Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕਲੇਮ:
ਸੋਸ਼ਲ ਮੀਡੀਆ ਤੇ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਇੱਕ ਡੇਟਸ਼ੀਟ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 18 ਜੁਲਾਈ ਤੋਂ ਸ਼ੁਰੂ ਹੋਣਗੀਆਂ।
ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਤੇ ਪੰਜਾਬ ਵੀ ਮੁਸਤੀ ਦੇ ਨਾਮ ਤੇ ਇੱਕ ਡੇਟਸ਼ੀਟ ਵਾਇਰਲ ਹੋ ਰਹੀ ਹੈ। ਵਾਇਰਲ ਡੇਟ ਸ਼ੀਟ ਵਿੱਚ ਬੀਏ , ਬੀਕਾਮ, ਬੀਐਸਸੀ ਦੇ ਚੌਥੇ ਸਮੈਸਟਰ ਦੇ ਐਗਜ਼ਾਮ ਦਿਖਾਏ ਗਏ ਹਨ ਅਤੇ ਡੇਟ ਸ਼ੀਟ ਵਿੱਚ ਐਗਜ਼ਾਮ ਕੋਡ ਅਤੇ ਸਬਜੈਕਟ ਕੋਡ ਵੀ ਲਿਖੇ ਹੋਏ ਹਨ।ਵਾਇਰਲ ਡੇਟਸ਼ੀਟ ਹੂਬਹੂ ਯੂਨੀਵਰਸਿਟੀ ਦੀ ਤਰਫ਼ ਤੋਂ ਜਾਰੀ ਹੋਣ ਵਾਲੀ ਡੇਟਸ਼ੀਟ ਨਾਲ ਮਿਲਦੀ ਜੁਲਦੀ ਹੈ। ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਕੋਲ ਲਗਾਤਾਰ ਸਵਾਲ ਆ ਰਹੇ ਹਨ ਕਿਉਂਕਿ ਪੰਜਾਬ ਯੂਨਵਰਸਿਟੀ ਨੇ ਫਿਲਹਾਲ ਸਿਰਫ ਫਾਈਨਲ ਸਾਲ ਦੀਆਂ ਪ੍ਰੀਖਿਆਵਾਂ ਲੈਣ ਦਾ ਫੈਸਲਾ ਲਿਆ ਹੈ ਜਦਕਿ ਹੋਰਨਾਂ ਸਮੈਸਟਰਾਂ ਉੱਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਖਾਸ ਤੌਰ ‘ਤੇ ਵਟਸਐਪ ਉੱਤੇ ਡੇਟਸ਼ੀਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸਟੇਸੀ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲ ਲਿਆ।ਹਾਲਾਂਕਿ, ਜਾਂਚ ਦੇ ਦੌਰਾਨ ਸਾਨੂੰ ਅਧਿਕਾਰਿਕ ਵੈੱਬਸਾਈਟ ਦੇ ਨੋਟਿਸ ਬੋਰਡ ਵਾਲੇ ਕਾਲਮ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਨੋਟਿਸ ਨਹੀਂ ਮਿਲਿਆ।
ਹੁਣ ਅਸੀਂ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਇਸ ਡੇਟ ਸ਼ੀਟ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਜਾਂਚ ਦੇ ਦੌਰਾਨ ਸਾਨੂੰ ਇੱਕ ਨਾਮੀ ਮੀਡੀਆ ਏਜੰਸੀ ‘ਦੈਨਿਕ ਭਾਸਕਰ’ ਦਾ ਲੇਖ ਮਿਲਿਆ ਜਿਸ ਦਾ ਸਿਰਲੇਖ ਸੀ ਪੰਜਾਬ ਯੂਨੀਵਰਸਿਟੀ ਦੀ ਫਰਜ਼ੀ ਦੇ ਸੀਟ ਵਾਇਰਲ , 14 ਜੁਲਾਈ ਤੋਂ ਪਹਿਲਾਂ ਐਗਜ਼ਾਮ। ਦੈਨਿਕ ਭਾਸਕਰ ਵੱਲੋਂ ਪ੍ਰਕਾਸ਼ਿਤ ਲੇਖ ਦੇ ਵਿੱਚ ਸਾਨੂੰ ਪੰਜਾਬ ਯੂਨੀਵਰਸਿਟੀ ਦੇ ਚੀਫ਼ ਸਕਿਉਰਿਟੀ ਅਫ਼ਸਰ, ਪ੍ਰੋਫੈਸਰ ਅਸ਼ਵਨੀ ਕਾਲ ਦਾ ਬਿਆਨ ਮਿਲਿਆ।ਉਨ੍ਹਾਂ ਨੇ ਕਿਹਾ ਕਿ ਵਾਇਰਲ ਹੋ ਰਹੀ ਡੇਟਸ਼ੀਟ ਨੂੰ ਲੈ ਕੇ ਉਨ੍ਹਾਂ ਨੇ ਸੈਕਟਰ 11 ਦੇ ਥਾਣੇ, ਸਾਈਬਰ ਸੈੱਲ ਅਤੇ ਐਸਐਸਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਹੁਣ ਅਸੀਂ ਹੋਰ ਪੁਸ਼ਟੀ ਦੇ ਲਈ ਪੰਜਾਬ ਯੂਨਵਰਸਿਟੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਿਆ।ਇਸ ਦੌਰਾਨ ਸਾਨੂੰ ਪੰਜਾਬ ਵੀ ਦੋਸਤੀ ਤੇ ਵੱਲੋਂ ਅਵਾਰਾ ਹੋ ਰਹੀ ਦੇ ਸੀਟ ਨੂੰ ਲੈ ਕੇ ਸਪੱਸ਼ਟੀਕਰਨ ਮਿਲਿਆ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਡੇਟਸ਼ੀਟ ਫਰਜ਼ੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀ ਤੇ ਸਪੱਸ਼ਟ ਜਾਣਕਾਰੀ ਦੇ ਲਈ ਪੰਜਾਬ ਯੂਨਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ ਨੂੰ ਫਾਲੋ ਕਰਨ ਦੇ ਲਈ ਕਿਹਾ।
ਗੌਰਤਲਬ ਹੈ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਫਰਜ਼ੀ ਨੋਟੀਫਿਕੇਸ਼ਨ ਨੂੰ ਲੈ ਕੇ ਇਹ ਦੂਸਰਾ ਮਾਮਲਾ ਹੈ।ਇਸ ਤੋਂ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਫ਼ਰਜ਼ੀ ਨੋਟੀਫ਼ਿਕੇਸ਼ਨ ਵਾਇਰਲ ਹੋਇਆ ਸੀ ਜਿਸ ਵਿੱਚ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਪ੍ਰੋਫੈਸਰ ਪਰਵਿੰਦਰ ਸਿੰਘ ਦੇ ਦਸਤਖਤ ਵੀ ਸਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ ਫਰਜ਼ੀ ਹੈ ਅਤੇ ਗੁੰਮਰਾਹਕੁੰਨ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਵੱਲੋਂ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਵੀ ਡੇਟ ਸ਼ੀਟ ਜਾਰੀ ਨਹੀਂ ਕੀਤੀ ਗਈ ਹੈ।
ਟੂਲਜ਼ ਵਰਤੇ:
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)