ਸੋਸ਼ਲ ਮੀਡੀਆ ਤੇ ਭਾਰਤੀ ਜਨਤਾ ਪਾਰਟੀ ‘ਚ ਹਾਲ ਹੀ ਵਿਚ ਸ਼ਾਮਿਲ ਹੋਏ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਵਾਇਰਲ ਹੋ ਰਹੀ ਵੀਡੀਓ ਦੇ ਵਿਚ ਇਕ ਵਿਅਕਤੀ ਨੂੰ ਹਾਰਦਿਕ ਪਟੇਲ ਦੇ ਥੱਪੜ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਿਅਕਤੀ ਨੇ ਹਾਰਦਿਕ ਪਟੇਲ ਨੇ ਭਰੀ ਸਟੇਜ ਦੇ ਸਾਹਮਣੇ ਥੱਪੜ ਮਾਰਿਆ।
ਫੇਸਬੁੱਕ ਪੇਜ ‘ਚਾਚਾ ਬਖਲੋਲ’ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹਾਰਦਿਕ ਪਟੇਲ ਦਾ ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਦਾ ਹਾਰਦਿਕ ਸਵਾਗਤ ਅਤੇ ਵਧਾਈ।’ ਇਸ ਵੀਡੀਓ ਨੂੰ ਹੁਣ ਤਕ ਇਕ ਲੱਖ 38 ਹਜ਼ਾਰ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ ਅਤੇ 2700 ਤੋਂ ਵੱਧ ਯੂਜ਼ਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਕ ਹੋਰ ਫੇਸਬੁੱਕ ਪੇਜ ‘ਯੁਵਾ ਦੇਸ਼’ ਨੇ ਵੀ ਹੂਬਹੂ ਕੈਪਸ਼ਨ ਨਾਲ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ।
Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਵੀਡੀਓ , ਤਸਵੀਰਾਂ ਅਤੇ ਪੋਸਟਾਂ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਗੁਜਰਾਤ ਦੇ ਵਿਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਵੀਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹਾਰਦਿਕ ਪਟੇਲ ਗਾਂਧੀਨਗਰ ‘ਚ ਭਾਜਪਾ ਦੇ ਹੈੱਡ ਆਫਿਸ ਚ ਪ੍ਰਦੇਸ਼ ਪ੍ਰਧਾਨ ਸੀ.ਆਰ ਪਟੇਲ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਹਾਰਦਿਕ ਪਟੇਲ ਦੇ ਥੱਪੜ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਿਅਕਤੀ ਨੇ ਹਾਰਦਿਕ ਪਟੇਲ ਨੇ ਭਰੀ ਸਟੇਜ ਦੇ ਸਾਹਮਣੇ ਥੱਪੜ ਮਾਰਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿਚ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਕਈ ਮੀਡੀਆ ਸੰਸਥਾਨਾਂ ਦੁਆਰਾ ਸਾਲ 2019 ਵਿੱਚ ਅਪਲੋਡ ਮਿਲੀ। ਹਿੰਦੁਸਤਾਨ ਟਾਈਮਜ਼ ਦੁਆਰਾ ਅਪ੍ਰੈਲ 19, 2019 ਵਿਚ ਆਪਣੇ ਅਧਿਕਾਰਕ ਯੂਟਿਊਬ ਹੈਂਡਲ ਤੇ ਅਪਲੋਡ ਕੀਤੀ ਗਈ ਵੀਡੀਓ ਤੇ ਮੁਤਾਬਕ ਗੁਜਰਾਤ ਦੇ ਸੁਰਿੰਦਰ ਨਗਰ ਵਿਚ ਇਕ ਜਨਸਭਾ ਦੇ ਦੌਰਾਨ ਕਾਂਗਰਸ ਪਾਰਟੀ ਦੇ ਨੇਤਾ ਹਾਰਦਿਕ ਪਟੇਲ ਨੂੰ ਇਕ ਵਿਅਕਤੀ ਨੇ ਥੱਪੜ ਮਾਰ ਦਿੱਤਾ।

ਆਪਣੀ ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਕਈ ਨਾਮਵਰ ਮੀਡੀਆ ਸੰਸਥਾਨ ਐੱਨਡੀਟੀਵੀ, ਟਾਈਮਜ਼ ਆਫ਼ ਇੰਡੀਆ ਤੇ ਇੰਡੀਆ ਟੁਡੇ ਦੁਆਰਾ ਵੀ ਅਪ੍ਰੈਲ 19, 2019 ਨੂੰ ਅਪਲੋਡ ਮਿਲੀ।

ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਵਿਚ ਥੱਪੜ ਮਾਰਨ ਵਾਲੇ ਵਿਅਕਤੀ ਦੇ ਬਾਰੇ ਵਿੱਚ ਖੰਗਾਲਿਆ। ਇਸ ਦੌਰਾਨ ਸਾਨੂੰ ਹਿੰਦੁਸਤਾਨ ਟਾਈਮਜ਼ ਦੁਆਰਾ ਅਪ੍ਰੈਲ 19, 2019 ਨੂੰ ਅਪਲੋਡ ਕੀਤੀ ਗਈ ਇੱਕ ਹੋਰ ਵੀਡੀਓ ਮਿਲੀ। ਵੀਡੀਓ ਰਿਪੋਰਟ ਦੇ ਮੁਤਾਬਕ ਹਾਰਦਿਕ ਪਟੇਲ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਦਾ ਨਾਮ ਤਰੁਨ ਗੱਜਰ ਹੈ। ਰਿਪੋਰਟ ਮੁਤਾਬਕ ਤਰਨ ਗੁੱਜਰ ਨੇ ਕਿਹਾ ਕਿ ਉਸ ਨੇ ਸਾਲ 2015 ਵਿੱਚ ਪਾਟੀਦਾਰ ਨੇਤਾ ਨੂੰ ਪੁੱਟਣ ਦਾ ਫ਼ੈਸਲਾ ਲਿਆ ਸੀ।

ਤੁਰਨ ਗੁੱਜਰ ਨੇ ਦੱਸਿਆ ਕਿ ਪਾਟੀਦਾਰ ਅੰਦੋਲਨ ਦੇ ਦੌਰਾਨ ਉਸ ਦੀ ਪਤਨੀ ਪ੍ਰੈਗਨੈਂਟ ਸੀ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਤਰੁਣ ਨੇ ਦੱਸਿਆ ਕਿ ਅੰਦੋਲਨ ਦੇ ਕਾਰਨ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਲਈ ਉਸ ਨੇ ਫ਼ੈਸਲਾ ਲਿਆ ਕਿ ਉਹ ਹਾਰਦਿਕ ਪਟੇਲ ਨੂੰ ਸਬਕ ਸਿਖਾਵੇਗਾ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਦੀ ਹੈ ਜਦੋਂ ਸੁਰਿੰਦਰ ਨਗਰ ਵਿਚ ਇਕ ਜਨਸਭਾ ਦੇ ਦੌਰਾਨ ਕਾਂਗਰਸੀ ਨੇਤਾ ਹਾਰਦਿਕ ਪਟੇਲ ਨੂੰ ਇਕ ਵਿਅਕਤੀ ਨੇ ਥੱਪੜ ਮਾਰ ਦਿੱਤਾ ਸੀ।
Result: False Context/False
Our Sources
YouTube Video uploaded by Hindustan Times on April 19,2021
YouTube Video uploaded by Hindustan Times on April 19,2021
Media report published by Times of India on April 19,2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ