ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੀ ਬੱਚੀ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ...

ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੀ ਬੱਚੀ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਨਹੀਂ ਹੈ ਸੰਬੰਧ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਿਸਾਨ ਆਰਡੀਨੈਂਸ ਬਿੱਲ ਦੇ ਖਿਲਾਫ ਚੱਲ ਰਹੇ ਅੰਦੋਲਨ ਦੇ ਨਾਲ ਜੋੜ ਕੇ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਕਿਸਾਨ ਕਾਨੂੰਨ ਨੂੰ ਲੈ ਕੇ ਹਰ ਰੋਜ਼ ਨਵੇਂ ਨਵੇਂ ਦਾਅਵੇ ਵਾਇਰਲ ਹੋ ਰਹੇ ਹਨ ਸੋਸ਼ਲ ਮੀਡੀਆ ਤੇ ਯੂਜ਼ਰ ਆਮਤੌਰ ਤੇ ਪੁਰਾਣੀਆਂ ਵੀਡੀਓ ਤਸਵੀਰਾਂ ਨੂੰ ਕਿਸਾਨ ਅੰਦੋਲਨ  ਨਾਲ ਜੋਡ਼ ਕੇ ਸ਼ੇਅਰ ਕਰ ਦਿੰਦੇ ਹਨ।

ਤੁਸੀਂ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬੀ ਵਿੱਚ ਕੀਤੇ ਗਏ ਫੈਕਟ ਚੈੱਕ ਇੱਥੇ ਪੜ੍ਹ   ਸਕਦੇ ਹੋ।

ਸੋਸ਼ਲ ਮੀਡੀਆ ਤੇ ਇਕ ਛੋਟੀ ਜਿਹੀ ਬੱਚੀ ਜੋ ਲੰਗਰ ਵਿਚ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ , ਉਸ  ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਿਸਾਨ ਅੰਦੋਲਨ ਦੀ ਹੈ ਜਿੱਥੇ ਇਹ ਬੱਚੀ ਸੇਵਾ ਕਰ ਰਹੀ ਹੈ।


ਸੋਸ਼ਲ ਮੀਡੀਆ ਤੇ ਫੇਸਬੁੱਕ ਪੇਜ ਹਰਿਆਣਾ ਲਈ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ,” ਪਿਆਰੀ ਬਿਟੀਆ ਕਿਸਾਨ ਅੰਦੋਲਨ ਵਿਚ ਆਪਣਾ ਯੋਗਦਾਨ ਦੇ ਰਹੀ ਹੈ।” ਇਸ ਤਸਵੀਰ ਨੂੰ ਹੁਣ ਤਕ 22,00 ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਜਦਕਿ 478 ਤੋਂ ਵੱਧ ਲੋਕ ਇਸ ਤਸਵੀਰ ਨੂੰ ਸ਼ੇਅਰ ਕਰ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮ ਫੇਸਬੁੱਕ , ਟਵਿੱਟਰ ਅਤੇ ਵਟਸਐਪ ਤੇ ਵੀ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।


ਡਾ. ਦਲਜੀਤ ਸਿੰਘ ਚੀਮਾ ਜੋ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ , ਉਨ੍ਹਾਂ ਨੇ ਵੀ ਇਸ ਤਸਵੀਰ ਨੂੰ ਆਪਣੀ ਅਧਿਕਾਰਿਕ ਫੇਸਬੁੱਕ ਹੈਂਡਲ ਤੇ ਸ਼ੇਅਰ ਕੀਤਾ।

Fact check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸੂਰਜ ਦੇ ਦੌਰਾਨ ਸਾਨੂੰ ਇਸ ਤਸਵੀਰ ਦੇ ਨਾਲ ਜੁੜੀ ਕਈ ਜਾਣਕਾਰੀਆਂ ਪ੍ਰਾਪਤ ਹੋਈਆਂ। ਇਸ ਦੌਰਾਨ ਸਾਨੂੰ ਪਤਾ ਚੱਲਿਆ ਕਿ ਤਸਵੀਰ ਨੂੰ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸਲ ਦੇ ਵਿਚ ਇਹ ਤਸਵੀਰ ਤਿੰਨ ਸਾਲ ਪੁਰਾਣੀ ਜਾਣੀ ਕਿ ਸਾਲ 2017 ਦੀ ਹੈ।

ਗੂਗਲ ਰਿਵਰਸ ਤੇ ਸਰਚ ਕਰਨ ਤੋਂ ਬਾਅਦ ਸਾਨੂੰ ਇਕ ਫੇਸਬੁੱਕ ਪੇਜ ਗੁਰੂ ਕਾ ਲੰਗਰ ਤੇ ਵਾਇਰਲ ਹੋ ਰਹੀ ਤਸਵੀਰ ਮਿਲੀ ਇਸ ਪੇਜ ਤੇ ਤਸਵੀਰ ਨੂੰ ਜੁਲਾਈ 14,2017 ਨੂੰ ਅਪਲੋਡ ਕੀਤਾ ਗਿਆ ਸੀ।

ਇਕ ਹੋਰ ਫੇਸਬੁੱਕ ਪੇਜ ਤੇ ਇਸ ਤਸਵੀਰ ਨੂੰ ਮਾਰਚ 15 ,2017 ਨੂੰ ਅਪਲੋਡ ਕੀਤਾ ਗਿਆ ਸੀ। ਹਾਲਾਂਕਿ ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਹੋ ਰਹੀ ਤਸਵੀਰ ਦੇ ਬਾਰੇ ਵਿੱਚ  ਪੂਰੀ ਜਾਣਕਾਰੀ ਨਹੀਂ ਜੁਟਾ ਸਕੇ ਪਰ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਮੌਜੂਦਾ ਕਿਸਾਨ ਅੰਦੋਲਨ ਦੀ ਨਹੀਂ ਹੈ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਕਰੀਬਨ 3 ਸਾਲ ਪੁਰਾਣੀ ਹੈ। ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Result: False

Sources

https://www.facebook.com/138797922995111/photos/%E0%A8%97%E0%A9%81%E0%A8%B0%E0%A9%82-%E0%A8%95%E0%A8%BE-%E0%A8%B2%E0%A9%B0%E0%A8%97%E0%A8%B0/692094264332138/

https://www.facebook.com/GuruKaLangar/photos/a.212260975545295/1207265616044821


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular