ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਇਕ ਮੁਸਲਿਮ ਵਿਅਕਤੀ ਸਿੱਖ ਦੇ ਭੇਸ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਹੈ।

ਅਰਨਬ ਗੋਸਵਾਮੀ ਦੇ ਪੈਰੀਡੀ ਹੈਂਡਲ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਸਰਦਾਰ ਜੀ ਦੀਆਂ ਮੁੱਛਾਂ ਕਿੱਥੇ ਗਈਆਂ।

ਟਵਿੱਟਰ ਯੂਜ਼ਰ ਮਨਜੀਤ ਬੱਗਾ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ ਅਸੀਂ ਪਾਇਆ ਕਿ ਇਕ ਫੇਸਬੁੱਕ ਪੇਜ ਤੇ ਪੋਸਟ ਕੀਤੀ ਗਈ ਇਸ ਤਸਵੀਰ ਤੇ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ਬੀਜੇਪੀ ਆਈਟੀ ਸੈੱਲ ਹੁਣ ਮੁੱਛਾਂ ਵੀ ਆਨਲਾਈਨ ਕੱਟ ਰਹੇ ਹਨ। ਯੂਜ਼ਰ ਨੇ ਕਮੈਂਟ ਸੈਕਸ਼ਨ ਵਿਚ ਇਕ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ। ਇਸ ਨਾਲ ਇਕ ਤਸਵੀਰ ਨੂੰ ਵੀ ਯੂਜ਼ਰ ਨੇ ਅਪਲੋਡ ਕੀਤਾ।

ਅਸੀਂ ਵੀਡਿਓ ਦੇ ਵਿੱਚ ਦਿੱਤੇ ਗਏ ਲਿੰਕ ਨੂੰ ਖੋਲ੍ਹਿਆ। ਇਸ ਵੀਡੀਓ ਲਿੰਕ ਵਿਚ ਹਿੰਦੁਸਤਾਨ ਲਾਈਫ ਫਰਹਾਨ ਨਾਮ ਦੇ ਪੇਜ ਨੇ 29 ਨਵੰਬਰ 2020 ਨੂੰ ਇੱਕ ਲਾਈਵ ਵੀਡੀਓ ਅਪਲੋਡ ਕੀਤਾ। ਇਸ ਫੇਸਬੁੱਕ ਲਾਈਵ ਦੇ ਵਿੱਚ ਬਜ਼ੁਰਗ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ ਜਿਸ ਤੇ ਉਨ੍ਹਾਂ ਦੀਆਂ ਮੁੱਛਾਂ ਵੀ ਦਿਖ ਰਹੀਆਂ ਹਨ।
Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ

ਤੁਸੀਂ ਨੀਚੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਅਤੇ ਫੇਸਬੁੱਕ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਐਡਿਟ ਕਰ ਕੇ ਬਣਾਇਆ ਗਿਆ ਹੈ।
Result: Manipulated
Sources
https://www.facebook.com/groups/331128271511305/permalink/370709207553211
https://www.facebook.com/watch/live/?v=208690440724727&ref=watch_permalink
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044