Claim
ਜਲੰਧਰ ਵਿੱਚ ਵੋਟਰ ਭਗਵੰਤ ਮਾਨ (Bhagwant Mann) ਨੂੰ ਕਹਿੰਦੇ ਕਿ ਹੁਣ ਵੋਟਾਂ ਨਹੀਂ ਪੈਂਦੀਆਂ

Fact
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਜਿਮਨੀ ਚੋਣਾਂ ਵਿੱਚ ਭਗਵੰਤ ਮਾਨ ਨੂੰ ਵੋਟਰ ਕਹਿੰਦੇ ਕਿ ਹੁਣ ਵੋਟਾਂ ਨਹੀਂ ਪੈਂਦੀਆਂ। ਵੀਡੀਓ ਵਿੱਚ ਨੌਜਵਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਹੈ ਕਿ ਹੁਣ ਵੋਟਾਂ ਨਹੀਂ ਪੈਂਦੀਆਂ ਅਤੇ ਭਗਵੰਤ ਮਾਨ ਅੱਗੇ ਤੋਂ ਜਵਾਬ ਦਿੰਦੇ ਹਨ ਕਿ ਕੋਈ ਗੱਲ ਨਹੀਂ। ਵੀਡੀਓ ਨੂੰ ਜਲੰਧਰ ਅਤੇ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਅਸੀਂ ਸਰਚ ਸ਼ੁਰੂ ਕੀਤੀ। ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਅਸੂਲ ਟੀਵੀ ਦੁਆਰਾ ਜੂਨ 18, 2022 ਨੂੰ ਅਪਲੋਡ ਮਿਲੀ। ਅਸੂਲ ਟੀਵੀ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਜ਼ਿਮਨੀ ਚੋਣਾਂ ਚ ਪ੍ਰਚਾਰ ਪ੍ਰਸਾਰ ਲਈ ਆਏ CM ਭਗਵੰਤ ਮਾਨ ਨੂੰ ਇੱਕ ਜਾਗਰੁਕ ਵੋਟਰ ਦਾ ਸਿੱਧਾ ਜਵਾਬ।’ ਗੌਰਤਲਬ ਹੈ ਕਿ ਪਿਛਲੇ ਸਾਲ ਸੰਗਰੂਰ ਲੋਕਸਭਾ ਦੀਆਂ ਜਿਮਨੀ ਚੋਣਾਂ ਦੀ ਕੰਪੇਨ ਚੱਲ ਰਹੀ ਸੀ।
ਇਸ ਦੇ ਨਾਲ ਹੀ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਹੋਰ ਫੇਸਬੁੱਕ ਯੂਜ਼ਰ ਗੁਰਵਿੰਦਰ ਭੁੱਲਰ ਨੇ ਜੁਲਾਈ 18, 2022 ਨੂੰ ਅਪਲੋਡ ਕੀਤੀ ਸੀ। ਗੁਰਵਿੰਦਰ ਭੁੱਲਰ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਭਗਵੰਤ ਮਾਨ ਨੂੰ ਮੂੰਹ ਤੇ ਹੀ ਸੰਗਰੂਰ ਵਾਲੇ ਕਹੀ ਜਾਂਦੇ ਹਨ ਕਿ ਹੁਣ ਨਹੀ ਵੋਟਾਂ ਪੈਂਦੀਆਂ। ਵੱਧ ਤੋਂ ਵੱਧ ਸ਼ੇਅਰ ਕਰਿਓ।’
ਇਸ ਤਰ੍ਹਾਂ, ਇਹ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਜਲੰਧਰ ਜਿਮਨੀ ਚੋਣਾਂ ਦੀ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਸੰਗਰੂਰ ਜਿਮਨੀ ਚੋਣ ਦੀ ਅਤੇ ਪਿਛਲੇ ਸਾਲ 2022 ਦੀ ਹੈ।
Result: False
Our Sources
Video uploaded by Asool TV on June 18, 2022
Video uploaded by Gurwinder Bhullar on June 18, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ