ਸ਼ੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਤੇ ਕਾਸਗੰਜ ਵਿੱਚ ਰੇਪ ਪੀੜਤਾ ਅਤੇ ਉਸ ਦੀ ਮਾਂ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਹਾਲ ਹੀ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸ਼ੋਸ਼ਲ ਮੀਡੀਏ ਤੇ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਮੋਧੀ ਭਗਤ ਦੂਰ ਰਹੋ ਮੇਰੀ ਪੋਸਟ ਤੋਂ। ਯੂਪੀ ਦੇ ਕਾਸ਼ਗੰਜ ਵਿਚ ਜਦੋਂ ਕੱਲ ਰੇਪ ਹੋਇਆ ਬੇਟੀ ਦਾ, ਤਾਂ ਮਾਂ – ਧੀ ਥਾਣੇ ਰਿਪੋਰਟ ਲਿਖਾਉਣ ਗਈਆਂ ਤੇ ਵਾਪਸ ਤੁਰ ਕੇ ਆਉਦੀਆਂ ਨੂੰ ਉਨ੍ਹਾਂ ਹੀ ਦਰਿੰਦਿਆਂ ਨੇ ਆਪਣੀ ਕਾਰ ਹੇਠ ਕੁਚਲ ਕੇ ਮਾਰ ਦਿੱਤਾ। ਯੋਗੀ ਜੇ ਤੇਰੇ ਧੀ ਨਹੀਂ ਤਾ ਕੀ ਤੇਰੇ ਸੀਨੇ ਵਿੱਚ ਦਿਲ ਵੀ ਨਹੀਂ?

ਅਸੀਂ ਪਾਇਆ ਕਿ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜ੍ਹਾਅ ਵਿਚ ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ NDTV ਦੀ ਵੈੱਬਸਾਈਟ ਤੇ ਇਕ ਵੀਡੀਓ ਰਿਪੋਰਟ ਮਿਲੀ।
21 ਜੁਲਾਈ , 2020 ਨੂੰ ਪ੍ਰਕਾਸ਼ਿਤ ਇਸ ਵੀਡੀਓ ਰਿਪੋਰਟ ਦੇ ਵਿਚ ਸਾਨੂੰ ਵਾਇਰਲ ਹੋ ਰਹੀ ਤਸਵੀਰ ਵੀ ਮਿਲੀ।

ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਰੇਪ ਦੇ ਆਰੋਪੀ ਨੇ ਪੀੜਤਾ ਅਤੇ ਉਸ ਦੀ ਮਾਂ ਨੂੰ ਟਰੈਕਟਰ ਹੇਠਾਂ ਦਰੜ ਕੇ ਮਾਰ ਦਿੱਤਾ। ਇਸ ਮਾਮਲੇ ਦੇ ਵਿੱਚ ਆਰੋਪੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਘਟਨਾ ਜੁਲਾਈ 13 ਦੀ ਹੈ ਜਦੋਂ ਅਰੋਪੀ ਰੇਪ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਜ਼ਮਾਨਤ ਤੇ ਬਾਹਰ ਆਇਆ ਸੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਇਹ ਦੱਸਿਆ ਜਾ ਰਿਹਾ ਹੈ ਕਿ ਅਰੋਪੀ ਯਸ਼ਵੀਰ ਦੇ ਪਿਤਾ ਮਹਾਂਵੀਰ ਦੀ ਹੱਤਿਆ 2016 ਵਿੱਚ ਹੋਈ ਸੀ ਜਿਸਦਾ ਆਰੋਪ ਪੀੜਤਾ ਦੇ ਪਿਤਾ ਉਤੇ ਲੱਗਿਆ ਸੀ।
ਪੀੜਤਾ ਦੇ ਪਿਤਾ ਇਸ ਮਾਮਲੇ ਵਿੱਚ ਜੇਲ੍ਹ ਚਲੇ ਗਏ ਸਨ ਪਰ ਯਸ਼ਵੀਰ ਨੇ ਬਦਲਾ ਲੈਣ ਦੇ ਲਈ ਪੀੜਤਾਂ ਦੇ ਨਾਲ ਪਹਿਲਾਂ ਰੇਪ ਨੂੰ ਅੰਜਾਮ ਦਿੱਤਾ ਅਤੇ ਬਾਅਦ ਵਿਚ ਪੀੜਤਾ ਅਤੇ ਉਸ ਦੀ ਮਾਂ ਨੂੰ ਟਰੈਕਟਰ ਹੇਠਾਂ ਕੁਚਲ ਕੇ ਮਾਰ ਦਿੱਤਾ।
ਸਰਚ ਦੇ ਦੌਰਾਨ ਸਨ ਉੱਤਰ ਪ੍ਰਦੇਸ਼ ਦੀ ਕਾਸਗੰਜ ਪੁਲੀਸ ਦੇ ਅਧਿਕਾਰਿਕ ਟਵਿਟਰ ਹੈਂਡਲ ਤੇ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਕੀਤੀ ਗਈ ਕਾਰਵਾਈ ਦੇ ਬਾਰੇ ਵਿਚ ਦੱਸਿਆ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਘਟਨਾ ਜੁਲਾਈ ਮਹੀਨੇ ਦੀ ਹੈ ਜਿਸ ਨੂੰ ਹਾਲ ਹੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://twitter.com/suryapsingh_IAS/status/1317715420527251461
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044