Fact Check
ਜਗਬਾਣੀ ਦੇ ਨਾਮ ਤੇ ਵਾਇਰਲ ਹੋ ਰਿਹਾ ਇਹ ਗ੍ਰਾਫਿਕ ਫਰਜ਼ੀ ਹੈ
ਸੋਸ਼ਲ ਮੀਡਿਆ ਤੇ ਮੀਡਿਆ ਅਦਾਰਾ ਜਗਬਾਣੀ ਦਾ ਇੱਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ। ਜਗਬਾਣੀ ਦੇ ਹਵਾਲੇ ਤੋਂ ਵਾਇਰਲ ਹੋ ਰਹੇ ਗ੍ਰਾਫਿਕ ਦੇ ਮੁਤਾਬਕ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਡਿਬਰੂਗੜ੍ਹ ਜੇਲ ਵਿੱਚ ਬੰਦ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ।
ਫੇਸਬੁੱਕ ਯੂਜ਼ਰ ‘ਨਿੰਦਕ ਮਹਿਕਮਾ’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,”ਹੁਣ ਬਣੀ ਗੱਲ”

Fact Check
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਗ੍ਰਾਫਿਕ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾ ਇਹ ਸਰਚ ਕੀਤਾ ਕਿ ਕੀ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ? ਹਾਲਾਂਕਿ, ਆਪਣੀ ਸਰਚ ਦੌਰਾਨ ਸਾਨੂੰ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਿਸ ਤੋਂ ਸਪਸ਼ਟ ਹੋ ਸਕੇ ਕਿ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜਗਬਾਣੀ ਦੇ ਫੇਸਬੁੱਕ ਪੇਜ ਸਮੇਤ ਹੋਰਨਾਂ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਵਾਇਰਲ ਹੋ ਰਿਹਾ ਗ੍ਰਾਫਿਕ ਜਗਬਾਣੀ ਦੇ ਕਿਸੀ ਵੀ ਸੋਸ਼ਲ ਮੀਡਿਆ ਹੈਂਡਲ ਤੇ ਨਹੀਂ ਮਿਲੀਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਗ੍ਰਾਫਿਕ ਨੂੰ ਲੈ ਕੇ ਜਗਬਾਣੀ ਦੇ ਡਿਜਿਟਲ ਹੈਡ ਵਿਜੇਇੰਦਰ ਨੂੰ ਸੰਪਰਕ ਕੀਤਾ। ਉਹਨਾਂ ਨੇ ਨਿਊਜਚੈਕਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਗਬਾਣੀ ਦੇ ਨਾਮ ‘ਤੇ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ।
ਅਸੀਂ ਵਾਇਰਲ ਹੋ ਰਹੇ ਪੋਸਟ ਨੂੰ ਲੈ ਕੇ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਸੰਪਰਕ ਕੀਤਾ। ਹਾਲਾਂਕਿ, ਸਾਡਾ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਜਗਬਾਣੀ ਦੇ ਹਵਾਲੇ ਤੋਂ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ। ਹਾਲਾਂਕਿ, ਅਸੀਂ ਸੁਤੰਤਰ ਤੌਰ ਤੇ ਇਹ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਜਾ ਨਹੀਂ।
Our Sources
Telephonic conversation with Vijayinder, Digital Head, Jagbani
Self Analysis