾ ਗਿਆ ਜਿਥੇ ਪੰਥ ਅਤੇ ਸਮਾਜ ਦੀਆਂ ਨਾਮੀ ਹਸਤੀਆਂ ਦੇ ਨਾਲ ਨਾਲ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਦੁਆਰਾ ਸ਼ਿਰਕਤ ਕੀਤੀ ਗਈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਸਾਦੇ ਢੰਗ ਨਾਲ ਕੀਤੇ ਗਏ ਵਿਆਹ ਦੀਆਂ ਕਈ ਮਿਸਾਲਾਂ ਮੀਡਿਆ ਵਿੱਚ ਵਾਇਰਲ ਰਹੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਡੇ ਢੰਗ ਨਾਲ ਵਿਆਹ ਕਰਨ ਤੇ ਸਲਾਘਾ ਕੀਤੀ ਅਤੇ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ।
ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਸਮੇਤ ਲੰਗਰ ਖਾ ਰਹੇ ਹਨ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਣੇ ਦੇ ਨਾਲ ਵਰਤੀ ਗਈ ਪਾਣੀ ਦੇ ਬੋਤਲ ਦੀ ਕੀਮਤ 800 ਰੁਪਏ ਹੈ। ਤਸਵੀਰ ਦੇ ਵਿੱਚ ਹਿਮਾਲਾਯਨ ਪਾਣੀ ਦੀ ਬੋਤਲ ਵੇਖੀ ਜਾ ਸਕਦੀ ਹੈ। ਇਸ ਤਸਵੀਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ “Gurpreet Singh Aujla” ਨੇ ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, “ਆਮ ਆਦਮੀ ਮੈ ਆਮ ਆਦਮੀ ਦਾ ਢੰਡੋਰਾ ਪਿੱਟਣ ਵਾਲਾ ਚੰਨੀ ਕਹਿੰਦਾ ਅਸੀ ਵਿਆਹ ਸਾਦਾ ਕੀਤਾ ਰੋਟੀ ਲੰਗਰ ਦੀ ਖਾਧੀ ਪਰ 6,7 ਦਾਲ਼ਾ ਸਬਜੀਆਂ ਨਾਲ , ਲੰਗਰ ਦੇ ਪਾਣੀ ਦੀ ਥਾਂ 800 ਰੁਪਏ ਦੀ ਬੋਤਲ ਵਾਲਾ ਪਾਣੀ ਪੀਤਾ ” ਇਸ ਪੋਸਟ ਨੂੰ ਹੁਣ ਤਕ 350 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੈ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਸਰਚ ਦੇ ਜਰੀਏ ‘Himalayan’ ਦੇ ਪਾਣੀ ਦੀ ਬੋਤਲ ਸਰਚ ਕੀਤੀ ਜਿਸ ਦੀ ਕੀਮਤ 816 ਰੁਪਏ ਵੇਖੀ ਜਾ ਸਕਦੀ ਹੈ। ਅਸੀਂ ਪਾਇਆ ਕਿ 48 ਬੋਤਲਾਂ ਦੀ ਕੀਮਤ 816 ਰੁਪਏ ਹੈ ਜਦਕਿ ਇੱਕ ਬੋਤਲ ਦੀ ਕੀਮਤ 17 ਰੁਪਏ ਹੈ।
Amazon ਦੀ ਵੈਬਸਾਈਟ ਦੇ ਮੁਤਾਬਕ ਵੀ 48 ਬੋਤਲਾਂ ਦੇ ਪੈਕ ਦੀ ਕੀਮਤ 816 ਰੁਪਏ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ Himalayan ਕੰਪਨੀ ਦੀ ਅਧਿਕਾਰਿਕ ਵੈਬਸਾਈਟ ਤੇ ਇੱਕ ਬੋਤਲ ਦੇ ਪਾਣੀ ਦੀ ਕੀਮਤ ਸਰਚ ਕੀਤੀ। ਸਰਚ ਦੇ ਦੌਰਾਨ Big Basket ਦੀ ਵੈਬਸਾਈਟ ਤੇ Himalayan ਦੇ ਪਾਣੀ ਦੀ ਕੀਮਤ 17 ਰੁਪਏ ਦਿੱਤੀ ਹੋਈ ਸੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ‘Himalayan’ ਦੇ ਪਾਣੀ ਦੀ ਇੱਕ ਬੋਤਲ ਦੀ ਕੀਮਤ 17 ਰੁਪਏ ਹੈ ਨਾ ਕਿ 800 ਰੁਪਏ। ਹਿਮਾਲਾਯਨ ਦੇ ਅਧਿਕਾਰਿਕ ਵੈਬਸਾਈਟ ਦੇ ਮੁਤਾਬਕ ਪਾਣੀ ਦੀ 48 ਬੋਤਲਾਂ ਦੇ ਪੈਕ ਦੀ ਕੀਮਤ 816 ਰੁਪਏ ਹੈ।
Result: Misleading
Sources
Big Basket: https://www.bigbasket.com/pd/280459/himalayan-natural-mineral-water-200-ml-bottle/
Himalayan Water: https://www.himalayanmineralwater.in/
Amazon: https://www.amazon.in/Himalayan-Natural-Mineral-Water-bottles/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ