ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਦੀ ਹੋਈ ਗੁਪਤ ਮੀਟਿੰਗ? ਫੋਟੋਸ਼ਾਪ...

ਕੀ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਦੀ ਹੋਈ ਗੁਪਤ ਮੀਟਿੰਗ? ਫੋਟੋਸ਼ਾਪ ਕਲਿਪ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਗੁਪਤ ਮੀਟਿੰਗ ਹੋਈ।

fabricated newspaper clip meeting between captain amarinder singh bhagwant mann gone viral

Fact Check/Verification

2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਸੋਸ਼ਲ ਮੀਡੀਆ ਉੱਤੇ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਲੀਡਰਾਂ ਵੱਲੋਂ ਆਪਣੀ ਆਪਣੀ ਪਾਰਟੀ ਦੇ ਹੱਕ ਵਿੱਚ ਸੋਸ਼ਲ ਮੀਡਿਆ ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਇਸ ਦੌਰਾਨ ਕਈ ਗੁੰਮਰਾਹਕੁੰਨ ਅਤੇ ਫਰਜ਼ੀ ਪੋਸਟਾਂ ਨੂੰ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇੱਕ ਅਖਬਾਰ ਦੀ ਕਲਿਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਂਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਗੁਪਤ ਮੀਟਿੰਗ ਹੋਈ ਹੈ । ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਦੇ ਨਾਮ ਤੋਂ ਕਈ ਫਰਜ਼ੀ ਬਿਆਨ ਸੋਸ਼ਲ ਮੀਡਿਆ ‘ਤੇ ਵਾਇਰਲ ਹੋਏ ਸਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਖਾਸਤੌਰ ਤੋਂ ਵਟਸਐਪ ਦੇ ਉੱਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

fabricated newspaper clip meeting between captain amarinder singh bhagwant mann gone viral

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਤੇ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀਵਰਡ ਸੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ , ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ।

ਗੌਰਤਲਬ ਹੈ ਕਿ , ਜੇਕਰ ਕਿਸੀ ਨਿਊਜ਼ ਅਤੇ ਮੀਡੀਆ ਏਜੰਸੀ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਖ਼ਬਰ ਪ੍ਰਕਾਸ਼ਿਤ ਕੀਤੀ ਹੁੰਦੀ ਤਾਂ ਉਸ ਨੂੰ ਲੈ ਕੇ ਕੋਈ ਨਾ ਕੋਈ ਮੀਡੀਆ ਰਿਪੋਰਟ ਜ਼ਰੂਰ ਹੁੰਦੀ ਪਰ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ।

fabricated newspaper clip meeting between captain amarinder singh bhagwant mann gone viral

ਅਸੀਂ ਇਹ ਵੀ ਪਾਇਆ ਕਿ ਕਈ ਸੋਸ਼ਲ ਮੀਡਿਆ ਯੂਜ਼ਰਾਂ ਨੇ ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਨੂੰ ਫਰਜ਼ੀ ਦੱਸਿਆ।

fabricated newspaper clip meeting between captain amarinder singh bhagwant mann gone viral

ਹੁਣ ਅਸੀਂ ਵਾਇਰਲ ਹੋ ਰਹੀ ਪੋਸਟ ਨੂੰ ਗੌਰ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਰਿਪੋਰਟ ਦੇ ਵਿੱਚ ਕਾਫੀ ਗ਼ਲਤੀਆਂ ਸਨ ਜੋ ਆਮ ਤੌਰ ਉੱਤੇ ਨਹੀਂ ਹੁੰਦੀਆਂ। ਅਸੀਂ ਇਹ ਵੀ ਪਾਇਆ ਕਿ ਵਾਇਰਲ ਹੋ ਰਹੀ ਪੋਸਟ ਦੇ ਅੱਖਰਾਂ ਦੇ ਵਿੱਚ ਕਾਫੀ ਅੰਤਰ ਸੀ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।

fabricated newspaper clip meeting between captain amarinder singh bhagwant mann gone viral

ਅਸੀਂ ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਨਾਲ ਵੀ ਸੰਪਰਕ ਕੀਤਾ। ਸੰਪਰਕ ਕਾਇਮ ਹੋਣ ਤੋਂ ਬਾਅਦ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ ਜਿਸਨੂੰ ਫੋਟੋਸ਼ੋਪ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਚਕਾਰ ਗੁਪਤ ਮੀਟਿੰਗ ਨੂੰ ਲੈ ਕੇ ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਫਰਜ਼ੀ ਹੈ।

Result: Fabricated News

Our Sources

Photoshopped Image: https://drive.google.com/file/d/1pz9SbInxkMpm_jSJ7GNcvMd8tHwGXZrs/view?usp=sharing

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular