ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ ਭੱਜ ਚੁੱਕੇ ਵਿਜੇ ਮਾਲਿਆ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਦਾਅਵਾ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਵਿਜੇ ਮਾਲਿਆ ਦੇ ਨਾਮ ਤੋਂ Axis Bank ਦੇ ਇਕ ਚੈੱਕ ਦੀ ਤਸਵੀਰ ਵਾਇਰਲ ਹੋ ਰਹੀ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਡਨ ਭੱਜਣ ਤੋਂ ਪਹਿਲਾਂ ਵਿਜੈ ਮਾਲਿਆ ਦੁਆਰਾ ਭਾਰਤੀ ਜਨਤਾ ਪਾਰਟੀ ਨੂੰ 35 ਕਰੋੜ ਰੁਪਏ ਦਾ ਚੰਦਾ ਦਿੱਤਾ ਗਿਆ ਸੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
Fact Check/ Verification
ਵਿਜੈ ਮਾਲਿਆ ਦੇ ਨਾਮ ਤੋਂ ਵਾਇਰਲ ਹੋ ਰਹੀ ਚੈੱਕ ਦੀ ਸੱਚਾਈ ਜਾਣਨ ਦਿੱਲੀ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਬੋਰਡ ਦੀ ਮੱਦਦ ਨਾਲ ਵਾਇਰਲ ਦਾਵੀ ਨੂੰ ਖੰਗਾਲਿਆ ਪਰ ਸਰਚ ਦੇ ਦੌਰਾਨ ਸਾਨੂੰ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।

ਸਰਚ ਦੇ ਦੌਰਾਨ ਸਾਨੂੰ ਦ ਹਿੰਦੂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਵਿਜੇ ਮਾਲਿਆ 2 ਮਾਰਚ , 2016 ਨੂੰ ਭਾਰਤ ਤੋਂ ਵਿਦੇਸ਼ ਭੱਜ ਗਏ ਸਨ ਜਦਕਿ ਵਾਇਰਲ ਹੋ ਰਹੇ ਚੈਕ ਤੇ ਤਾਰੀਖ ਨਵੰਬਰ 8,2016 ਦੀ ਦਿੱਤੀ ਹੋਈ ਹੈ।

ਪੜਤਾਲ ਦੇ ਦੌਰਾਨ ਸਨ ਟਵਿੱਟਰ ਤੇ ਵਿਜੇ ਮਾਲਿਆ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਕੀਤਾ ਗਿਆ ਟਵੀਟ ਮਿਲਿਆ। ਇਸ ਹੈਂਡਲ ਤੇ ਇਕ ਲੈਟਰ ਟਵੀਟ ਕੀਤਾ ਗਿਆ ਹੈ ਜਿਸ ਉਤੇ ਮਾਲਿਆ ਦੇ ਦਸਤਖ਼ਤ ਹਨ। ਅਸੀਂ ਪਾਇਆ ਕਿ ਬਾਦਲ ਚੈੱਕ ਦੀ ਵਿੱਚ ਕੀਤੇ ਕਿ ਦਸਤਖਤ ਫਰਜ਼ੀ ਹਨ।
ਵਾਇਰਲ ਹੋ ਰਹੇ ਚੈਕ ਨੂੰ ਧਿਆਨ ਨਾਲ ਦੇਖਣ ਤੇ ਅਸੀਂ ਪਾਇਆ ਕਿ ਉਸ ਉੱਤੇ ਗਲੈਮਰ ਸਟੀਲ ਪ੍ਰਾਈਵੇਟ ਲਿਮਟਿਡ ਲਿਖਿਆ ਹੋਇਆ ਹੈ। ਇਸ ਕੰਪਨੀ ਦੇ ਡਾਇਰੈਕਟਰ ਅਮਿਤ ਕੁਮਾਰ ਸਕਸੈਨਾ ਅਤੇ ਮੁਕੇਸ਼ ਕੁਮਾਰ ਹਨ।

ਵਿਚ ਤਸਵੀਰਾਂ ਤੇ ਦੇਖਿਆ ਜਾ ਸਕਦਾ ਹੈ ਕਿ ਵਾਇਰਲ ਚੈੱਕ ਵਿੱਚ ਕਈ ਗ਼ਲਤੀਆਂ ਹਨ।

ਪਹਿਲੀ ਗਲਤੀ – ਇਸ ਚੈੱਕ ਵਿੱਚ ਭਾਰਤੀ ਜਨਤਾ ਪਾਰਟੀ ਦੇ ਅੱਖਰ ਗ਼ਲਤ ਲਿਖੇ ਹੋਏ ਹਨ।
ਦੂਜੀ ਗਲਤੀ – ਜਿਸ ਤਰੀਕ ਦਾ ਦਾਅਵਾ ਇਸ ਚੈੱਕ ਵਿੱਚ ਕੀਤਾ ਜਾ ਰਿਹਾ ਹੈ ਉਹ ਸਹੀ ਨਹੀਂ ਹੈ ਕਿਉਂਕਿ ਮਾਲਿਆ 2 ਮਾਰਚ,2016 ਨੂੰ ਦੇਸ਼ ਛੱਡ ਕੇ ਭੱਜ ਗਏ ਸਨ।
ਤੀਜੀ ਗਲਤੀ – ਇਸ ਚੈਕ ਵਿੱਚ ਵਿਜੈ ਮਾਲਿਆ ਦੁਆਰਾ ਕੀਤੇ ਕਿ ਦਸਤਖ਼ਤ ਅਸਲੀ ਨਹੀਂ ਹਨ।
ਚੌਥੀ ਗਲਤੀ – ਵਾਇਰਲ ਚੈਕ ਤੇ ਗਲੈਮਰ ਸਟੀਲ ਪ੍ਰਾਈਵੇਟ ਲਿਮਟਿਡ ਲਿਖਿਆ ਹੋਇਆ ਹੈ ਜਿਸ ਦੇ ਡਾਇਰੈਕਟਰ ਅਮਿਤ ਕੁਮਾਰ ਸਕਸੈਨਾ ਅਤੇ ਮੁਕੇਸ਼ ਕੁਮਾਰ ਹਨ।
ਪੰਜਵੀਂ ਗ਼ਲਤੀ– ਇਸ ਚੈਕ ਦੇ ਵਿਚ ਦੋ ਲਾਈਨ ਖਿੱਚਕੇ ਕਰਾਸ ਕੀਤਾ ਹੋਇਆ ਹੈ ਜਦ ਕਿ ਇਹ ਕਰਾਸ ਚੈਕ ਦੇ ਸੱਜੇ ਤੋਂ ਉੱਪਰ ਦੀ ਤਰਫ਼ ਕੀਤਾ ਜਾਂਦਾ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਨਾਮ ਤੋਂ ਵਾਇਰਲ ਹੋ ਰਿਹਾ 35 ਕਰੋੜ ਦਾ ਚੈੱਕ ਫ਼ਰਜ਼ੀ ਹੈ। ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਚੈੱਕ ਦੀ ਫੋਟੋਸ਼ਾਪ ਤਸਵੀਰ ਨੂੰ ਗਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
Twitter https://twitter.com/TheVijayMallya/status/1011557284521152512
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044