Fact Check
ਗੁਰਚੇਤ ਚਿੱਤਰਕਾਰ ਸਮੇਤ ਸ਼ੋਸਲ ਮੀਡੀਆ ਯੂਜ਼ਰਾਂ ਨੇ ਫ਼ਰਜ਼ੀ ਕਹਾਣੀ ਕੀਤੀ ਸ਼ੇਅਰ
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮਰੀਜ਼ ਦੇ ਉੱਤੇ ਇਕ ਕਬੂਤਰ ਨੂੰ ਬੈਠੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਖਿੱਚਣ ਵਾਲੀ ਨਰਸ ਨੇ ਦੱਸਿਆ ਕਿ ਇਹ ਬਜ਼ੁਰਗ ਇੱਕ ਹਫਤੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ ਪਰ ਕੋਈ ਪਰਿਵਾਰਕ ਮੈਂਬਰ ਇਸ ਬਜ਼ੁਰਗ ਨੂੰ ਮਿਲ ਨਹੀਂ ਆਇਆ ਪਰ ਤਿੰਨ ਦਿਨ ਤੋਂ ਇਹ ਕਬੂਤਰ ਇਨ੍ਹਾਂ ਦੇ ਬੈੱਡ ਉੱਤੇ ਆ ਕੇ ਬੈਠ ਜਾਂਦਾ ਹੈ। ਘੰਟਾ ਕੁ ਬੈਠਦਾ ਹੈ। ਫੇਰ ਚਲਾ ਜਾਂਦਾ ਹੈ। ਫੇਰ ਆ ਜਾਂਦਾ ਹੈ। ਪਤਾ ਲੱਗਿਆ ਹੈ ਕਿ ਇਹ ਬਜ਼ੁਰਗ ਹਸਪਤਾਲ ਦੇ ਕੋਲ ਹੀ ਇੱਕ ਬੈਂਚ ਤੇ ਬੈਠ ਕੇ ਇਸ ਕਬੂਤਰ ਨੂੰ ਦਾਣਾ ਪਾਉਂਦਾ ਸੀ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਇਸ ਤਸਵੀਰ ਨੂੰ ਆਪਣੀ ਅਧਿਕਾਰਿਕ ਸੋਸ਼ਲ ਹੈਂਡਲ ਤੇ ਸ਼ੇਅਰ ਕੀਤਾ ਜਿਸ ਉੱਤੇ ਤਕਰੀਬਨ 4,000 ਤੋਂ ਵੱਧ ਲੋਕਾਂ ਨੇ ਇਸ ਤਸਵੀਰ ਨੂੰ ਲਾਇਕ ਕੀਤਾ।

Crowdtangle ਦੇ ਡਾਟਾ ਮੁਤਾਬਕ 21,859 ਤੋ ਵੱਧ ਲੋਕ ਇਸ ਤਸਵੀਰ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਸੱਚਾਈ ਜਾਨਣੀ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ Yandex ਟੂਲ ਵਿੱਚ ਅਪਲੋਡ ਕਰਕੇ ਰਿਵਰਸ ਇਮੇਜ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ ਸਾਲ 2013 ਵਿੱਚ ਅਪਲੋਡ ਮਿਲੀ। ਅਸੀਂ ਪਾਇਆ ਕਿ ਇਸ ਤਸਵੀਰ ਨੂੰ 19 ਅਕਤੂਬਰ 2013 ਵਿੱਚ ਖਿੱਚਿਆ ਗਿਆ ਸੀ। ਇਸ ਤਸਵੀਰ ਨੂੰ ਫੋਟੋਗ੍ਰਾਫਰ Loannis Protonparios ਨੇ ਖਿੱਚਿਆ ਸੀ। ਤਸਵੀਰ ਦੇ ਨਾਲ ਸਾਨੂੰ ਇਸ ਦੀ ਲੋਕੇਸ਼ਨ ਅਤੇ ਐਗਜ਼ਿਵ ਡਾਟਾ ਵੀ ਮਿਲਿਆ।

ਅਸੀਂ ਪਾਇਆ ਕਿ ਕਈ ਯੂਜ਼ਰਸ ਨੇ ਇਸ ਤਸਵੀਰ ਤੇ ਕੁਮੈਂਟ ਵੀ ਕੀਤੇ ਸਨ। ਇਸ ਦੇ ਨਾਲ ਹੀ ਫੋਟੋਗ੍ਰਾਫਰ ਨੇ ਕੁਮੈਂਟ ਦੇ ਜਵਾਬ ਵਿੱਚ ਦੱਸਿਆ ਕਿ ਇਹ ਤਸਵੀਰ ਉਸ ਦੇ ਪਿਤਾ ਦੀ ਯਾਦ ਵਿੱਚ ਹੈ ਜੋ ਸਿਰਫ਼ ਪੰਜ ਦਿਨ ਪਹਿਲਾਂ ਇਸ ਬਜ਼ੁਰਗ ਦੇ ਨਾਲ ਵਾਲੇ ਬੈੱਡ ਉੱਤੇ ਹੁੰਦੇ ਸਨ।

ਅਸੀਂ ਪਾਇਆ ਕਿ ਕਈ ਹੋਰ ਵੈੱਬਸਾਈਟ ਨੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ Loannis Protonparios ਨੂੰ ਇਸ ਤਸਵੀਰ ਦੇ ਕੈਡਿਟ ਦਿੱਤੇ।

ਇਸ ਨਾਲ ਹੀ ਅਸੀਂ ਪਾਇਆ ਕਿ ਮੀਡੀਆ ਏਜੰਸੀ Quint ਨਾਲ ਗੱਲਬਾਤ ਕਰਦੇ Loannis Protonparios ਨੇ ਦੱਸਿਆ ਇਹ ਤਸਵੀਰ 19 ਅਕਤੂਬਰ 2013 ਨੂੰ ਐਥਨਜ਼ ਦੇ ਰੈਡ ਕਰਾਸ ਹਸਪਤਾਲ ਦੇ ਕਾਰਡੀਓਲੌਜੀ ਵਾਰਡ ਵਿਚ ਲਈ ਗਈ ਸੀ ਜਦੋਂ ਉਹਨਾਂ ਦੇ ਪਿਤਾ ਜੀ ਹਸਪਤਾਲ ਵਿਚ ਦਾਖਿਲ ਸਨ ਅਤੇ ਤਸਵੀਰ ਵਾਲੇ ਵਿਅਕਤੀ ਅਤੇ ਉਹਨਾਂ ਦੇ ਪਿਤਾ ਦਾ ਕਮਰਾ ਸਾਂਝਾ ਸੀ। ਜਦੋਂ ਉਹ ਆਪਣੇ ਪਿਤਾ ਦੇ ਬਿਸਤਰੇ ਦੇ ਕੋਲ ਬੈਠਾ ਸੀ ਤਾਂ ਉਹਨਾਂ ਨੇ ਦੇਖਿਆ ਕਿ ਇਕ ਪੰਛੀ ਉਸ ਆਦਮੀ ਦੇ ਉਪਰ ਆ ਕੇ ਬੈਠ ਗਿਆ। ਆਦਮੀ ਗਹਿਰੀ ਨੀਂਦ ਸੌਂ ਰਿਹਾ ਸੀ। ਪੰਛੀ ਮਰੀਜ ਉੱਤੇ ਕਾਫ਼ੀ ਸਮਾਂ ਬੈਠਾ ਰਿਹਾ ਅਤੇ ਉਹਨਾਂ ਨੇ ਇਹ ਤਸਵੀਰ ਖਿੱਚੀ ਸੀ।
Conclusion
ਸਾੜੀ ਜਾਂ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਫੋਟੋਗ੍ਰਾਫਰ Loannis Protonpario ਨੇ 7 ਸਾਲ ਪਹਿਲਾਂ ਖਿੱਚੀ ਸੀ।
Result: Misleading
Sources
https://www.flickr.com/photos/protonotarios/10385581784/in/photostream/
https://www.flickr.com/map/?fLat=37.991859&fLon=23.769854&zl=13&everyone_nearby=1&photo=10385581784
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044