ਸੋਸ਼ਲ ਮੀਡੀਆ ਤੇ ਖੂਨ ਨਾਲ ਲੱਥਪਥ ਇਕ ਵਿਅਕਤੀ ਦੀ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਕੁਝ ਗੁੰਡਿਆਂ ਤੋਂ ਇੱਕ ਲੜਕੀ ਦੀ ਸੁਰੱਖਿਆ ਕਰਦੇ ਇਹ ਵਿਅਕਤੀ ਜ਼ਖਮੀ ਹੋ ਗਿਆ। ਘਟਨਾਕ੍ਰਮ ਦੇ ਦੌਰਾਨ ਵਿਅਕਤੀ ਨੂੰ ਤਿੰਨ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

Fact Check/Verification
ਰੇਪ ਦੀ ਕਈ ਘਟਨਾਵਾਂ ਦੇ ਚੱਲਦੇ ਇਨ੍ਹਾਂ ਦਿਨੀਂ ਉੱਤਰ ਪ੍ਰਦੇਸ਼ ਸੁਰਖੀਆਂ ਦੇ ਵਿਚ ਹੈ। ਹਾਥਰਸ ਮਾਮਲੇ ਦੀ ਸੁਣਵਾਈ ਕੋਰਟ ਦੇ ਵੀ ਚੱਲ ਰਹੀ ਹੈ ਕਿ ਸੂਬੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਹੋਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿੱਚ ਦੇ ਕੁੱਝ newschecker ਯੂਜ਼ਰਾਂ ਨੇ ਸਾਨੂੰ ਵਟਸਐੱਪ ਤੇ ਉਪਰੋਕਤ ਤਸਵੀਰ ਦਾ ਸੱਚ ਜਾਣਨ ਦੇ ਲਈ ਅਨੁਰੋਧ ਕੀਤਾ
ਸਰਚ ਦੇ ਮਾਧਿਅਮ ਰਾਹੀਂ ਖੋਜਣ ਤੋਂ ਸਾਨੂੰ ਪਤਾ ਚੱਲਿਆ ਕਿ ਵਾਇਰਲ ਦਾਅਵਾ ਫੇਸਬੁੱਕ ਅਤੇ ਟਵਿੱਟਰ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਟਵਿੱਟਰ ਤੇ ਵਾਇਰਲ ਹੋ ਰਹੀ ਪੋਸਟ ਤੇ ਅਸੀਂ ਗੌਰ ਕੀਤਾ ਤਾਂ ਪਾਇਆ ਕਿ ਇੱਥੇ ਸ਼ਾਹਜਹਾਂਪੁਰ ਦੀ ਥਾਂ ਤੇ ਪੱਟੀ ਦੇ ਗੁੰਡਿਆਂ ਦੀ ਗੱਲ ਕੀਤੀ ਜਾ ਰਹੀ ਹੈ। ਇਸ ਨਾਲ ਹੀ ਵਾਲ ਪੋਸਟ ਦੇ ਵਿੱਚ ਸਾਨੂੰ ਜ਼ਖਮੀ ਵਿਅਕਤੀ ਦੀ ਇਕ ਹੋਰ ਤਸਵੀਰ ਵੀ ਮਿਲੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਦਾਅਵੇ ਦੀ ਸੱਚਾਈ ਜਾਨਣ ਦੇ ਲਈ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਟੂਲ ਦੇ ਰਾਹੀਂ ਗੂਗਲ ਤੇ ਖੋਜਣਾ ਸ਼ੁਰੂ ਕੀਤਾ। ਇਸ ਦੌਰਾਨ ਗੂਗਲ ਤੇ ਮਿਲੇ ਪਰਿਣਾਮਾਂ ਤੋਂ ਸਾਨੂੰ ਪਤਾ ਚੱਲਿਆ ਕਿ ਵਾਇਰਲ ਤਸਵੀਰ ਟਵਿੱਟਰ ਤੇ chetan singh ਤੇ ਹੈਸ਼ਟੈਗ ਨਾਲ ਵੀ ਵਾਇਰਲ ਸੀ।

ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਤੇ chetan singh ਕੀ ਵਰਡਸ ਦੇ ਨਾਲ ਖੋਜਿਆ। ਖੋਜ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ‘ਪੰਜਾਬ ਕੇਸਰੀ’ ਨਾਮ ਦੀ ਵੈੱਬਸਾਈਟ ਤੇ 14 ਮਾਰਚ ਸਾਲ 2019 ਨੂੰ ਛਪੇ ਲੇਖ ਵਿੱਚ ਮਿਲੀ।
ਇਸ ਰਿਪੋਰਟ ਦੇ ਮੁਤਾਬਕ ਵਾਇਰਲ ਤਸਵੀਰ ਦੀ ਘਟਨਾ ਪੰਜਾਬ ਦੇ ਪੱਟੀ ਦੀ ਹੈ ਜਿੱਥੇ ਇਕ ਲੜਕੀ ਦਾ ਅਪਹਰਣ ਕਰਨ ਆਏ 6 ਕਾਰ ਸਵਾਰਾਂ ਨੂੰ ਪਟਿਆਲਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਨੇ ਰੋਕਿਆ। ਇਸ ਦੌਰਾਨ ਕਿਡਨੈਪਰਾਂ ਨੇ ਚੇਤਨ ਤੇ ਗੋਲੀਆਂ ਵੀ ਚਲਾਈਆਂ।

ਪੰਜਾਬ ਕੇਸਰੀ ਦੀ ਵੈੱਬਸਾਈਟ ਤੇ ਮਿਲੀ ਜਾਣਕਾਰੀ ਦੀ ਪੁਸ਼ਟੀ ਦਿੱਲੀ ਅਸੀਂ ਗੂਗਲ ਤੇ ਹੋਰ ਬਾਰੀਕੀ ਦੇ ਨਾਲ ਖੋਜਿਆ। ਇਸ ਦੌਰਾਨ ਸਾਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ ਬਲਬੀਰ ਸਿੰਘ ਦਾ ਸਾਲ 2019 ਵਿੱਚ ਕੀਤਾ ਗਿਆ ਇੱਕ ਟਵੀਟ ਮਿਲਿਆ । ਇਸ ਦੌਰਾਨ ਟਵੀਟ ਦੇ ਵਿਚ ਉਨ੍ਹਾਂ ਨੇ ਚੇਤਨ ਸਿੰਘ ਦੀ ਬਹਾਦਰੀ ਦੀ ਚਰਚਾ ਕਰਦੇ ਹੋਏ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਹੈ।

ਟਵਿੱਟਰ ਤੇ ਦਿੱਲੀ ਦੇ ਮੁੱਖ ਮੰਤਰੀ ਦਾ ਵੀ ਇਸ ਮਾਮਲੇ ਦੇ ਵਿਚ ਸਾਨੂੰ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਚੇਤਨ ਦੀ ਬਹਾਦਰੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਇਸ ਘਟਨਾ ਤੇ ਉਨ੍ਹਾਂ ਨੇ ਪੰਜਾਬ ਦੇ ਕਾਨੂੰਨੀ ਹਾਲਾਤਾਂ ਦੀ ਨਿੰਦਾ ਵੀ ਕੀਤੀ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਹਾਲ ਹੀ ਦੀ ਨਹੀਂ ਸਗੋਂ ਸਾਲ 2019 ਦੀ ਹੈ। ਇਸ ਦੇ ਨਾਲ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ।
Result: Misleading
Sources
https://jagbani.punjabkesari.in/punjab/news/girl-kidnap-1068530
https://twitter.com/AAPbalbir/status/1106185269873524737
https://twitter.com/ArvindKejriwal/status/1106161183101456388
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044