ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਲਾਪਰਵਾਹੀ ਨਾਲ ਸਕੂਟੀ ਚਲਾ ਰਹੇ ਵਿਅਕਤੀ ਦੀ ਵੀਡੀਓ ਨਵੇਂ ਹਿੱਟ ਐਂਡ ਰਨ...

ਲਾਪਰਵਾਹੀ ਨਾਲ ਸਕੂਟੀ ਚਲਾ ਰਹੇ ਵਿਅਕਤੀ ਦੀ ਵੀਡੀਓ ਨਵੇਂ ਹਿੱਟ ਐਂਡ ਰਨ ਕਾਨੂੰਨ ਤੋਂ ਬਾਅਦ ਦੀ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਨਵਾਂ ਹਿੱਟ ਐਂਡ ਰਨ ਕਾਨੂੰਨ ਤੋਂ ਬਾਅਦ

Fact
ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਅਤੇ ਕੇਰਲ ਦਾ ਹੈ। ਇਸ ਵੀਡੀਓ ਦਾ ਕੇਂਦਰ ਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਨਾਲ ਕੋਈ ਸਬੰਧ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਕੁਟੀ ਸਵਾਰ ਨੂੰ ਇੱਕ ਬਸ ਅੱਗੇ ਝੂਲਦੇ ਹੋਏ ਸਕੁਟੀ ਚਲਾਉਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕਰਦਿਆਂ ਇਸਨੂੰ ਕੇਂਦਰ ਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਨਾਲ ਜੋੜਿਆ ਜਾ ਰਿਹਾ ਹੈ।

ਨਵੇਂ ਹਿੱਟ ਐਂਡ ਰਨ ਕਾਨੂੰਨ ਤਹਿਤ, ਜੋ ਡਰਾਈਵਰ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਕਾਰਨ ਗੰਭੀਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਭੱਜ ਜਾਂਦੇ ਹਨ, ਉਨ੍ਹਾਂ ਨੂੰ 10 ਸਾਲ ਤਕ ਦੀ ਕੈਦ ਹੋ ਸਕਦੀ ਹੈ। ਪੁਰਾਣੇ ਕਾਨੂੰਨ ਅਨੁਸਾਰ ਅਜਿਹੇ ਮਾਮਲਿਆਂ ’ਚ ਸਜ਼ਾ ਦੋ ਸਾਲ ਸੀ।

ਪੰਜਾਬ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ’ਚ ਇਸ ਕਾਨੂੰਨ ਖਿਲਾਫ ਪਿਛਲੇ ਹਫਤੇ ਵਾਹਨ ਚਾਲਕਾਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਕਿਉਂਕਿ ਟਰੱਕਾਂ ਦੀ ਹੜਤਾਲ ਕਾਰਨ ਪਟਰੌਲ ਦੇ ਖਤਮ ਹੋਣ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਬੁਧਵਾਰ ਨੂੰ ਪੰਜਾਬ ਦੇ ਪਟਰੌਲ ਪੰਪਾਂ ’ਤੇ ਸਥਿਤੀ ਆਮ ਵਾਂਗ ਹੋ ਗਈ ਸੀ। ਕੇਂਦਰ ਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਦੇਸ਼ ਦੇ ਲਗਭਗ ਸਾਰੇ ਟਰੱਕ ਓਪਰੇਟਰਾਂ ਤੇ ਡਰਾਈਵਰ ਵੱਲੋਂ ਕੀਤਾ ਗਿਆ ਅਤੇ ਕੇਂਦਰ ਨੂੰ ਇਸ ਕਾਨੂੰਨ ਨੂੰ ਹੋਲਡ ‘ਤੇ ਰੱਖਣਾ ਪਿਆ ਹੈ।

ਫੇਸਬੁੱਕ ਯੂਜ਼ਰ ਨੇ ਵਾਇਰਲ ਵੀਡੀਓ ਦਾ ਰੀਲ ਸਾਂਝਾ ਕਰਦਿਆਂ ਲਿਖਿਆ, “ਨਵੇਂ ਕਾਨੂੰਨ ਆਉਣ ਤੋਂ ਬਾਅਦ”

ਲਾਪਰਵਾਹੀ ਨਾਲ ਸਕੂਟੀ ਚਲਾ ਰਹੇ ਵਿਅਕਤੀ ਦੀ ਵੀਡੀਓ ਨਵੇਂ ਹਿੱਟ ਐਂਡ ਰਨ ਕਾਨੂੰਨ ਤੋਂ ਬਾਅਦ ਦੀ ਹੈ

Fact Check/Verification

ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀ ਫ਼੍ਰੇਮ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਵੀਡੀਓ ਅਕਤੂਬਰ 2023 ਦੀ ਰਿਪੋਰਟਾਂ ਵਿਚ ਪ੍ਰਕਾਸ਼ਿਤ ਮਿਲਿਆ। keralakaumudi.com ਦੀ 27 ਅਕਤੂਬਰ 2023 ਦੀ ਖਬਰ ਮੁਤਾਬਕ ਇਹ ਵੀਡੀਓ ਕੇਰਲ ਦਾ ਹੈ ਜਿਥੇ ਸ਼ਰਾਬ ਦੇ ਨਸ਼ੇ ਚ ਧੁਤ ਨੌਜਵਾਨ ਵੱਲੋਂ ਇੱਕ ਪ੍ਰਾਈਵੇਟ ਬਸ ਦੇ ਸਾਹਮਣੇ ਗਲਤ ਡਰਾਈਵਿੰਗ ਕੀਤੀ ਗਈ ਅਤੇ ਟਰੈਫਿਕ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ। ਖਬਰ ਮੁਤਾਬਕ ਕੇਰਲ ਦੀ ਅਥਾਰਿਟੀ MVD ਨੇ ਇਸ ਨੌਜਵਾਨ ਦਾ ਲਾਈਸੇਂਸ ਕੈਂਸਲ ਕਰਨ ਦੇ ਹੁਕਮ ਦੇ ਦਿੱਤੇ ਸਨ।

ਲਾਪਰਵਾਹੀ ਨਾਲ ਸਕੂਟੀ ਚਲਾ ਰਹੇ ਵਿਅਕਤੀ ਦੀ ਵੀਡੀਓ ਨਵੇਂ ਹਿੱਟ ਐਂਡ ਰਨ ਕਾਨੂੰਨ ਤੋਂ ਬਾਅਦ ਦੀ ਹੈ

ਦੱਸ ਦਈਏ ਕਿ MVD ਨੇ ਆਪਣੇ ਅਧਿਕਾਰਿਕ ਪੇਜ ਤੋਂ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Conclusion

ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਅਤੇ ਕੇਰਲ ਦਾ ਹੈ। ਇਸ ਵੀਡੀਓ ਦਾ ਕੇਂਦਰ ਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਨਾਲ ਕੋਈ ਸਬੰਧ ਨਹੀਂ ਹੈ।

Result: False

Our Sources

Report Published by Keralakaumudi on October 27, 2023
Facebook post uploaed by MVD Kerala on October 29, 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular