Claim
ਸੋਸ਼ਲ ਮੀਡੀਆ ‘ਤੇ ਇੱਕ ਰੀਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਖੇ ਕੀਤੀ ਰੈਲੀ ਵਿਚ ਦਾਅਵਾ ਕੀਤਾ ਕਿ ਹਰਸਿਮਰਤ ਕੌਰ ਬਾਦਲ 2 ਲੱਖ ਵੋਟਾਂ ਤੋਂ ਜਿੱਤ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, “2 ਲੱਖ ‘ਤੇ ਬੀਬਾ ਜੀ 2 ਲੱਖ ‘ਤੇ”
ਸ਼੍ਰੋਮਣੀ ਅਕਾਲੀ ਦਲ ਵੱਲੋਂ ਰੀਲ ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ, “ਬਠਿੰਡਾ ‘ਚ ਭਗਵੰਤ ਮਾਨ ਦੇ ਮੂੰਹੋਂ ਨਿਕਲਿਆ ਸੱਚ। ਬੀਬਾ ਜੀ 2ਲੱਖ ‘ਤੇ ਜਿੱਤਣਗੇ”
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਠਿੰਡਾ ਰੋਡ ਸ਼ੋ ਦੌਰਾਨ ਦਿੱਤੀ ਗਈ ਸਪੀਚ ਨੂੰ ਸੁਣਿਆ।
7 ਮਈ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਰੈਲੀ ‘ਚ ਦਿੱਤੀ ਸਪੀਚ ਦਾ ਵੀਡੀਓ ਮਿਲਿਆ। ਵੀਡੀਓ ਨਾਲ ਕੈਪਸ਼ਨ ਦਿੱਤਾ ਗਿਆ ਸੀ, “ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਦਾ ਉਤਸ਼ਾਹ ਤੇ ਪਿਆਰ। ਰੋਡ ਸ਼ੋਅ ਦੌਰਾਨ ਬਠਿੰਡਾ ਤੋਂ”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਇਸ ਵੀਡੀਓ ਨੂੰ ਅਸੀਂ ਪੂਰਾ ਸੁਣਿਆ ਅਤੇ ਪਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਗੱਲ ਕਰ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਗ ਨੂੰ 22 ਮਿੰਟ 28 ਸੈਕਿੰਡ ਤੋਂ ਬਾਅਦ ਸੁਣਿਆ ਜਾ ਸਕਦਾ ਹੈ।
CM ਭਗਵੰਤ ਮਾਨ ਕਹਿੰਦੇ ਹਨ, “ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ, ਇਨ੍ਹਾਂ ਦੇ ਟੱਬਰ ‘ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਨਹੀਂ, ਬਸ ਉਹ ਕੰਮ ਕਰ ਦਿਓ ਕਿ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜਦੋਂ ਸਾਲੇ, ਜੀਜੇ, ਪੁੱਤ, ਭਤੀਜੇ ਕੱਠੇ ਹੋਇਆ ਕਰਣਗੇ ‘ਤੇ ਕਹਿਣਗੇ ਕਿ ਤੂੰ ਹਾਰ ਗਿਆ ਤੇ ਤੂੰ ਕਿਹੜਾ ਜਿੱਤ ਗਿਆ, 2 ਲੱਖ ‘ਤੇ ਬੀਬਾ ਜੀ 2 ਲੱਖ ‘ਤੇ”
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕੁਨ ਹੈ। ਸਪੀਚ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਗੱਲ ਕਰ ਰਹੇ ਸਨ ਨਾ ਕਿ ਜਿਤਾਉਣ ਦੀ
Result: Missing Context
Our Sources
YouTube video uploaded by Bhagwant Mann, Dated May 7, 2024
Self Analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ