Claim
ਸੋਸ਼ਲ ਮੀਡਿਆ ਤੇ ਮੀਡਿਆ ਅਦਾਰਾ ਪੀਟੀਸੀ ਨਿਊਜ਼ ਦਾ ਇੱਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਤਸਵੀਰ ਲੱਗੀ ਹੋਈ ਹੈ। ਗ੍ਰਾਫਿਕ ਮੁਤਾਬਕ ਤਰਸੇਮ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਿਯੁਕਤ ਹੋਣ ਤੇ ਵਧਾਈ ਦਿੱਤੀ।

ਗੋਰਤਲਬ ਹੈ ਕਿ ਗਿਆਨੀ ਰਘਬੀਰ ਸਿੰਘ ਨੂੰ 7 ਮਾਰਚ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਸੀ। ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਿਆ ਗਿਆ ਸੀ।
Fact Check/Verification
ਵਾਇਰਲ ਹੋ ਰਹੇ ਗ੍ਰਾਫਿਕ ਦੀ ਜਾਂਚ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾ ਪੀਟੀਸੀ ਨਿਊਜ਼ ਦੇ ਫੇਸਬੁੱਕ ਅਕਾਊਂਟ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਿਹਾ ਪੋਸਟਰ ਨਹੀਂ ਮਿਲਿਆ।
ਹਾਲਾਂਕਿ, ਸਾਨੂੰ ਪੀਟੀਸੀ ਨਿਊਜ਼ ਦੁਆਰਾ ਅਪਲੋਡ ਇੱਕ ਹੋਰ ਪੋਸਟਰ ਮਿਲਿਆ ਜੋ ਹੁਬੂਹੁ ਵਾਇਰਲ ਪੋਸਟਰ ਨਾਲ ਮੇਲ ਖਾਂਦਾ ਹੈ। ਇਸ ਪੋਸਟਰ ਤੇ ਪਿਛਲੇ ਤਕਰੀਬਨ 35 ਸਾਲ ਤੋਂ ਜੇਲ ਵਿੱਚ ਬੰਦ ਗੁਰਦੀਪ ਸਿੰਘ ਖੇੜਾ ਦੀ ਤਸਵੀਰ ਲੱਗੀ ਹੋਈ ਹੈ ਅਤੇ ਗੁਰਦੀਪ ਸਿੰਘ ਖੇੜਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੱਤੀ ਸੀ।

ਵਾਇਰਲ ਹੋ ਰਹੇ ਪੋਸਟਰ ਦੀ ਪੁਸ਼ਟੀ ਦੇ ਲਈ ਅਸੀਂ ਪੀਟੀਸੀ ਨਿਊਜ਼ ਦੇ ਐਡੀਟਰ ਹਰਪ੍ਰੀਤ ਸਿੰਘ ਸਾਹਨੀ ਨੂੰ ਸੰਪਰਕ ਕੀਤਾ। ਨਿਊਜ਼ਚੈਕਰ ਨਾਲ ਗੱਲ ਕਰਦਿਆਂ ਹਰਪ੍ਰੀਤ ਸਿੰਘ ਸਾਹਨੀ ਨੂੰ ਵਾਇਰਲ ਹੋ ਰਹੇ ਗ੍ਰਾਫਿਕ ਨੂੰ ਫਰਜ਼ੀ ਦੱਸਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਇਹ ਸਰਚ ਕੀਤਾ ਕੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਨੂੰ ਵਧਾਈ ਦਿੱਤੀ ਸੀ ਜਾ ਨਹੀਂ। ਇਸ ਨੂੰ ਲੈ ਕੇ ਕੋਈ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਸੋਸ਼ਲ ਮੀਡਿਆ ਤੇ ਪੀਟੀਸੀ ਨਿਊਜ਼ ਦਾ ਦੱਸਕੇ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ।
Sources
Facebook post uploaded by PTC News, Dated March 10, 2025
Conversation with Harpreet Singh, Editor, PTC News