ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿਚ ਇਕ ਵਿਅਕਤੀ ਇਕ ਪੁਜਾਰੀ ਨੂੰ ਕ੍ਰਿਕਟ ਦੇ ਬੈਟ ਦੇ ਨਾਲ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਦੇ ਇਕ ਮੰਦਿਰ ਦੇ ਪੁਜਾਰੀ ਦੁਆਰਾ ਇਕ ਕੁੜੀ ਨਾਲ ਛੇੜਛਾੜ ਕਰਨ ਤੇ ਮੰਦਿਰ ਦੇ ਪੁਜਾਰੀ ਦੀ ਕੁੱਟਮਾਰ ਕੀਤੀ ਗਈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੁਝ ਕੀ ਕੀ ਫਰੇਮ ਵਿੱਚ ਤੋਡ਼ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
ਖੋਜ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ “ਦੈਨਿਕ ਭਾਸਕਰ” ਦੀ ਵੈੱਬਸਾਈਟ ਤੇ ਹਾਲ ਹੀ ਦੇ ਵਿੱਚ ਛਪੇ ਇੱਕ ਲੇਖ ਦੇ ਵਿਚ ਮਿਲੀ। ਰਿਪੋਰਟ ਦੇ ਮੁਤਾਬਕ ਇਹ ਘਟਨਾ ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਢਾਬੀ ਕਲਾਂ ਦੀ ਹੈ।
ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ, ਚਾਰ ਮੁੰਡਿਆਂ ਨੇ ਪੁਜਾਰੀ ਨੂੰ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਪੁਜਾਰੀ ਨੇ ਕ੍ਰਿਕਟ ਦਾ ਬੈਟ ਮੰਦਿਰ ਵਿੱਚ ਰੱਖਣ ਤੋਂ ਮਨ੍ਹਾ ਕਰ ਦਿੱਤਾ ਸੀ।

ਰਿਪੋਰਟ ਦੇ ਮੁਤਾਬਕ ਪ੍ਰਾਥਮਿਕ ਜਾਣਕਾਰੀ ਵਿੱਚ ਵਾਇਰਲ ਹੋ ਰਹੀ ਵੀਡੀਓ ਨੂੰ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਹਨ। ਕੋਈ ਪੁਜਾਰੀ ਤੇ ਛੇੜਛਾੜ ਦਾ ਆਰੋਪ ਲਗਾਏ ਜਾਣ ਦੀ ਗੱਲ ਕਰ ਰਿਹਾ ਹੈ ਤਾਂ ਕੁਝ ਲੋਕਾਂ ਦਾ ਮੰਨਣਾ ਹੈ ਕਿ ਖੇਡ ਦੇ ਦੌਰਾਨ ਕੁਝ ਕਹਾਸੁਣੀ ਹੋਣ ਤੇ ਕੁਝ ਲੋਕਾਂ ਨੇ ਪੁਜਾਰੀ ਦੀ ਨਾਲ ਕੁੱਟਮਾਰ ਕੀਤੀ।
ਸਰਚ ਦੇ ਦੌਰਾਨ ਸਾਨੂੰ Kohram.com ਨਾਮਕ ਵੈੱਬਸਾਈਟ ਦਿ ਵਿੱਚ ਛਪੇ ਇੱਕ ਲੇਖ ਦੇ ਵਿਚ ਵਾਇਰਲ ਵੀਡੀਓ ਦੇ ਕੁਝ ਸਕ੍ਰੀਨ ਸ਼ਾਟ ਮਿਲੇ ਜਿੱਥੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਫਤਿਆਬਾਦ ਜ਼ਿਲ੍ਹੇ ਦੇ ਢਾਬੀ ਕਲਾਂ ਪਿੰਡ ਦੇ ਪੁਜਾਰੀ ਨੂੰ ਪਿੰਡ ਦੀ ਇਕ ਕੁੜੀ ਨਾਲ ਛੇੜਛਾੜ ਕਰਨ ਦੇ ਆਰੋਪ ਵਿੱਚ ਕੁਝ ਲੋਕਾਂ ਨੇ ਕੁੱਟਮਾਰ ਕੀਤੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਕਈ ਹੋਰ ਮੀਡੀਆ ਏਜੰਸੀਆਂ ਦੇ ਲੇਖ ਮਿਲੇ ਜਿਨ੍ਹਾਂ ਦੇ ਮੁਤਾਬਕ ਵੀ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਢਾਬੀ ਕਲਾਂ ਪਿੰਡ ਦੇ 26 ਸਾਲ ਦੇ ਪੁਜਾਰੀ ਨੂੰ ਪਿੰਡ ਦੀ ਕੁੜੀ ਦੇ ਨਾਲ ਅਸ਼ਲੀਲ ਗੱਲਾਂ ਕਰਨ ਦੇ ਆਰੋਪ ਵਿੱਚ ਪਿੰਡ ਦੇ ਹੀ ਲੋਕਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ।
ਸਰਚ ਦੇ ਦੌਰਾਨ ਸਾਨੂੰ ਫਤਿਹਾਬਾਦ ਪੁਲੀਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਟਵੀਟ ਮਿਲਿਆ ਜਿਸ ਦੇ ਮੁਤਾਬਕ ਪੁਲੀਸ ਨੇ ਘਟਨਾ ਦੇ ਵਿੱਚ ਸ਼ਾਮਲ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਤੋਂ ਇਲਾਵਾ ਅਸੀਂ ਮਾਮਲੇ ਦੀ ਸਟੀਕ ਜਾਣਕਾਰੀ ਦੇ ਲਈ ਫਤਿਹਾਬਾਦ ਪੁਲੀਸ ਨਾਲ ਸੰਪਰਕ ਕੀਤਾ ਜਿੱਥੇ ਪੁਲੀਸ ਨੇ ਜਾਣਕਾਰੀ ਦਿੱਤੀ ਕਿ ਇਹ ਘਟਨਾ ਫਤਿਹਾਬਾਦ ਦੇ ਅਧੀਨ ਪੈਂਦੇ ਢਾਬੀ ਕਲਾਂ ਪਿੰਡ ਦੀ ਹੀ ਹੈ।
ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਪੁਜਾਰੀ ਦੀ ਕੁੱਟਮਾਰ ਵਾਲਾ ਇਹ ਵੀਡਿਓ ਬੰਗਾਲੀ ਭਾਸ਼ਾ ਦੇ ਵਿੱਚ ਵੀ ਗੁੰਮਰਾਹਕੁਨ ਦਾਅਵੇ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੀ ਜਾਣਕਾਰੀ ਖੁਦ ਪੱਛਮ ਬੰਗਾਲ ਦੀ ਪੁਲੀਸ ਨੇ ਟਵਿੱਟਰ ਤੇ ਟਵੀਟ ਕਰਕੇ ਦਿੱਤੀ।
ਹਾਲਾਂਕਿ , ਪੜਤਾਲ ਦੇ ਦੌਰਾਨ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਅਧੀਨ ਪੈਂਦੀ ਢਾਬੀ ਕਲਾਂ ਵਿੱਚ ਗੁਜ਼ਾਰੀ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਗੁਜਰਾਤ ਦਾ ਨਹੀਂ ਸਗੋਂ ਹਰਿਆਣੇ ਦਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁਜਰਾਤ ਦੀ ਨਹੀਂ ਸਗੋਂ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਅਧੀਨ ਪੈਂਦੇ ਢਾਬੀ ਕਲਾਂ ਦੀ ਹੈ।
Result: Misleading
Sources
https://kohraam.com/state-news/temple-priest-by-bat-in-hariyana-181687.html/
https://twitter.com/WBPolice/status/1324237793434849280
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044