ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਨੂੰ ਲੈ ਕੇ ਵਾਇਰਲ ਹੋਇਆ ਗੁੰਮਰਾਹਕੁੰਨ ਦਾਅਵਾ

ਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਨੂੰ ਲੈ ਕੇ ਵਾਇਰਲ ਹੋਇਆ ਗੁੰਮਰਾਹਕੁੰਨ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਮੀ ਜਨਰਲ ਤਰਨਜੀਤ ਸਿੰਘ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਯੂਜ਼ਰਾਂ ਨੇ ਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਮੀ ਜਨਰਲ ਤਰਨਜੀਤ ਸਿੰਘ ਨੂੰ ਮੋਦੀ ਸਰਕਾਰ ਦੇ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਸੀਂ ਪਾਇਆ ਕਿ ਇਸ ਦਾਅਵੇ ਨੂੰ ਸ਼ੇਅਰ ਕਰਨ ਵਾਲਿਆਂ ਦੇ ਵਿੱਚੋਂ ਜ਼ਿਆਦਾਤਰ ਯੂਜ਼ਰ ਪਾਕਿਸਤਾਨ ਨਾਲ ਸੰਬੰਧਿਤ ਹਨ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਕੁਝ ਕੀ ਵਰਡ ਦੀ ਮਦਦ ਦੇ ਨਾਲ ਇਸ ਦਾਅਵੇ ਨੂੰ ਖੰਗਾਲਿਆ।

ਜਾਂਚ ਦੇ ਦੌਰਾਨ ਸਾਨੂੰ ਰੱਖਿਆ ਮੰਤਰਾਲੇ ਦੇ ਵੱਲੋਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਸਪੱਸ਼ਟੀਕਰਨ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਮਹਿਜ਼ ਇਕ ਅਫਵਾਹ ਦੱਸਿਆ।

ਸਪੱਸ਼ਟੀਕਰਨ ਦਿੰਦਿਆਂ ਉਹਨਾ ਨੇ ਲਿਖਿਆ ਕਿ ਵਾਇਰਲ ਹੋ ਰਿਹਾ ਦਾਅਵਾ ਮਹਿਜ਼ ਇੱਕ ਅਫਵਾਹ ਹੈ ਅਤੇ ਪਾਕਿਸਤਾਨ ਭਾਰਤੀ ਆਰਮੀ ਅਤੇ ਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਨੂੰ ਬਦਨਾਮ ਕਰਨ ਦੇ ਲਈ ਗੁੰਮਰਾਹਕੁੰਨ ਕੰਪੇਨ ਚਲਾ ਰਿਹਾ ਹੈ।

ਇਸ ਮਾਮਲੇ ਨੂੰ ਲੈ ਕੇ ਭਾਰਤੀ ਆਰਮੀ ਨੇ ਟਵਿੱਟਰ ਤੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ।

ਗੂਗਲ ਦੇ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਾਨੂੰ ਵਾਇਰਲ ਹੋ ਰਹੀ ਤਸਵੀਰ ਮੀਡੀਆ ਨਿਊਜ ਏਜੰਸੀ ANI ਤੇ ਮਿਲੀ ਜਿਸ ਨੂੰ ਅਕਤੂਬਰ 2019 ਵਿੱਚ ਅਪਲੋਡ ਕੀਤਾ ਗਿਆ ਸੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਟਵੀਟ ਦੇ ਮੁਤਾਬਕ ਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਨੇ ਡਿਫੈਂਸ ਸਟਾਫ (ਆਪ੍ਰੇਸ਼ਨ) ਦੇ ਡਿਪਟੀ ਚੀਫ ਵੱਲੋਂ ਅਹੁਦਾ ਸੰਭਾਲਿਆ ਹੈ।

ANI ਨੇ ਹਾਲ ਹੀ ਦੇ ਵਿੱਚ ਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਦਾ ਇੱਕ ਟਵੀਟ ਸਾਂਝਾ ਕੀਤਾ ਜਿਸ ਵਿਚ ਆਰਮੀ ਦੇ ਜੁਆਇੰਟ ਆਪ੍ਰੇਸ਼ਨ ਨੂੰ ਲੈ ਕੇ ਆਰਮੀ ਜਨਰਲ ਤਰਨਜੀਤ ਸਿੰਘ ਨੇ ਬਿਆਨ ਦਿੱਤਾ ਸੀ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਆਰਮੀ ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਨੂੰ ਲੈ ਕੇ ਵਾਇਰਲ ਹੋ ਰਿਹੈ ਦਾਅਵਾ ਗਲਤ ਅਤੇ ਗੁੰਮਰਾਹਕੁੰਨ ਹੈ।

Result:Misleading

Sources

https://pib.gov.in/PressReleasePage.aspx?PRID=1660731

https://twitter.com/ANI/status/1311598267470233601

https://twitter.com/ani/status/1184810835996110848?lang=en

https://twitter.com/adgpi/status/1310262366475444225

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular