Fact Check
ਵਿਆਹ ਤੋਂ ਪਹਿਲਾਂ ਦੁਲਹਨ ਆਪਣੇ ex boyfriend ਨੂੰ ਮਿਲਣ ਪਹੁੰਚੀ?
Claim
ਵਿਆਹ ਤੋਂ ਪਹਿਲਾਂ ਦੁਲਹਨ ਆਪਣੇ ex boyfriend ਨੂੰ ਮਿਲਣ ਪਹੁੰਚੀ
Fact
ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ
ਵਿਆਹ ਤੋਂ ਪਹਿਲਾਂ ਦੁਲਹਨ ਦੁਆਰਾ ਆਪਣੇ ਐਕਸ ਬੁਆਏਫ੍ਰੈਂਡ ਨੂੰ ਮਿਲਣ ਦਾ ਵੀਡੀਓ ਇੰਟਰਨੈਟ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੀਡੀਓ ਵਿੱਚ ਲਾਲ ਲਹੰਗੇ ਵਿੱਚ ਸਜੀ ਇੱਕ ਦੁਲਹਨ ਵਿਆਹ ਦੀ ਰਸਮਾਂ ਤੋਂ ਮਹਜ ਦੋ ਘੰਟੇ ਪਹਿਲਾਂ ਆਪਣੇ ਕਥਿਤ ਐਕਸ ਬੁਆਏਫ੍ਰੈਂਡ ਨੂੰ ਮਿਲਨ ਕਾਰ ਵਿੱਚ ਆਓਂਦੀ ਦਿਖਾਈ ਦੇ ਰਹੀ ਹੈ।
ਵਾਇਰਲ ਵੀਡੀਓ ‘ਚ ਦੁਲਹਨ ਦੀ ਪਛਾਣ ਸ਼੍ਰੇਆ ਦੇ ਰੂਪ ‘ਚ ਕੀਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲੀ ਆਖਰੀ ਵਾਰ ਆਪਣੇ ਐਕਸ ਬੁਆਏਫ੍ਰੈਂਡ ਨੂੰ ਮਿਲਨ ਪਹੁੰਚੀ ਸੀ। ਦੁਲਹਨ ਦੀ ਸਜਾਵਟ ਵਿਚ ਸ਼੍ਰੇਆ ਨੂੰ ਇਕ ਦੋਸਤ ਦੇ ਨਾਲ ਵੈਸ਼ਣਵ ਕੇਮਿਸਟ ਦੇ ਆਸਪਾਸ ਦੀ ਜਗ੍ਹਾ ਤੇ ਪਹੁੰਚਦੇ ਹੋਏ ਦਿਖਾਇਆ ਗਿਆ। ਵੀਡੀਓ ਵਿੱਚ ਸ਼੍ਰੇਯਾ ਆਪਣੇ ਐਕਸ ਨਾਲ ਫੋਨ ‘ਤੇ ਗੱਲ ਕਰਦੀ ਦਿਖਾਈ ਦਿੰਦੀ ਹੈ। ਬਾਅਦ ਵਿੱਚ ਉਸ ਦਾ ਦੋਸਤ ਕੈਮਰੇ ਵਲ ਦੇਖਦੇ ਹੋਏ ਕਹਿੰਦਾ ਹੈ ਕਿ ਸ਼੍ਰੇਆ ਆਪਣੇ ਪ੍ਰੇਮੀ ਨੂੰ “ਆਖਰੀ ਬਾਰ” ਮਿਲਨਾ ਚਾਹੁੰਦੀ ਹੈ ਅਤੇ ਇਹ ਵੀ ਦਾਅਵਾ ਹੈ ਕਿ ਉਹ ਮਰਜ਼ੀ ਨਾਲ ਨਹੀਂ ਅਸਲ ਵਿੱਚ ਪਰਿਵਾਰਕ ਦਬਾਅ ਵਿੱਚ ਵਿਆਹ ਕਰ ਰਿਹਾ ਹੈ।
ਇਹ ਵੀਡੀਓ ਐਕਸ , ਫ਼ੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਅਸਲ ਘਟਨਾ ਦੱਸਕੇ ਸ਼ੇਅਰ ਕੀਤੀ ਜਾ ਰਹੀ ਹੈ। ਜੀ ਨਿਊਜ਼ ,ਨਿਊਜ਼ 18, ਟੀਵੀ9 ਭਾਰਤ , ਨਵਭਾਰਤ ਟਾਈਮਜ਼ , ਏਬੀਪੀ ਨਿਊਜ਼ , ਓਡਿਸ਼ਾ ਪੋਸਟ ਅਤੇ ਅਮਰ ਉਜਾਲਾ ਸਮੇਤ ਕਈ ਮੀਡੀਆ ਸੰਸਥਾਵਾਂ ਨੇ ਵੀ ਇਸ ਵੀਡੀਓ ਦੇ ਆਧਾਰ ‘ਤੇ ਸਨਸਨੀਖੇਜ ਹੈਡਲਾਈਨ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀਆਂ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸ਼ਾਮਲ ਕੀਤਾ ਹੈ ਕਿ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ।

Fact check/Verification
ਵਾਇਰਲ ਵੀਡੀਓ ਦੇ ਫਰੇਮਾਂ ਦੀ ਰਿਵਰਸ ਇਮੇਜ ਸਰਚ ‘ਤੇ ਸਾਨੂੰ ਇਹ ਵੀਡੀਓ 13 ਦਸੰਬਰ ਨੂੰ ਇੰਸਟਾਗ੍ਰਾਮ ਅਕਾਊਂਟ @chalte_phirte098 ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਹ ਅਕਾਊਂਟ ਡਿਜੀਟਲ ਕ੍ਰੀਏਟਰ ਆਰਵ ਮਾਵੀ ਦਾ ਹੈ।
ਆਰਵ ਮਾਵੀ ਦੇ ਇੰਸਟਾਗ੍ਰਾਮ ਅਤੇ ਯੂਟਿਊਬ ਚੈਨਲ ਦੀ ਜਾਂਚ ਕਰਨ ‘ਤੇ ਸਾਨੂੰ ਵਿਸ਼ਵਾਸਘਾਤ , ਦਿਲ ਟੁੱਟਣ ਅਤੇ ਤਿਕੋਣ ਪਿਆਰ ਵਰਗੇ ਵਿਸ਼ਿਆਂ ‘ਤੇ ਆਧਾਰਿਤ ਕਈ ਸਮਾਨ ਵੀਡੀਓ ਮਿਲੇ। ਡਿਜੀਟਲ ਕ੍ਰੀਏਟਰ ਆਰਵ ਮਾਵੀ ਆਪਣੇ ਦਰਸ਼ਕਾਂ ਨੂੰ ਨਿੱਜੀ ਕਹਾਣੀਆਂ ਸਾਂਝੀਆਂ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਨ ਜੋ ਇਹ ਸਪੱਸ਼ਟ ਕਰਦਾ ਹੈ ਕਿ ਉਹਨਾਂ ਦਾ ਕੰਟੇਂਟ ਅਸਲ ਘਟਨਾਵਾਂ ਨਹੀਂ ਸਗੋਂ ਸਕ੍ਰਿਪਟਡ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
16 ਦਸੰਬਰ, 2025 ਨੂੰ ਆਰਵ ਮਾਵੀ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਹਨਾਂ ਨੇ ਸਪੱਸ਼ਟ ਕੀਤਾ ਕਿ ਵਾਇਰਲ ਹੋ ਰਹੀ ਦੁਲਹਨ ਦੀ ਵੀਡੀਓ ਅਸਲ ਘਟਨਾ ‘ਤੇ ਅਧਾਰਤ ਨਹੀਂ ਹੈ। ਵੀਡੀਓ ਦੇ ਕੈਪਸ਼ਨ ਵਿੱਚ ਮਾਵੀ ਨੇ ਲਿਖਿਆ, “ਇਹ ਕਹਾਣੀ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਸਿਰਫ ਜਾਗਰੂਕਤਾ ਫੈਲਾਉਣ ਅਤੇ ਦਿਲਾਂ ਨੂੰ ਛੂਹਣ ਲਈ ਹੈ।”

ਵੀਡੀਓ ਵਿੱਚ ਮਾਵੀ ਨੇ ਦੱਸਿਆ ਕਿ ਉਸਨੇ ਇਹ ਵੀਡੀਓ ਖੁਦ ਬਣਾਇਆ ਹੈ ਅਤੇ ਇਹ ਉਹਨਾਂ ਕੋਲ ਲੋਕਾਂ ਦੁਆਰਾ ਸ਼ੇਅਰ ਕੀਤੀਆਂ ਗਈਆਂ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹਨ। ਉਹਨਾਂ ਨੇ ਕਿਹਾ, “ਤੁਸੀਂ ਇੱਕ ਦੁਲਹਨ ਦੇ ਭੱਜਣ ਦਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਮੈਂ ਉਹ ਵੀਡੀਓ ਬਣਾਇਆ ਸੀ, ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਵਾਇਰਲ ਹੋ ਜਾਵੇਗਾ ਕਿ ਵੱਡੇ ਨਿਊਜ਼ ਚੈਨਲ ਮੈਨੂੰ ਇੰਟਰਵਿਊ ਅਤੇ ਪੋਡਕਾਸਟ ਲਈ ਸੱਦਾ ਦੇਣਗੇ। ਉਹ ਮੈਨੂੰ ਵੀਡੀਓ ਦੇ ਪਿੱਛੇ ਦੀ ਸੱਚਾਈ ਬਾਰੇ ਪੁੱਛ ਰਹੇ ਹਨ। ਮੇਰੇ ਸਾਰੇ ਫਾਲੋਅਰ ਜਾਣਦੇ ਹਨ ਕਿ ਮੈਂ ਅਸਲ ਕਹਾਣੀਆਂ ‘ਤੇ ਆਧਾਰਿਤ ਵੀਡੀਓ ਬਣਾਉਂਦਾ ਹਾਂ। ਮੈਂ ਖੁਦ ਸੀਨ ਕ੍ਰੀਏਟ ਕਰਦਾ ਹਾਂ। ਲੋਕ ਮੈਨੂੰ ਆਪਣੀਆਂ ਕਹਾਣੀਆਂ ਭੇਜਦੇ ਹਨ।”
ਉਹਨਾਂ ਨੇ ਅੱਗੇ ਦੱਸਿਆ ਕਿ ਉਸਨੂੰ ਰੋਜ਼ਾਨਾ ਕਈ ਨਿੱਜੀ ਕਹਾਣੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਦਿਲ ਟੁੱਟਣ ਤੋਂ ਲੈ ਕੇ ਪਰਿਵਾਰਕ ਦੁਖਾਂਤਾਂ ਤੱਕ ਸ਼ਾਮਲ ਹਨ ਅਤੇ ਇਹਨਾਂ ਵਿੱਚੋਂ ਕੁਝ ਉਸ ਨੂੰ ਵੀਡੀਓ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਇਹ ਪੁਸ਼ਟੀ ਕਰਦਾ ਹੈ ਕਿ ਵਾਇਰਲ ਕਲਿੱਪ ਕੋਈ ਅਸਲੀ ਘਟਨਾ ਨਹੀਂ ਹੈ ਸਗੋਂ ਇੱਕ ਸਕ੍ਰਿਪਟਡ ਹੈ।
ਅਸੀਂ ਆਰਵ ਮਾਵੀ ਦੀਆਂ ਇੰਸਟਾਗ੍ਰਾਮ ਸਟੋਰੀ ਵੀ ਦੇਖੀਆਂ, ਜਿੱਥੇ ਉਸਨੇ ਕਈ ਲੋਕਾਂ ਦੇ ਸੁਨੇਹਿਆਂ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਜਿਨ੍ਹਾਂ ਵਿੱਚ ਉਸਨੂੰ ਉਨ੍ਹਾਂ ਦੀਆਂ ਕਹਾਣੀਆਂ ‘ਤੇ ਵੀਡੀਓ ਬਣਾਉਣ ਦੀ ਬੇਨਤੀ ਕੀਤੀ ਗਈ ਸੀ।

ਅਸੀਂ ਇਸ ਮਾਮਲੇ ‘ਤੇ ਟਿੱਪਣੀ ਲਈ ਆਰਵ ਮਾਵੀ ਨਾਲ ਵੀ ਸੰਪਰਕ ਕੀਤਾ ਹੈ। ਜਵਾਬ ਮਿਲਣ ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ।
Sources
Instagram account @chalte_phirte098 – Aarav Mavi, posts and stories, Dec 13, 2025
YouTube channel of Aarav Mavi, disclaimer and videos