ਸ਼ੁੱਕਰਵਾਰ, ਜੂਨ 9, 2023
ਸ਼ੁੱਕਰਵਾਰ, ਜੂਨ 9, 2023

HomePunjabiਕੀ ਜਰਮਨੀ ਵਿੱਚ ਪੈਦਾ ਹੋਇਆ ਤਿੰਨ ਅੱਖਾਂ ਵਾਲਾ ਬੱਚਾ? ਐਡੀਟਡ ਵੀਡੀਓ ਹੋਈ...

ਕੀ ਜਰਮਨੀ ਵਿੱਚ ਪੈਦਾ ਹੋਇਆ ਤਿੰਨ ਅੱਖਾਂ ਵਾਲਾ ਬੱਚਾ? ਐਡੀਟਡ ਵੀਡੀਓ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ

ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ ਵਿੱਚ ਤਿੰਨ ਅੱਖਾਂ ਵਾਲਾ ਬੱਚਾ ਪੈਦਾ ਹੋਇਆ।

https://www.facebook.com/watch/?v=650293208916289

ਫੈਕਟ ਚੈਕ/ਵੇਰੀਫਿਕੇਸ਼ਨ

ਸੋਸ਼ਲ ਮੀਡੀਆ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਚੇ ਦੇ ਮੱਥੇ ਦੇ ਉੱਤੇ ਤੀਜੀ ਅੱਖ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ ਦੇ ਵਿੱਚ ਤਿੰਨ ਅੱਖਾਂ ਵਾਲਾ ਬੱਚਾ ਪੈਦਾ ਹੋਇਆ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਜਿਵੇਂ ਫੇਸਬੁੱਕ ਅਤੇ ਟਵਿੱਟਰ ਦੇ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਜਰਮਨੀ ਵਿੱਚ ਪੈਦਾ ਹੋਇਆ ਤਿੰਨ ਅੱਖਾਂ ਵਾਲਾ ਬੱਚਾ’।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਕੁਝ ਟੂਲਜ਼ ਅਤੇ Invid ਦੀ ਮਦਦ ਦੇ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸਰਚ ਦੇ ਦੌਰਾਨ ਸਾਨੂੰ ਪੰਜਾਬ ਦੀ ਨਾਮਵਰ ਮੀਡੀਆ ਏਜੰਸੀ ਜਗਬਾਣੀ ਦੀ ਇੱਕ ਵੀਡੀਓ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਡਿਜ਼ੀਟਲ ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।

https://www.facebook.com/JagBaniOnline/videos/365883571062125/

ਅਸੀਂ ਗੂਗਲ ਤੇ ਕੁਝ ਗਿਵਰਜ਼ ਦੀ ਮਦਦ ਦੇ ਨਾਲ ਵੀਡੀਓ ਦੀ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ। ਗੌਰਤਲਬ ਹੈ ਕਿ ਜੇਕਰ ਇਸ ਤਰ੍ਹਾਂ ਦਾ ਬੱਚਾ ਜਰਮਨੀ ਵਿੱਚ ਪੈਦਾ ਹੋਇਆ ਹੁੰਦਾ ਤਾਂ ਮੀਡੀਆ ਜਾਂ ਨਿਊਜ਼ ਏਜੰਸੀਆਂ ਨੇ ਇਸ ਨੂੰ ਲੈ ਕੇ ਕੋਈ ਨਾ ਕੋਈ ਰਿਪੋਰਟ ਜ਼ਰੂਰ ਪ੍ਰਕਾਸ਼ਿਤ ਕੀਤੀ ਹੁੰਦੀ ਜਦ ਕਿ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।

ਉਨ੍ਹਾਂ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੌਡ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਦਿਖਾਈ ਦੇ ਰਹੇ ਬੱਚੇ ਦੀ ਖੱਬੀ ਅੱਖ ਨੂੰ ਕੁਝ ਟੂਲਸ ਦੀ ਮਦਦ ਦੇ ਨਾਲ ਮੱਥੇ ਉੱਤੇ ਲਗਾਇਆ ਗਿਆ ਹੈ। ਤੁਸੀਂ ਨੀਚੇ ਦਿੱਤੀ ਗਈ ਤਸਵੀਰ ਦੇ ਵਿੱਚ ਬੱਚੇ ਦੀਆਂ ਅੱਖਾਂ ਦੇ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

ਅਸੀਂ ਵਾਇਰਲ ਵੀਡੀਓ ਲੈ ਕੇ ਵੀਡੀਓ ਐਡੀਟਰ ਵਿਪੁਲ ਜੈਦਕਾ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਨੂੰ ਕੁਝ ਟੂਲਸ ਦੀ ਮਦਦ ਦੇ ਨਾਲ ਮਨਾਇਆ ਗਿਆ ਹੈ ਅਤੇ ਇਹ ਵੀਡੀਓ ਫਰਜ਼ੀ ਹੈ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ ਜਿਸ ਨੂੰ ਕੁਝ ਟੂਲਜ਼ ਦੀ ਮਦਦ ਦੇ ਨਾਲ ਬਣਾਇਆ ਗਿਆ ਹੈ।

ਟੂਲਜ਼ ਵਰਤੇ:  

  • ਗੂਗਲ ਸਰਚ
  • ਮੀਡੀਆ ਰਿਪੋਰਟ
  •  ਫੇਸਬੁੱਕ ਸਰਚ 
  • Invid

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular